ਫਰੀਦਾਬਾਦ- ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਕਤਲਕਾਂਡ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਕਤਲਕਾਂਡ ਦੇ ਫ਼ਰਾਰ ਵਾਂਟੇਡ ਗੈਂਗਸਟਰ ਹੈਰੀ ਰਾਜਪੁਰਾ ਨੂੰ ਫਰੀਦਾਬਾਦ ਤੋਂ ਗ੍ਰਿਫ਼ਤਾਰ ਕੀਤਾ ਹੈ। ਹੈਰੀ ਤਿਹਾੜ ਜੇਲ ‘ਚ ਬੰਦ ਗੈਂਗਸਟਰ ਕੌਸ਼ਲ ਦਾ ਸਾਥੀ ਹੈ।
ਹੈਰੀ ਪੰਜਾਬ ਦੇ ਰਾਜਪੁਰਾ ਦਾ ਰਹਿਣ ਵਾਲਾ ਹੈ ਅਤੇ ਉਹ ਬੰਬੀਹਾ ਗੈਂਗ ਦਾ ਮੁੱਖ ਸ਼ੂਟਰ ਹੈ। ਉਸ ਨੇ ਕਈ ਅਪਰਾਧਕ ਵਾਰਦਾਤਾਂ ਨੂੰ ਪੰਜਾਬ ‘ਚ ਅੰਜ਼ਾਮ ਦਿੱਤਾ। ਹੈਰੀ ਜੇਲ੍ਹ ਵਿਚ ਬੰਦ ਗੈਂਗਸਟਰ ਫਤਿਹ ਨਾਗਰੀ ਅਤੇ ਕੈਨੇਡਾ ‘ਚ ਬੈਠੇ ਸੁਖਾਦੁਨੀ ਦੇ ਇਸ਼ਾਰੇ ‘ਤੇ ਲਗਾਤਾਰ ਪੰਜਾਬ ਵਿਚ ਅਪਰਾਧਕ ਵਾਰਦਾਤਾਂ ਨੂੰ ਅੰਜ਼ਾਮ ਦਿੰਦਾ ਆ ਰਿਹਾ।
ਦੱਸਣਯੋਗ ਹੈ ਕਿ ਕਬੱਡੀ ਖਿਡਾਰੀ ਸੰਦੀਪ ਨੰਗਲ ਦਾ ਸਾਲ 2022 ਵਿਚ ਕਬੱਡੀ ਮੈਚ ਮਗਰੋਂ ਕਤਲ ਕਰ ਦਿੱਤਾ ਗਿਆ ਸੀ, ਜਿਸ ਵਿਚ ਹੈਰੀ ਰਾਜਪੁਰਾ ਕਾਤਲਾਂ ਦੀ ਗੱਡੀ ਚਲਾ ਰਿਹਾ ਸੀ। ਹੈਰੀ ‘ਤੇ ਇਸ ਤੋਂ ਪਹਿਲਾਂ ਬਠਿੰਡਾ ਵਿਚ ਡਬਲ ਮਰਡਰ ਅਤੇ ਇਕ ਹਰਿਆਣਾ ਦੇ ਪਲਵਲ ਵਿਚ ਕਤਲਕਾਂਡ ਦਾ ਵੀ ਦੋਸ਼ ਹੈ। ਜਲੰਧਰ ਪੁਲਸ ਗੈਂਗਸਟਰ ਹੈਰੀ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਾਵੇਗੀ ਅਤੇ ਸੰਦੀਪ ਕਤਲਕਾਂਡ ਵਿਚ ਪੁੱਛ-ਗਿੱਛ ਕਰੇਗੀ। ਸੰਦੀਪ ਨੰਗਲ ਦਾ ਕਤਲ 14 ਮਾਰਚ 2022 ਨੂੰ ਕੀਤਾ ਗਿਆ ਸੀ।















