ਸਿਆਟਲ – ਅਮਰੀਕਾ ਦੇ ਦੱਖਣੀ ਸਿਆਟਲ ’ਚ ਐਤਵਾਰ ਨੂੰ ਹੁੱਕਾ ਲਾਊਂਜ ’ਚ ਹੋਈ ਗੋਲੀਬਾਰੀ ’ਚ 3 ਲੋਕਾਂ ਦੀ ਮੌਤ ਹੋ ਗਈ ਤੇ 6 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਸੀਆਟਲ ਪੁਲਸ ਨੇ ਮਾਊਂਟ ਬੇਕਰ ਖ਼ੇਤਰ ’ਚ ਐਤਵਾਰ ਸਵੇਰ ਦੀ ਗੋਲੀਬਾਰੀ ’ਚ ਕਿਸੇ ਸੰਭਾਵੀ ਸ਼ੱਕੀ ਜਾਂ ਸ਼ੱਕੀ ਵਿਅਕਤੀ ਬਾਰੇ ਤੁਰੰਤ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ। ਪੁਲਸ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ’ਤੇ ਐਤਵਾਰ ਤੜਕੇ 4.30 ਵਜੇ ਅਧਿਕਾਰੀ ਮੌਕੇ ’ਤੇ ਪਹੁੰਚੇ।
ਪੁਲਸ ਮੁਤਾਬਕ ਅਧਿਕਾਰੀਆਂ ਨੂੰ ਮੌਕੇ ’ਤੇ 2 ਮਰਦ ਤੇ 1 ਔਰਤ ਨੂੰ ਜ਼ਖ਼ਮੀ ਹਾਲਤ ’ਚ ਮਿਲੇ। ਦੋਵਾਂ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਔਰਤ ਨੇ ਬਾਅਦ ’ਚ ਇਲਾਜ ਦੌਰਾਨ ਹਸਪਤਾਲ ’ਚ ਦਮ ਤੋੜ ਦਿੱਤਾ।
ਘਟਨਾ ਦੇ ਪੀੜਤਾਂ ਦੇ ਨਾਂ ਤੇ ਉਮਰ ਤੁਰੰਤ ਮੁਹੱਈਆ ਨਹੀਂ ਹੈ। ਪੁਲਸ ਨੇ ਦੱਸਿਆ ਕਿ 6 ਜ਼ਖ਼ਮੀਆਂ ’ਚੋਂ ਇਕ ਦੀ ਹਾਲਤ ਨਾਜ਼ੁਕ ਹੈ ਤੇ ਬਾਕੀ 5 ਦੀ ਹਾਲਤ ਸਥਿਰ ਹੈ।















