ਪਾਉਂਟਾ ਸਾਹਿਬ-ਹਿਮਾਚਲ ਦੇ ਉਪਮੰਡਲ ਪਾਉਂਟਾ ਸਾਹਿਬ ਦੇ ਸਿਰਮੌਰੀਤਾਲ ’ਚ ਬੱਦਲ ਫਟਣ ਨਾਲ ਇਕ ਘਰ ਢਹਿ ਗਿਆ, ਨਾਲ ਹੀ ਇਕ ਪਰਿਵਾਰ ਦੇ 5 ਲੋਕ ਲਾਪਤਾ ਦੱਸੇ ਜਾ ਰਹੇ ਹਨ। ਬੁੱਧਵਾਰ ਸ਼ਾਮ ਨੂੰ ਹੋਏ ਮੋਹਲੇਧਾਰ ਮੀਂਹ ਕਾਰਨ ਮਾਲਗੀ ਦੇ ਜੰਗਲ ’ਚ ਬੱਦਲ ਫਟਣ ਨਾਲ ਸਿਰਮੌਰੀਤਾਲ ਪਿੰਡ ’ਚ ਤਬਾਹੀ ਮਚ ਗਈ। ਬੱਦਲ ਫਟਣ ਨਾਲ ਕੁਲਦੀਪ ਸਿੰਘ ਦੇ ਘਰ ਦਾ ਨਾਮੋ-ਨਿਸ਼ਾਨ ਮਿਟ ਗਿਆ ਹੈ ਅਤੇ ਪਰਿਵਾਰ ਨੂੰ ਭੱਜਣ ਦਾ ਮੌਕਾ ਤੱਕ ਨਹੀਂ ਮਿਲਿਆ।
ਕੁਲਦੀਪ ਦੇ ਪਰਿਵਾਰ ’ਚ ਕੁਲ 6 ਮੈਂਬਰ ਦੱਸੇ ਜਾ ਰਹੇ ਹਨ। ਇਕ ਬੱਚਾ ਸੁਰੱਖਿਅਤ ਹੈ। ਬਾਕੀ 5 ਮੈਂਬਰਾਂ ਨਾਲ ਅਜੇ ਤੱਕ ਕੋਈ ਸੰਪਰਕ ਨਹੀਂ ਹੋ ਸਕਿਆ ਹੈ। ਹਾਦਸੇ ਤੋਂ ਬਾਅਦ ਲੋਕ ਮੌਕੇ ’ਤੇ ਪਹੁੰਚ ਕੇ ਭਾਲ ’ਚ ਜੁਟ ਗਏ ਹਨ ।















