ਪੰਜਾਬ ਦੇ ਇਸ ਜ਼ਿਲ੍ਹੇ ‘ਚ ਪੁਲਸ ਤੇ ਬੰਬੀਹਾ ਗੈਂਗ ਦੇ ਸ਼ੂਟਰਾਂ ਵਿਚਾਲੇ ਮੁਕਾਬਲਾ, ਚੱਲੀਆਂ ਤਾਬੜਤੋੜ ਗੋਲ਼ੀਆਂ

ਬਰਨਾਲਾ – ਬਰਨਾਲਾ ‘ਚ ਪੁਲਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੀ ਜਾਣਕਾਰੀ ਏ.ਜੀ.ਟੀ.ਐੱਫ. (ਐਂਟੀ ਗੈਂਗਸਟਰ ਟਾਸਕ ਫ਼ੋਰਸ) ਪ੍ਰਮੋਦ ਬਾਨ ਵੱਲੋਂ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਬਰਨਾਲਾ ‘ਚ ਏ.ਜੀ.ਟੀ.ਐੱਫ਼. ਤੇ ਬੰਬੀਹਾ ਗੈਂਗ ਦੇ ਸ਼ੂਟਰਾਂ ਵਿਚਾਲੇ ਐਨਕਾਊਂਟਰ ਹੋਇਆ ਹੈ।
ਇਹ ਮੁਕਾਬਲਾ ਬਰਨਾਲਾ ਦੇ ਹੰਡੀਆ ਪੁੱਲ ‘ਤੇ ਹੋਇਆ ਹੈ। ਮੁਕਾਬਲੇ ਦੌਰਾਨ ਦੋਵੇਂ ਪਾਸੇ ਚੱਲੀਆਂ ਤਾਬੜਤੋੜ ਗੋਲ਼ੀਆਂ ਦੌਰਾਨ ਸ਼ੂਟਰ ਸੁੱਖੀ ਖ਼ਾਨ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਏ. ਜੀ. ਟੀ. ਐੱਫ਼. ਵੱਲੋਂ ਸ਼ੂਟਰ ਸੁੱਖੀ ਖ਼ਾਨ ਸਮਤੇ ਚਾਰ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੁੱਖੀ ਖ਼ਾਨ ਸੰਗਰੂਰ ਦੇ ਪਿੰਡ ਲੌਂਗੋਵਾਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਏ. ਜੀ. ਟੀ. ਐੱਫ਼. ਦੇ ਕੋਲ ਪਹਿਲਾਂ ਹੀ ਇੰਟੈਲੀਜੈਂਸ ਇਨਪੁਟ ਸੀ। ਸੁੱਖੀ ਖ਼ਾਨ ‘ਤੇ ਪਹਿਲਾਂ ਹੀ ਕੇਸ ਦਰਜ ਹਨ।