ਬਹੁਤ ਸਾਰੇ ਲੋਕ ਅਜਿਹੇ ਹਨ ਜੋ ਦੁੱਧ ਵਾਲੀ ਕੌਫ਼ੀ ਦੀ ਥਾਂ ਬਲੈਕ ਕੌਫ਼ੀ ਪੀਣ ਦੇ ਸ਼ੌਕੀਨ ਹੁੰਦੇ ਹਨ। ਬਲੈਕ ਕੌਫ਼ੀ ‘ਚ ਕਾਫ਼ੀ ਮਾਤਰਾ ‘ਚ ਕੈਫ਼ੀਨ ਮੌਜੂਦ ਹੁੰਦਾ ਹੈ ਜੋ ਐਂਟੀ-ਔਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ। ਇਸ ਦਾ ਸੇਵਨ ਕਰਨ ਨਾਲ ਸ਼ਰੀਰ ਕਈ ਗੰਭੀਰ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਇਸ ‘ਚ ਮੈਗਨੀਜ਼ੀਅਮ, ਵਾਇਟਾਮਿਨ B3, ਮੈਂਗਨੀਜ਼, ਪੋਟੈਸ਼ੀਅਮ, ਵਾਇਟਾਮਿਨ B5, ਵਾਇਟਾਮਿਨ B2 ਪਾਇਆ ਜਾਂਦਾ ਹੈ ਜੋ ਸਾਡੇ ਦਿਮਾਗ਼ ਨੂੰ ਵਧੀਆ ਢੰਗ ਨਾਲ ਕੰਮ ਕਰਨ ‘ਚ ਮਦਦ ਕਰਦਾ ਹੈ। ਬਲੈਕ ਕੌਫ਼ੀ ਪੀਣ ਨਾਲ ਸ਼ਰੀਰ ਨੂੰ ਕਿਹੜੇ ਫ਼ਾਇਦੇ ਹੁੰਦੇ ਹਨ, ਇਸ ਬਾਰੇ ਆਓ ਜਾਣਦੇ ਹਾਂ …
ਡਿਪਰੈਸ਼ਨ ਤੋਂ ਛੁਟਕਾਰਾ: ਬਲੈਕ ਕੌਫ਼ੀ ਡਿਪਰੈਸ਼ਨ, ਚਿੰਤਾ, ਤਨਾਅ ਨੂੰ ਦੂਰ ਕਰਨ ਦਾ ਕੰਮ ਕਰਦੀ ਹੈ। ਇਸ ‘ਚ ਮੌਜੂਦ ਕੈਫ਼ੀਨ ਤੁਹਾਡੇ ਦਿਮਾਗ਼ ਅਤੇ ਨਰਵਸ ਸਿਸਟਮ ਨੂੰ ਉਤਸ਼ਾਹਿਤ ਕਰਦੀ ਹੈ। ਇਹ ਸ਼ਰੀਰ ‘ਚ ਗਰਮੀ ਪੈਦਾ ਕਰ ਕੇ ਵਧਦੇ ਭਾਰ ਨੂੰ ਘੱਟ ਕਰਨ ‘ਚ ਮਦਦ ਕਰਦੀ ਹੈ। ਬਲੈਕ ਕੌਫ਼ੀ ਪੀਣ ਨਾਲ ਸ਼ਰੀਰ ਨੂੰ ਊਰਜਾ ਵੀ ਮਿਲਦੀ ਹੈ।
ਦਿਲ ਨੂੰ ਰੱਖੇ ਸਿਹਤਮੰਦ: ਰੋਜ਼ਾਨਾ ਇੱਕ ਤੋਂ ਦੋ ਕੱਪ ਬਲੈਕ ਕੌਫ਼ੀ ਪੀਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਇਸ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਘੱਟ ਹੁੰਦਾ ਹੈ ਅਤੇ ਸ਼ਰੀਰ ਦੇ ਅੰਦਰਲੀ ਇਨਫ਼ੈਕਸ਼ਨ ਦੂਰ ਹੁੰਦੀ ਹੈ।
ਸ਼ੂਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ: ਸ਼ੂਗਰ ਦੇ ਮਰੀਜ਼ਾਂ ਨੂੰ ਬਲੈਕ ਕੌਫ਼ੀ ਦਾ ਸੇਵਨ ਕਰਨਾ ਚਾਹੀਦਾ ਹੈ, ਕਿਉਂਕਿ ਇਹ ਸ਼ੂਗਰ ਦੇ ਖ਼ਤਰੇ ਨੂੰ ਘੱਟ ਕਰਨ ਦਾ ਕੰਮ ਕਰਦੀ ਹੈ। ਬਲੈਕ ਕੌਫ਼ੀ ਸ਼ਰੀਰ ‘ਚ ਇਨਸੁਲਿਨ ਦੇ ਉਤਪਾਦਨ ‘ਚ ਮਦਦ ਕਰਦੀ ਹੈ ਜਿਸ ਨਾਲ ਸ਼ੂਗਰ ਦਾ ਖ਼ਤਰਾ ਘੱਟ ਹੁੰਦਾ ਹੈ।
ਲਿਵਰ ਲਈ ਫ਼ਾਇਦੇਮੰਦ: ਲਿਵਰ ਨੂੰ ਸਾਡੇ ਸ਼ਰੀਰ ਦਾ ਸਭ ਤੋਂ ਮਹੱਤਵਪੂਰਣ ਅੰਗ ਮੰਨਿਆ ਜਾਂਦਾ ਹੈ ਕਿਉਂਕਿ ਇਹ ਬਹੁਤ ਸਾਰੇ ਕੰਮ ਕਰਦਾ ਹੈ। ਦੱਸ ਦੇਈਏ ਕਿ ਬਲੈਕ ਕੌਫ਼ੀ ਲਿਵਰ ਦੇ ਕੈਂਸਰ, ਹੈਪੇਟਾਈਟਸ, ਫ਼ੈਟੀ ਲਿਵਰ ਅਤੇ ਐਲਕਹੌਲਿਕ ਸਿਰੋਸਿਸ ਵਰਗੀਆਂ ਬੀਮਾਰੀਆਂ ਤੋਂ ਮੁਕਤ ਕਰਦੀ ਹੈ।
ਮਨ ਰਹਿੰਦਾ ਹੈ ਖ਼ੁਸ਼: ਬਲੈਕ ਕੌਫ਼ੀ ਪੀਣ ਨਾਲ ਤੁਹਾਡਾ ਮੂਡ ਬਿਹਤਰ ਰਹਿੰਦਾ ਹੈ ਅਤੇ ਚਿਹਰੇ ਤੋਂ ਉਦਾਸੀ ਤੋਂ ਦੂਰ ਹੋ ਜਾਂਦੀ ਹੈ। ਬਲੈਕ ਕੌਫ਼ੀ ਤੁਹਾਡੇ ਦਿਮਾਗ਼ ਦੇ ਉਨ੍ਹਾਂ ਹਿੱਸਿਆਂ ਨੂੰ ਸਰਗਰਮ ਕਰਦੀ ਹੈ ਜੋ ਚੰਗੇ ਮੂਡ ਲਈ ਜ਼ਿੰਮੇਵਾਰ ਹੁੰਦੇ ਹਨ।
ਤੁਹਾਨੂੰ ਊਰਜਾਵਾਨ ਬਣਾਉਂਦੀ ਹੈ: ਕੌਫ਼ੀ ‘ਚ ਕਾਫ਼ੀ ਮਾਤਰਾ ‘ਚ ਕੈਫ਼ੀਨ ਹੁੰਦਾ ਹੈ ਜੋ ਤੁਹਾਨੂੰ ਊਰਜਾਵਾਨ ਅਤੇ ਤਾਜ਼ਗੀ ਮਹਿਸੂਸ ਕਰਨ ‘ਚ ਮਦਦ ਕਰਦਾ ਹੈ। ਇਹ ਦਿਮਾਗ਼ੀ ਪ੍ਰਣਾਲੀ ਨੂੰ ਉਤੇਜਿਤ ਕਰਦਾ ਹੈ ਜਿਸ ਕਾਰਨ ਤੁਹਾਡਾ ਦਿਮਾਗ਼ ਤੇਜ਼ੀ ਨਾਲ ਕੰਮ ਕਰਦਾ ਹੈ। ਅਜਿਹੇ ‘ਚ ਤੁਹਾਨੂੰ ਰੋਜ਼ਾਨਾ ਬਲੈਕ ਕੌਫ਼ੀ ਦਾ ਸੇਵਨ ਕਰਨਾ ਚਾਹੀਦਾ ਹੈ।
ਯਾਦਦਾਸ਼ਤ ਵਧਾਉਣ ‘ਚ ਪ੍ਰਭਾਵਸ਼ਾਲੀ: ਜਿਵੇਂ-ਜਿਵੇਂ ਉਮਰ ਵਧਦੀ ਜਾਂਦੀ ਹੈ, ਬਹੁਤ ਸਾਰੇ ਲੋਕਾਂ ਦਾ ਦਿਮਾਗ਼ ਕਮਜ਼ੋਰ ਹੁੰਦਾ ਜਾਂਦਾ ਹੈ ਜਿਸ ਕਾਰਨ ਐਲਜ਼ਾਈਮਰ ਅਤੇ ਪਾਰਕਿਮਸਨ ਵਰਗੀਆਂ ਬੀਮਾਰੀਆਂ ਦਾ ਖ਼ਤਰਾ ਪੈਦਾ ਹੋਣ ਦਾ ਡਰ ਬਣਿਆ ਰਹਿੰਦਾ ਹੈ। ਬਲੈਕ ਕੌਫ਼ੀ ਦਾ ਸੇਵਨ ਇਨ੍ਹਾਂ ਬੀਮਾਰੀਆਂ ਤੋਂ ਛੁਟਕਾਰਾ ਪਾਉਣ ‘ਚ ਮਦਦਗਾਰ ਹੋ ਸਕਦਾ ਹੈ। ਇਹ ਤੁਹਾਡੀ ਯਾਦਦਾਸ਼ਤ ਅਤੇ ਚੀਜ਼ਾਂ ਨੂੰ ਪਛਾਣਨ ਦੀ ਸਮਰੱਥਾ ਨੂੰ ਵਧਾਉਂਦਾ ਹੈ। ਅਜਿਹੇ ‘ਚ ਤੁਹਾਨੂੰ ਰੋਜ਼ਾਨਾ ਬਲੈਕ ਕੌਫ਼ੀ ਦਾ ਸੇਵਨ ਕਰਨਾ ਚਾਹੀਦਾ ਹੈ।
ਕਿਵੇਂ ਬਣਾਈਏ ਬਲੈਕ ਕੌਫ਼ੀ: ਜੇਕਰ ਤੁਸੀਂ ਬਲੈਕ ਕੌਫ਼ੀ ਪੀਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਇੱਕ ਗਿਲਾਸ ਪਾਣੀ ਲੈ ਕੇ ਉਸ ਨੂੰ ਚੰਗੀ ਤਰ੍ਹਾਂ ਉਬਾਲ ਲਓ। ਇਸ ਪਾਣੀ ‘ਚ ਇੱਕ ਚੱਮਚ ਬਲੈਕ ਕੌਫ਼ੀ ਮਿਲਾ ਲਓ। ਹੁਣ ਤੁਸੀਂ ਸੁਆਦ ਦੇ ਹਿਸਾਬ ਨਾਲ ਇਸ ‘ਚ ਖੰਡ ਪਾ ਲਓ ਅਤੇ ਇਸ ਦਾ ਸੇਵਨ ਕਰੋ। ਬਲੈਕ ਕੌਫ਼ੀ ਦਾ ਸੇਵਨ ਕਦੇ ਵੀ ਖਾਲੀ ਢਿੱਡ ਨਾ ਕਰੋ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ‘ਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣਾ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ KSB ਨਾਲ 1-416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।
surajvanshidavakhana.com










