ਥ੍ਰਿਲਰ ਡਰਾਮਾ ਦਾ ਨਾਈਟ ਮੈਨੇਜਰ ਦੇ ਚਿਰਾਂ ਤੋਂ ਉਡੀਕੇ ਜਾ ਰਹੇ ਦੂਜੇ ਭਾਗ ‘ਚ ਜੇਕਰ ਕਿਸੇ ਦੇ ਪ੍ਰਦਰਸ਼ਨ ਨੇ ਸਭ ਨੂੰ ਹੈਰਾਨ ਕੀਤਾ ਹੈ ਤਾਂ ਉਹ ਹੈ ਅਨਿਲ ਕਪੂਰ ਦੇ ਅਭਿਨੈ ਨੇ। ਇਸ ਦਿੱਗਜ ਅਦਾਕਾਰ ਨੇ ਸ਼ੈਲੀ ਰੁੰਗਟਾ ਦੇ ਕਿਰਦਾਰ ਵਿੱਚ ਇੱਕ ਵਾਰ ਫ਼ਿਰ ਸਾਡੇ ਦਿਲ ਅਤੇ ਦਿਮਾਗ਼ ‘ਤੇ ਡੂੰਘੀ ਛਾਪ ਛੱਡੀ ਹੈ। ਅਨਿਲ ਕਪੂਰ ਨੇ ਦਾ ਨਾਈਟ ਮੈਨੇਜਰ 2 ‘ਚ ਸਾਰਿਆਂ ਦੀਆਂ ਉਮੀਦਾਂ ਤੋਂ ਵੱਧ ਲੋਕਾਂ ਦਾ ਮਨੋਰੰਜਨ ਕਰਨ ਦੀ ਆਪਣੀ ਕਾਬਲੀਅਤ ਦਿਖਾਈ ਹੈ। ਇੱਕ ਕਾਰੋਬਾਰੀ ਟਾਈਕੂਨ ਦੇ ਮਨਮੋਹਕ ਚਿਹਰੇ ਤੋਂ ਇੱਕ ਖ਼ਤਰਨਾਕ ਵਿਰੋਧੀ ‘ਚ ਬਦਲਣ ਦੀ ਉਸ ਦੀ ਯੋਗਤਾ ਅਸਾਧਾਰਣ ਤੋਂ ਘੱਟ ਨਹੀਂ।
ਸ਼ੋਅ ਵਿੱਚ ਉਸ ਦੇ ਪ੍ਰਦਰਸ਼ਨ ਨੂੰ ਆਲੋਚਕਾਂ ਅਤੇ ਪ੍ਰਸ਼ੰਸਕਾਂ ਦੋਵਾਂ ਵਲੋਂ ਸਰਬਸੰਮਤੀ ਨਾਲ ਹੁਣ ਤਕ ਦਾ ਸਭ ਤੋਂ ਵਧੀਆ ਕੰਮ ਮੰਨਿਆ ਹੈ। ਅਭਿਨੇਤਾ ਦਾ ਸ਼ੈਲੀ ਰੁੰਗਟਾ ਦਾ ਕਿਰਦਾਰ ਸ਼ਾਨਦਾਰ ਹੈ ਜੋ ਸੋਚੀ-ਸਮਝੀ ਚਾਲ ਅਤੇ ਭਿਆਨਕ ਮੁਸਕੁਰਾਹਟ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਦਿੰਦਾ ਹੈ।











