ਅਦਾਕਾਰ ਵਰੁਨ ਧਵਨ ਨੇ ਆਪਣੀ ਵੈੱਬ ਸੀਰੀਜ਼ ਸੀਟਾਡੈਲ ਦੀ ਸਰਬੀਆ ਵਿਚਲੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਅਦਾਕਾਰ ਨੇ ਆਪਣੇ ਇੰਸਟਾਗ੍ਰੈਮ ਐਕਾਊਂਟ ‘ਤੇ ਆਪਣੀ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ, ”ਦੇਵੀਓ ਅਤੇ ਸੱਜਣੋ, ਸਰਬੀਆ ‘ਚ ਸ਼ੂਟਿੰਗ ਮੁਕੰਮਲ ਕਰ ਲਈ ਗਈ ਹੈ।”ਇਸ ਨਾਲ ਵਰੁਨ ਨੇ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ ਜਿਸ ‘ਚ ਉਹ ਅਦਾਕਾਰ ਸਾਕਿਬ ਸਲੀਮ ਅਤੇ ਨਿਰਦੇਸ਼ਕ ਜੋੜੀ ਰਾਜ ਤੇ DK ਨਾਲ ਦਿਖਾਈ ਦੇ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਹ ਪੋਸਟ ਪਹਿਲਾਂ ਸਾਕਿਬ ਸਲੀਮ ਵਲੋਂ ਸ਼ੂਟਿੰਗ ਮੁਕੰਮਲ ਹੋਣ ਦਾ ਐਲਾਨ ਕਰਦਿਆਂ ਸਾਂਝੀ ਕੀਤੀ ਗਈ ਸੀ। ਰਾਜ ਨਿਦੀਮੋਰੂ ਅਤੇ ਕ੍ਰਿਸ਼ਨਾ DK ਵਲੋਂ ਤਿਆਰ ਕੀਤੀ ਗਈ ਇਸ ਸੀਰੀਜ਼ ‘ਚ ਸਮੈਂਥਾ ਰੂਥ ਪ੍ਰਭੂ ਵੀ ਅਹਿਮ ਭੂਮਿਕਾ ਨਿਭਾਅ ਰਹੀ ਹੈ। ਇਹ ਸੀਰੀਜ਼ ਰੂਸੋ ਭਰਾਵਾਂ ਵਲੋਂ ਇਸੇ ਨਾਂ ਹੇਠ ਤਿਆਰ ਕੀਤੀ ਗਈ ਵੈੱਬ ਸੀਰੀਜ਼ ਦਾ ਹਿੰਦੀ ਰੂਪਾਂਤਰਣ ਹੈ ਜਿਸ ‘ਚ ਅਦਾਕਾਰਾ ਪ੍ਰਿਅੰਕਾ ਚੋਪੜਾ ਅਤੇ ਰਿਚਰਡ ਮੇਡਨ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਵਰੁਨ ਦੀ ਸੀਟਾਡੈਲ ਦਾ ਪ੍ਰੀਮੀਅਰ ਐਮੇਜ਼ੌਨ ਪ੍ਰਾਈਮ ਵੀਡੀਓ ‘ਤੇ ਕੀਤਾ ਜਾਵੇਗਾ।
ਲੜਕੀ ਕੀ ਜਰਨੀ ਹੈ
ਬੌਲੀਵੁਡ ਦੀਆਂ ਸਭ ਤੋਂ ਵੱਧ ਹੌਰਰ ਫ਼ਿਲਮਾਂ ‘ਚੋਂ ਇੱਕ 1920 ਫ਼੍ਰੈਂਚਾਇਜ਼ੀ ਦੀ ਪੰਵੀਂ ਫ਼ਿਲਮ 1920: ਹੌਰਰ ਔਫ਼ ਦਾ ਹਾਰਟ ਸਿਨੇਮਾਘਰਾਂ ‘ਚ ਰੀਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਨਾਲ ਵਿਕਰਮ ਭੱਟ ਦੀ ਧੀ ਕ੍ਰਿਸ਼ਣਾ ਭੱਟ ਨੇ ਬਤੌਰ ਡਾਇਰੈਕਟਰ ਡੈਬਿਊ ਕੀਤਾ ਹੈ। ਉੱਥੇ ਹੀ, ਬਾਲਿਕਾ ਵਧੂ ਅਤੇ ਸਸੁਰਾਲ ਸਿਮਰ ਕਾ ਵਰਗੇ ਸੀਰੀਅਲਾਂ ਨਾਲ ਮਸ਼ਹੂਰ ਹੋਈ ਐਕਟ੍ਰੈੱਸ ਅਵਿਕਾ ਗੌੜ ਨੇ ਵੀ ਇਸ ਫ਼ਿਲਮ ਨਾਲ ਬੌਲੀਵੁਡ ‘ਚ ਕਦਮ ਰੱਖਿਆ ਹੈ। ਫ਼ਿਲਮ ‘ਚ ਅਵਿਕਾ ਨਾਲ ਰਾਹੁਲ ਦੇਵ ਲੀਡ ਰੋਲ ਨਿਭਾਅ ਰਹੇ ਹਨ। ਫ਼ਿਲਮ ਦੀ ਡਾਇਰੈਕਟਰ ਕ੍ਰਿਸ਼ਣਾ ਭੱਟ ਅਤੇ ਲੀਡ ਐਕਟ੍ਰੈੱਸ ਅਵਿਕਾ ਗੌੜ ਨੇ ਫ਼ਿਲਮ ਨੂੰ ਲੈ ਕੇ ਇੱਕ ਖਾਸ ਗੱਲਬਾਤ ਕੀਤੀ।
ਕ੍ਰਿਸ਼ਨਾ ਭੱਟ
2008 ‘ਚ ਵਿਕਰਮ ਭੱਟ ਦੀ 1920 ਤੋਂ ਬਾਅਦ ਹੁਣ 1920 ਨੂੰ ਲੈ ਕੇ ਕਿੰਨਾ ਪ੍ਰੈਸ਼ਰ ਅਤੇ ਚੈਲੇਂਜਿੰਗ ਮਹਿਸੂਸ ਹੋ ਰਿਹਾ ਹੈ?
ਹਮੇਸ਼ਾ ਤੋਂ ਪਾਪਾ ਦੀ ਤਰ੍ਹਾਂ ਡਾਇਰੈਕਟਰ ਬਣਨਾ ਸੀ ਜਿਸ ਲਈ ਮੈਂ ਇੱਕ ਫ਼ਿਲਮ ਚੁਣੀ। ਫ਼ਿਰ ਮੈਂ 1920 ਨਾਂ ਦੀ ਹੌਰਰ ਫ਼ਿਲਮ ਚੁਣੀ। ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇੱਕ ਪਿਤਾ ਨੇ ਆਪਣੀ ਸਭ ਤੋਂ ਪ੍ਰਾਈਜ਼ ਪੋਜੀਸ਼ਨ ਨੂੰ ਆਪਣੀ ਬੇਟੀ ਨੂੰ ਸੌਂਪਿਆ ਹੈ। 1920 ਉਨ੍ਹਾਂ ਦੇ (ਵਿਕਰਮ ਭੱਟ) ਦੇ ਬਹੁਤ ਕਰੀਬ ਹੈ। ਉਸ ਸਮੇਂ ਉਨ੍ਹਾਂ ਦੀਆਂ ਕਈ ਫ਼ਿਲਮਾਂ ਨਹੀਂ ਸਨ ਚੱਲੀਆਂ ਜਿਸ ਤੋਂ ਬਾਅਦ ਇਹ ਫ਼ਿਲਮ ਸੀ ਜੋ ਹਿੱਟ ਹੋਈ। ਉਨ੍ਹਾਂ ਨੇ ਮੇਰੇ ‘ਤੇ ਵਿਸ਼ਵਾਸ ਕੀਤਾ ਹੈ ਤਾਂ ਮੈਂ ਉਨ੍ਹਾਂ ਨੂੰ ਖ਼ੁਦ ‘ਤੇ ਮਾਣ ਕਰਵਾਉਣਾ ਚਾਹੁੰਦੀ ਹਾਂ।
ਫ਼ਿਲਮ ਦੀ ਸ਼ੂਟਿੰਗ ਤੁਹਾਡੇ ਲਈ ਕਿੰਨੀ ਆਸਾਨ ਰਹੀ?
ਸੱਚ ਕਹਾਂ ਤਾਂ, ਫ਼ਿਲਮ ਦੀ ਸ਼ੂਟਿੰਗ ਕਾਫ਼ੀ ਆਸਾਨ ਸੀ। ਜਿਵੇਂ ਅਵਿਕਾ ਨੇ ਬੋਲਿਆ ਕਿ ਹੱਸਦੇ-ਹੱਸਦੇ ਫ਼ਿਲਮ ਦਾ ਸ਼ਕੈਜੁਅਲ ਅਸੀਂ ਪੂਰਾ ਕਰ ਦਿੱਤਾ। ਅਵਿਕਾ ਗਲਿਸਰੀਨ ਲੈਂਦੀ ਸੀ ਤਾਂ ਅਸੀਂ ਹੱਸਦੇ ਸੀ। ਕਦੇ-ਕਦੇ ਤਾਂ ਮਾਹੌਲ ਬਹੁਤ ਹੀ ਮਜ਼ਾਕੀਆ ਹੋ ਜਾਂਦਾ ਸੀ ਕਿ ਅਵਿਕਾ ਨੂੰ ਬਹੁਤ ਵਾਰ ਗਲਿਸਰੀਨ ਲੈਣਾ ਪੈਂਦਾ ਸੀ। ਉਸ ਦੇ ਹੰਝੂ ਹੀ ਸੁੱਕ ਰਹੇ ਸਨ (ਹੱਸਦੇ ਹੋਏ)। ਮੇਰੇ ਖ਼ਿਆਲ ਨਾਲ ਅਵਿਕਾ ਨਾਲ, ਵਰਖਾ ਹੈ, ਰਾਹੁਲ ਸਰ ਹਨ, ਦਾਨਿਸ਼ ਅਤੇ ਕੇਤਕੀ ਇਹ ਜੋ ਮੁੱਖ ਕਿਰਦਾਰ ਹਨ ਫ਼ਿਲਮ ‘ਚ ਇਨ੍ਹਾਂ ਲੋਕਾਂ ਨੇ ਸਭ ਨੇ ਫ਼ਿਲਮ ‘ਚ ਜਜ਼ਬਾਤ ਐਡ ਕੀਤਾ ਹੈ। ਸਾਰਿਆਂ ਨੇ ਬਹੁਤ ਦਿਲੋਂ ਕੰਮ ਕੀਤਾ ਹੈ। ਸਾਰਿਆਂ ਨੇ ਆਪਣਾ 100 ਫ਼ੀਸਦੀ ਦੇ ਕੇ ਐਕਟਿੰਗ ਕੀਤੀ ਹੈ। ਮੈਨੂੰ ਸਭ ਨਾਲ ਕੰਮ ਕਰ ਕੇ ਬਹੁਤ ਚੰਗਾ ਲੱਗਾ।
ਤੁਹਾਡੇ ਲਈ ਸਭ ਤੋਂ ਜ਼ਿਆਦਾ ਯਾਦਗਾਰ ਸੀਨ ਕਿਹੜਾ ਰਿਹਾ?
ਸਭ ਤੋਂ ਯਾਦਗਾਰ ਸੀਨ ਹੈ ਜਿਸ ‘ਚ ਭੈਣਾਂ ਦਾ ਬੌਂਡ ਵਿਖਾਇਆ ਗਿਆ ਹੈ। ਇਹ ਬਹੁਤ ਜਜ਼ਬਾਤੀ ਸੀਨ ਹੈ। ਇਹ ਸੀਨ ਓਨਾ ਹੀ ਚੈਲੇਂਜਿੰਗ ਵੀ ਰਿਹਾ ਕਿਉਂਕਿ ਫ਼ਿਲਮ ‘ਚ ਜੋ ਮੇਰਾ ਕਿਰਦਾਰ ਹੈ, ਉਸ ਨੂੰ ਅਜਿਹਾ ਜਜ਼ਬਾਤੀ ਦਿਖਾਉਣਾ ਆਸਾਨ ਨਹੀਂ ਸੀ। ਮੈਨੂੰ ਪਹਿਲੀ ਵਾਰ ਉਸ ਤਰ੍ਹਾਂ ਦਾ ਜਜ਼ਬਾਤ ਮਹਿਸੂਸ ਹੋਇਆ ਸੀ ਤਾਂ ਮੇਰੇ ਲਈ ਉਹ ਸੀਨ ਯਾਦਗਾਰ ਵੀ ਰਿਹਾ ਅਤੇ ਚੈਲੇਂਜਿੰਗ ਵੀ।
ਬਤੌਰ ਡਾਇਰੈਕਟਰ ਡੈਬਿਊ ਕਰਨ ਲਈ ਤੁਸੀਂ ਹਾਰਰ ਮੂਵੀ ਨੂੰ ਹੀ ਕਿਉਂ ਚੁਣਿਆ?
ਦਰਅਸਲ ਕੋਵਿਡ ਦੇ ਬਾਅਦ ਤੋਂ ਫ਼ਿਲਮ ਨੂੰ ਲੈ ਕੇ ਮਾਰਕੀਟ ਕਿਵੇਂ ਹੈ, ਅਸੀਂ ਸਭ ਜਾਣਦੇ ਹਾਂ। 1920 ਇੱਕ ਸਟ੍ਰੌਂਗ ਫ਼੍ਰੈਂਚਾਇਜ਼ੀ ਹੈ ਅਤੇ ਇਹ ਸਿਰਫ਼ ਇੱਕ ਹੌਰਰ ਫ਼ਿਲਮ ਨਹੀਂ, ਇਮੋਸ਼ਨਜ਼ ਵੀ ਹਨ ਇਸ ਵਿੱਚ। ਇੱਕ ਬੇਟੀ ਅਤੇ ਭੈਣ ਦੀ ਕਹਾਣੀ ਹੈ। ਇੱਕ ਲੜਕੀ ਦੀ ਜਰਨੀ ਹੈ ਜੋ ਇੱਕ ਗਲ਼ਤੀ ਕਰਦੀ ਹੈ ਅਤੇ ਉਸ ਨੂੰ ਠੀਕ ਕਰਨ ਦੀ ਹਿੰਮਤ ਕਰਦੀ ਹੈ। ਮੇਰੇ ਲਈ ਇਹ ਹੌਰਰ ਤੋਂ ਕਿਤੇ ਜ਼ਿਆਦਾ ਇਮੋਸ਼ਨਲ ਫ਼ਿਲਮ ਹੈ।
1920 ਫ਼ਿਲਮ ਦਾ ਹੌਰਰ ਔਫ਼ ਦਾ ਹਾਰਟ ਕਿਵੇਂ ਫ਼ਾਈਨਲ ਕੀਤਾ ਗਿਆ?
ਫ਼ਿਲਮ ਦੀ ਜੋ ਕਹਾਣੀ ਹੈ, ਜਿਵੇਂ ਮੈਂ ਕਿਹਾ ਕਿ ਇਹ ਇੱਕ ਲੜਕੀ ਦੀ ਕਹਾਣੀ ਹੈ ਜੋ ਆਪਣੇ ਅੰਦਰ ਦੇ ਭੂਤ ਨਾਲ ਲੜ ਰਹੀ ਹੈ। ਉਹ ਆਪਣਾ ਬਦਲਾ ਲੈਣ ਜਾਂਦੀ ਹੈ ਅਤੇ ਉਸ ਜਰਨੀ ‘ਚ ਉਸ ਨੂੰ ਪਤਾ ਚਲਦਾ ਹੈ ਕਿ ਉਸ ਦਾ ਬਦਲਾ ਹੀ ਉਸ ਦੀ ਸਭ ਤੋਂ ਵੱਡੀ ਗ਼ਲਤੀ ਹੈ। ਕਿਵੇਂ ਉਹ ਆਪਣੇ ਕਰਮਾਂ ਨੂੰ ਠੀਕ ਕਰਨ ਦੀ ਠਾਣਦੀ ਹੈ। ਭੂਤ ਅਤੇ ਡਰਾਉਣੇ ਸੀਨ ਤੋਂ ਹਟ ਕੇ ਵੇਖੀਏ ਤਾਂ ਉਹ ਆਪਣੇ ਅੰਦਰਲੇ ਭੂਤ ਨੂੰ ਹਰਾਉਂਦੀ ਹੈ। ਇਹ ਨਾਂ ਪਾਪਾ (ਵਿਕਰਮ ਭੱਟ) ਤੋਂ ਹੀ ਆਇਆ। ਜਦੋਂ ਅਸੀਂ ਇਹ ਸੋਚ ਰਹੇ ਸੀ ਕਿ 1920 ਦਾ ਨਾਂ ਕੀ ਹੋਣਾ ਚਾਹੀਦਾ ਹੈ ਤਦ ਉਨ੍ਹਾਂ ਨੇ ਸਿੱਧਾ ਇਸ ਦਾ ਨਾਂ ਹੌਰਰ ਔਫ਼ ਦਾ ਹਾਰਟ ਦੇ ਦਿੱਤਾ।
ਤੁਹਾਡੇ ਲਈ ਕਿਹੜਾ ਸੀਨ ਸਭ ਤੋਂ ਜ਼ਿਆਦਾ ਚੈਲੇਂਜਿੰਗ ਰਿਹਾ?
ਮੈਂ ਚੈਲੇਂਜਿੰਗ ਤਾਂ ਨਹੀਂ ਕਹਾਂਗੀ ਪਰ ਸਭ ਤੋਂ ਯਾਦਗਾਰ ਦੀ ਗੱਲ ਕਰਾਂ ਤਾਂ ਹੁਣ ਜਦੋਂ ਅਸੀਂ ਐਡਿਟ ਕਰ ਕੇ ਫ਼ਿਲਮ ਵੇਖ ਰਹੇ ਹਾਂ ਤਾਂ, ਪ੍ਰੀ-ਕਲਾਈਮੈਕਸ ‘ਚ ਇੱਕ ਸੀਨ ਹੈ। ਅਵਿਕਾ ਇੱਕ ਵਾਟਰ ਫ਼ਾਲ ‘ਤੇ ਜਾਂਦੀ ਹੈ। ਉੱਥੇ ਉਸ ਦਾ ਇੱਕ ਇਮੋਸ਼ਨਲ ਮੋਨੋਲੌਗ ਹੈ, ਉਹ ਬੋਲਦੀ ਹੈ ਕਿ ਤੁਸੀਂ ਮੈਨੂੰ ਝੂਠ ਕਿਉਂ ਕਿਹਾ। ਮਤਲਬ ਮੈਂ ਹਾਲੇ ਉਸ ਨੂੰ ਪ੍ਰਗਟ ਨਹੀਂ ਕਰ ਸਕਦੀ, ਪਰ ਅਵਿਕਾ ਨੇ ਜਿਵੇਂ ਉਸ ਨੂੰ ਬੋਲਿਆ ਹੈ, ਜਿਵੇਂ ਉਹ ਉਸ ਸਮੇਂ ਰੋਈ ਅਤੇ ਚਿੱਲਾਈ ਹੈ, ਉਹ ਮੈਨੂੰ ਹਮੇਸ਼ਾ ਭਾਵੁਕ ਕਰ ਦਿੰਦਾ ਹੈ। ਤੁਸੀਂ ਜਦੋਂ ਫ਼ਿਲਮ ‘ਚ ਸੀਨ ਨੂੰ ਵੇਖੋਗੇ ਤਾਂ ਸਮਝ ਸਕੋਗੇ ਕਿ ਮੈਂ ਅਜਿਹਾ ਕਿਉਂ ਕਹਿ ਰਹੀ ਹਾਂ।
ਅਵਿਕਾ ਗੌੜ
ਤੁਸੀਂ ਇਸ ਫ਼ਿਲਮ ਲਈ ਆਪਣੇ ਆਪ ਨੂੰ ਕਿਵੇਂ ਤਿਆਰ ਕੀਤਾ?
ਸਭ ਤੋਂ ਪਹਿਲਾਂ ਤਾਂ ਮੈਂ ਮਾਨਸਿਕ ਤੌਰ ‘ਤੇ ਖੁਦ ਨੂੰ ਤਿਆਰ ਕੀਤਾ ਕਿਉਂਕਿ ਜ਼ਿੰਦਗੀ ‘ਚ ਕੁਝ ਵੱਡਾ ਹੋਣ ਵਾਲਾ ਹੈ। ਖ਼ੁਦ ਨੂੰ ਇਹ ਵੀ ਦੱਸਣਾ ਪਿਆ ਕਿ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਸਾਊਥ ‘ਚ ਵਿੱਚ ਜੋ ਵੀ ਕਿਰਦਾਰ ਚੁਣਦੀ ਹਾਂ ਉਹ ਬਹੁਤ ਵੱਖਰੇ ਹੁੰਦੇ ਹਨ। ਮੈਂ ਬਹੁਤ ਸੋਚ-ਸਮਝ ਕੇ ਕਿਰਦਾਰ ਚੁਣਦੀ ਹਾਂ। ਇਸ ਫ਼ਿਲਮ ਨੂੰ ਲੈ ਕੇ ਮੈਨੂੰ ਖ਼ੁਦ ‘ਤੇ ਵਿਸ਼ਵਾਸ ਸੀ ਕਿਉਂਕਿ ਫ਼ਿਲਮ ਦੀ ਕਹਾਣੀ ਹੀ ਮੇਰੇ ਇਰਦ-ਗਿਰਦ ਸੀ। ਫ਼ਿਰ ਜਦੋਂ ਮਹੇਸ਼ ਜੀ, ਵਿਕਰਮ ਜੀ ਦੇ ਨਾਂ ਜੁੜੇ ਹੋਣ ਫ਼ਿਲਮ ਨਾਲ ਤਾਂ ਫ਼ਿਰ ਤਾਂ ਕੋਈ ਡਾਊਟ ਹੀ ਨਹੀਂ ਸੀ। ਮੈਨੂੰ ਇਹ ਕਰਨਾ ਸੀ ਕਿਉਂਕਿ ਇਸਦਾ ਤਜਰਬਾ ਕੁਝ ਵੱਖ ਹੋਣ ਵਾਲਾ ਸੀ ਜੋ ਮੈਂ ਇਸ ਤੋਂ ਪਹਿਲਾਂ ਕਦੇ ਨਹੀਂ ਸੀ ਕੀਤਾ ਸੀ। ਇਸ ਲਈ ਮੈਂ ਖ਼ੁਦ ਹੀ ਚੈਲੇਂਜ ਕੀਤਾ ਸੀ, ਮੈਂ ਸਾਬਿਤ ਕਰਨਾ ਸੀ ਕਿ ਮੈਨੂੰ ਐਕਟਿੰਗ ਆਉਂਦੀ ਵੀ ਹੈ ਜਾਂ ਨਹੀਂ। ਇਹ ਕਾਫ਼ੀ ਚੈਲੇਂਜਿੰਗ ਸੀ ਪਰ ਬਹੁਤ ਆਨੰਦ ਆਇਆ।
ਸੈੱਟ ‘ਤੇ ਕਿਸ ਤਰ੍ਹਾਂ ਦਾ ਮਾਹੌਲ ਸੀ ਅਤੇ ਹਾਰਰ ਸੈੱਟ ਵੇਖ ਕੇ ਤੁਹਾਡਾ ਐਕਸਪ੍ਰੈਸ਼ਨ ਕਿਵੇਂ ਸੀ?
ਸੈੱਟ ‘ਤੇ ਅਸੀਂ ਬਹੁਤ ਮਸਤੀ ਕਰਦੇ ਸੀ। ਕਦੇ ਅਜਿਹਾ ਨਹੀਂ ਹੋਇਆ ਕਿ ਸੀਰੀਅਸ ਸੀਨ ਚੱਲ ਰਿਹਾ ਹੈ ਤਾਂ ਸੈੱਟ ਦਾ ਮਾਹੌਲ ਵੀ ਸੀਰੀਅਸ ਹੋਵੇ। ਹੱਸਦੇ-ਹੱਸਦੇ ਅਸੀਂ ਇਹ ਫ਼ਿਲਮ ਸ਼ੂਟ ਕੀਤੀ ਹੈ। ਅਸੀਂ ਇੰਨੇ ਚੰਗੇ ਐਕਟਰ ਹਾਂ ਕਿ ਸਾਡੀ ਡਾਇਰੈਕਟਰ ਲਈ ਬਹੁਤ ਆਸਾਨ ਹੋ ਗਿਆ ਸੀ (ਮਜ਼ਾਕੀਆ ਅੰਦਾਜ਼ ‘ਚ)।
ਕੀ ਤੁਸੀਂ ਇਸ ਤੋਂ ਪਹਿਲਾਂ 1920 ਦੀ ਕੋਈ ਫ਼ਿਲਮ ਵੇਖੀ ਸੀ ਜਾਂ ਇੰਝ ਹੀ ਫ਼ਿਲਮ ਲਈ ਹਾਮੀ ਭਰੀ ਸੀ?
ਮੈਂ ਕਾਫ਼ੀ ਸਮੇਂ ਤੋਂ ਹੌਰਰ ਫ਼ਿਲਮਾਂ ਵੇਖਦੀ ਆ ਰਹੀ ਹਾਂ। ਉਂਝ ਬਚਪਨ ‘ਚ ਮੈਨੂੰ ਦੇਖਣ ਨਹੀਂ ਦਿੱਤਾ ਜਾਂਦਾ ਸੀ, ਕਿਉਂਕਿ ਮੈਂ ਬਹੁਤ ਡਰਦੀ ਸੀ, ਪਰ ਜਦੋਂ ਮੈਂ ਵੇਖਣਾ ਸ਼ੁਰੂ ਕੀਤਾ ਤਾਂ ਮੈਂ ਡਰ-ਡਰ ਕੇ ਵੇਖਦੀ ਸੀ ਪਰ ਵੇਖਦੀ ਜ਼ਰੂਰ ਸੀ। ਮੈਨੂੰ ਹੌਰਰ ਵੇਖਣਾ ਚੰਗਾ ਲੱਗਦਾ ਹੈ। ਬਤੌਰ ਐਕਟਰ ਮੈਂ ਸੋਚਿਆ ਹੋਇਆ ਸੀ ਕਿ ਜ਼ਿੰਦਗੀ ‘ਚ ਇੱਕ ਵਾਰ ਹਾਰਰ ਫ਼ਿਲਮ ਤਾਂ ਕਰਨੀ ਹੈ।
1920 ਵਰਗੀਆਂ ਫ਼ਿਲਮਾਂ ਨੇ ਬਾਲੀਵੁੱਡ ‘ਚ ਹਾਰਰ ਫ਼ਿਲਮ ‘ਚ ਇੱਕ ਬੈਂਚ ਮਾਰਕ ਸੈੱਟ ਕੀਤਾ ਹੋਇਆ ਹੈ, ਤਾਂ ਜਦੋਂ ਮੇਰੇ ਕੋਲ ਇਹ ਫ਼ਿਲਮ ਆਈ ਅਤੇ ਮੈਨੂੰ ਪਤਾ ਚੱਲਿਆ ਕਿ ਇਹ ਫ਼ਿਲਮ ਹੈ, ਇਹ ਨਾਂ ਹੋਵੇਗਾ ਫ਼ਿਲਮ ਦਾ ਤਾਂ ਮੈਂ ਇਸ ਲਈ ਬਹੁਤ ਉਤਸ਼ਾਹਿਤ ਸੀ ਅਤੇ ਬਸ ਮੈਂ ਹਾਂ ਕਰ ਦਿੱਤੀ।











