ਸਿਓਲ : ਦੱਖਣੀ ਕੋਰੀਆ ਨੇ ਦਾਅਵਾ ਕੀਤਾ ਹੈ ਕਿ ਉੱਤਰੀ ਕੋਰੀਆ ਨੇ ਆਪਣੇ ਪੂਰਬੀ ਤੱਟ ਤੋਂ ਇਕ ਬੈਲਿਸਟਿਕ ਮਿਜ਼ਾਈਲ ਛੱਡੀ ਹੈ। ਦੱਖਣੀ ਕੋਰੀਆ ਦੀ ਫੌਜ ਨੇ ਕਿਹਾ ਕਿ ਇਹ ਲਾਂਚ ਵੀਰਵਾਰ ਸ਼ਾਮ ਨੂੰ ਉੱਤਰੀ ਕੋਰੀਆ ਦੁਆਰਾ ਕੀਤਾ ਗਿਆ ਸੀ। ਹਾਲਾਂਕਿ ਉਨ੍ਹਾਂ ਨੇ ਹੋਰ ਵੇਰਵੇ ਨਹੀਂ ਦਿੱਤੇ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਦੱਖਣੀ ਕੋਰੀਆਈ ਅਤੇ ਅਮਰੀਕੀ ਸੈਨਿਕਾਂ ਨੇ ਕੋਰੀਆ ਦੇ ਉੱਚ ਸੁਰੱਖਿਆ ਵਾਲੇ ਸਰਹੱਦੀ ਖੇਤਰ ‘ਚ ਗੋਲਾ-ਬਾਰੂਦ ਨਾਲ ਵੱਡੇ ਪੱਧਰ ‘ਤੇ ਫੌਜੀ ਅਭਿਆਸ ਕੀਤਾ ਸੀ, ਜਿਸ ਤੋਂ ਬਾਅਦ ਉੱਤਰੀ ਕੋਰੀਆ ਦੀ ਫੌਜ ਨੇ ਜਵਾਬੀ ਕਾਰਵਾਈ ਕਰਨ ਦੀ ਸਹੁੰ ਖਾਧੀ ਸੀ ਪਰ ਵੇਰਵੇ ਨਹੀਂ ਦਿੱਤੇ ਸਨ।















