ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1492

ਤੁਸੀਂ ਕਿਸ ਦੇ ਵੱਲ ਹੋ? ਮੌਜੂਦਾ ਹਾਲਾਤ ਕਿਹੋ ਜਿਹੇ ਹਨ? ਤੁਸੀਂ ਚਿੰਤਤ ਹੋ ਜਾਂ ਨਿਸਚਿੰਤ? ਕਈ ਵਾਰ, ਸਾਡੇ ਲਾਗਲੇ ਤੋਂ ਲਾਗਲੇ ਸਾਥੀ ਵੀ ਇਨ੍ਹਾਂ ਦੋ ਭਾਵਨਾਵਾਂ ਦਰਮਿਆਨ ਫ਼ਰਕ ਨਹੀਂ ਕਰ ਸਕਦੇ। ਇਹ ਹਮੇਸ਼ਾ ਇਸ ਵਜ੍ਹਾ ਤੋਂ ਨਹੀਂ ਹੁੰਦਾ ਕਿ ਉਹ ਸਾਡੇ ਪ੍ਰਤੀ ਅਸੰਵੇਦਨਸ਼ੀਲ ਹੁੰਦੇ ਹਨ। ਕੁਝ ਹੱਦ ਤਕ ਤਾਂ ਇਹ ਇਸ ਲਈ ਵੀ ਹੁੰਦੈ ਕਿਉਂਕਿ ਤੁਹਾਨੂੰ ਭਾਵਹੀਣ ਚਿਹਰਾ ਬਣਾਉਣ ਦਾ ਹੁਨਰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਆਉਂਦਾ ਹੈ। ਜਦੋਂ ਤੁਸੀਂ ਬਹੁਤ ਜ਼ਿਆਦਾ ਜੋਸ਼ ‘ਚ ਉਤਸਾਹਿਤ ਵੀ ਹੁੰਦੇ ਹੋ, ਤੁਹਾਡਾ ਚਿਹਰਾ ਪੜ੍ਹਨਾ ਸੌਖਾ ਨਹੀਂ ਹੁੰਦਾ। ਪਰ ਕਿਸੇ ਸੰਵੇਦਨਸ਼ੀਲ ਮਾਮਲੇ ਬਾਰੇ ਤੀਬਰ ਚਿੰਤਾ ਇਸ ਵਕਤ, ਤੁਹਾਡੇ ਚਰਿਤ੍ਰ ਦੇ ਉਲਟ, ਤੁਹਾਨੂੰ ਬਹੁਤ ਜ਼ਿਆਦਾ ਪਾਰਦਰਸ਼ੀ ਬਣਾ ਰਹੀ ਹੈ। ਖ਼ਤਰਾ ਇਸ ਗੱਲ ਦਾ ਹੈ ਕਿ ਜਿੰਨਾ ਤੁਹਾਨੂੰ ਉਜਾਗਰ ਕਰਨ ਦੀ ਲੋੜ ਹੈ, ਤੁਸੀਂ ਇਸ ਵੇਲੇ ਉਸ ਤੋਂ ਕਿਤੇ ਵੱਧ ਭੇਦ ਖੋਲ੍ਹ ਰਹੇ ਹੋ। ਸ਼ਾਂਤ ਰਹੋ, ਚਤੁਰਾਈ ਤੋਂ ਕੰਮ ਲਓ, ਅਤੇ ਛੇਤੀ ਹੀ ਤੁਸੀਂ ਵਧੇਰੇ ਖ਼ੁਸ਼ ਮਹਿਸੂਸ ਕਰੋਗੇ।

ਜੀਵਨ ‘ਚ ਬਿਹਤਰੀਨ ਚੀਜ਼ਾਂ ਮੁਫ਼ਤ ਹਨ। ਉਸ ਤੋਂ ਥੋੜ੍ਹੀਆਂ ਘੱਟ ਵਧੀਆ ਸ਼ੈਵਾਂ ਡਿਸਕਾਊਂਟ ‘ਤੇ ਮਿਲ ਜਾਂਦੀਆਂ ਨੇ। ਕੇਵਲ ਕੁਝ ਸੌਦੇਬਾਜ਼ੀ ਕਰਨ ਦੀ ਲੋੜ ਪੈਂਦੀ ਹੈ। ਤੁਸੀਂ ਇੱਕ ਖ਼ਾਸ ਵਸਤੂ ‘ਤੇ ਕਾਫ਼ੀ ਮਹੱਤਵਪੂਰਣ ਬੱਚਤ ਕਰ ਸਕਦੇ ਹੋ। ਇਸ ਲਈ ਚਤੁਰ ਯੋਜਨਾ ਦੀ ਲੋੜ ਹੋਵੇਗੀ ਜਾਂ ਜਿਵੇਂ ਅੰਗ੍ਰੇਜ਼ੀ ‘ਚ ਮੁਹਾਵਰਾ ਹੈ: ਤੁਹਾਡੇ ਲਈ ਇਹ ਕੇਕ ਦੇ ਐਨ ਸੈਂਟਰ ‘ਚੋਂ ਚੈਰੀ ਹਟਾਉਣ ਦੇ ਬਰਾਬਰ ਹੋਵੇਗਾ। ਪਰ ਜਿਹੜੀ ਬੱਚਤ ਤੁਹਾਨੂੰ ਹੋਣ ਵਾਲੀ ਹੈ, ਤੁਸੀਂ ਚੈਰੀਆਂ ਦੇ ਕਈ ਨਵੇਂ, ਵੱਡੇ ਪੈਕ ਖ਼ਰੀਦ ਸਕਦੇ ਹੋ। ਇੱਥੇ ਅਸੀਂ ਪੈਸੇ ਬਾਬਤ ਗੱਲ ਕਰ ਰਹੇ ਹੋ ਸਕਦੇ ਹਾਂ, ਜਾਂ ਇਹ ਕੋਈ ਹੋਰ ਕੀਮਤੀ ਸ਼ੈਅ ਵੀ ਹੋ ਸਕਦੀ ਹੈ ਜਿਹੜੀ ਤੁਸੀਂ ਬਚਾ ਲਵੋ। ਇਸ ਵਕਤ ਤੁਹਾਡੀ ਭਾਵਨਾਤਮਕ ਜ਼ਿੰਦਗੀ ‘ਚ ਕਿਤੇ, ਇੱਕ ਗ਼ਜ਼ਬ ਦਾ ਸੌਦਾ ਮਾਰਨ ਦਾ ਇੱਕ ਬਿਹਤਰੀਨ ਮੌਕਾ ਹੈ।

ਲੋਕ ਉਹ ਕਿਓਂ ਨਹੀਂ ਕਹਿੰਦੇ ਜੋ ਉਹ ਸੱਚਮੁੱਚ ਕਹਿਣਾ ਚਾਹੁੰਦੇ ਹਨ ਅਤੇ ਜੋ ਉਹ ਕਹਿੰਦੇ ਹਨ ਉਸ ਨੂੰ ਉਹ ਸੱਚਮੁੱਚ ਕਿਓਂ ਨਹੀਂ ਕਹਿਣਾ ਚਾਹੁੰਦੇ? ਖ਼ੈਰ, ਇੱਕ ਕਾਰਨ ਤਾਂ ਇਹ ਹੈ ਕਿ ਜੇਕਰ ਉਹ ਅਜਿਹਾ ਕਰਨ ਲੱਗ ਪੈਣ ਤਾਂ ਇਹ ਸੰਸਾਰ ਇੱਕ ਬਹੁਤ ਹੀ ਬੋਰਿੰਗ ਸਥਾਨ ਬਣ ਜਾਵੇਗਾ। ਬਹੁਤ ਹੀ ਨੀਰਸ, ਵੀਰਾਨ ਅਤੇ ਇੱਕ-ਆਯਾਮੀ! ਗ਼ਲਤਫ਼ਹਿਮੀ ‘ਚ ਪਾਗਲਪਨ ਸ਼ਾਮਿਲ ਹੋ ਸਕਦੈ, ਪਰ ਉਸ ਵਿੱਚ ਇੱਕ ਤਰ੍ਹਾਂ ਦਾ ਜਾਦੂ ਵੀ ਹੁੰਦੈ। ਇਸ ਤੋਂ ਛੁੱਟ, ਸਾਡੇ ‘ਚੋਂ ਬਹੁਤ ਹੀ ਘੱਟ ਲੋਕਾਂ ਨੂੰ ਸੱਚਮੁੱਚ ਇਹ ਪਤਾ ਹੁੰਦੈ ਕਿ ਉਹ ਕਹਿਣਾ ਕੀ ਚਾਹੁੰਦੇ ਹਨ। ਸਾਡੇ ਵਿਚਾਰ ਅਤੇ ਯਕੀਨ, ਬੇਸ਼ੱਕ ਉਹ ਜਿੰਨੇ ਮਰਜ਼ੀ ਕੱਟੜ ਜਾਪਦੇ ਹੋਣ, ਜਿਹੜੀਆਂ ਨਵੀਂਆਂ ਖੋਜਾਂ ਅਸੀਂ ਹਾਲੇ ਕਰਨੀਆਂ ਹਨ, ਉਨ੍ਹਾਂ ਦੀ ਰੌਸ਼ਨੀ ‘ਚ ਬਦਲਣੇ ਲਾਜ਼ਮੀ ਹਨ। ਆਪਣੀ ਭਾਵਨਾਤਮਕ ਜ਼ਿੰਦਗੀ ‘ਚ ਤੁਹਾਨੂੰ ਇਸ ਵਕਤ ਜੋ ਚਾਹੀਦੈ, ਉਹ ਇਕਸਾਰਤਾ ਨਹੀਂ। ਉਹ ਹੈ ਸੰਜੀਦਗੀ।

ਕੰਪਿਊਟਰਾਂ ‘ਚ ਭਾਵਨਾਵਾਂ ਨਹੀਂ ਹੁੰਦੀਆਂ। ਨਾ ਹੀ ਰੋਬੌਟਸ ‘ਚ ਹੁੰਦੀਆਂ ਨੇ। ਜਿੱਥੋਂ ਤਕ ਰੂਹਾਂ ਅਤੇ ਪਰੀਆਂ ਵਗੈਰਾ ਦੀ ਗੱਲ ਹੈ, ਇਸ ਬਾਰੇ ਇੱਕ ਬਹੁਤ ਵੱਡਾ ਸ਼ੰਕਾ ਬਣਿਆ ਹੋਇਐ ਕਿ ਉਹ ਵੀ ਬਹੁਤਾ ਕੁਝ ਮਹਿਸੂਸ ਕਰ ਸਕਦੀਆਂ ਨੇ। ਬਿਲਕੁਲ ਹੀ ਤਰਕਵਿਹੂਣੀਆਂ ਕੋਸ਼ਿਸਾਂ ਕਰਦੇ ਹੋਏ ਫ਼ੜੇ ਜਾਣ ਲਈ ਤੁਹਾਡਾ ਮਨੁੱਖੀ ਜਨਮ ‘ਚ ਅਵਤਾਰ ਧਾਰਨਾ ਜ਼ਰੂਰੀ ਹੈ। ਗ਼ਲਤੀਆਂ ਬਾਰੇ ਵੀ ਇਹੋ ਗੱਲ ਕਹੀ ਜਾ ਸਕਦੀ ਹੈ। ਇਸ ਸੰਸਾਰ ਵਿਚਲੀਆਂ ਬਹੁਤੀਆਂ ਪ੍ਰਜਾਤੀਆਂ ਉਹ ਕਰਨ ਦੇ ਕਾਬਿਲ ਨਹੀਂ ਜੋ ਕੁਝ ਅਸੀਂ ਮਨੁੱਖ ਕਰ ਸਕਦੇ ਹਾਂ। ਇਸ ਦੇ ਬਾਵਜੂਦ, ਆਪਣੇ ਆਪ ‘ਚ, ਉਹ ਕਾਫ਼ੀ ਚੰਗੀਆਂ ਚੀਜ਼ਾਂ ਹਨ। ਜੋ ਤੁਹਾਡੇ ਕਾਬੂ ਤੋਂ ਬਾਹਰ ਜਾਪਦੈ, ਉਸ ‘ਤੇ ਮਾਣ ਕਰੋ। ਇਹ ਨਹੀਂ ਜੋ ਤੁਹਾਡੇ ਜੀਵਨ ਨੂੰ ਮੁਸ਼ਕਿਲਾਂ ਭਰਪੂਰ ਬਣਾ ਰਿਹਾ ਹੈ; ਇਹ ਤਾਂ ਉਸ ਦਾ ਹਿੱਸਾ ਹੈ ਜਿਹੜਾ ਤੁਹਾਡੇ ਜੀਵਨ ‘ਚ ਜਾਦੂ ਦਾ ਸੰਚਾਰ ਕਰਦੈ। ਦੇਖਦੇ ਰਹੋ, ਅਤੇ ਛੇਤੀ ਤੁਹਾਨੂੰ ਉਸ ਵਿਚਲਾ ਸਹੀ ਪੱਖ ਵੀ ਦਿਖ ਜਾਵੇਗਾ ਜੋ ਗ਼ਲਤ ਹੈ।

ਤੁਹਾਡੇ ਭਾਵਨਾਤਮਕ ਜੀਵਨ ‘ਚ, ਇਸ ਵਕਤ ਤੁਸੀਂ ਇੱਕ ਅਜਿਹੇ ਵਿਅਕਤੀ ਵਾਂਗ ਹੋ ਜਿਹੜਾ ਇੱਕ ਛੋਟੀ ਜਿਹੀ ਖਿੜਕੀ ਰਾਹੀਂ ਕੁਦਰਤ ਦਾ ਨਜ਼ਾਰਾ ਦੇਖ ਰਿਹਾ ਹੈ। ਤੁਹਾਨੂੰ ਜਾਪਦੈ ਕਿ ਜੋ ਵੀ ਦੇਖਣ ਦੇ ਯੋਗ ਸੀ, ਤੁਸੀਂ ਉਹ ਸਭ ਦੇਖ ਚੁੱਕੇ ਹੋ … ਬਿਲਕੁਲ ਖੂਹ ਦੇ ਕਿਸੇ ਡੱਡੂ ਵਾਂਗ। ਤੁਸੀਂ ਤਬਦੀਲੀ ਲਈ ਤਰਸਦੇ ਹੋ, ਪਰ ਡਰਦੇ ਹੋ ਕਿ ਉਸ ਨੂੰ ਪ੍ਰੇਰਿਤ ਕਰਨਾ ਔਖਾ ਹੋਵੇਗਾ। ਫ਼ਿਰ ਵੀ, ਤੁਸੀਂ ਉਹ ਸਭ ਕਰਨ ਲਈ ਤਿਆਰ ਹੋ ਜੋ ਲੋੜੀਂਦਾ ਹੈ। ਤੁਹਾਨੂੰ ਜਲਦ ਹੀ ਇਸ ਗੱਲ ਦਾ ਅਹਿਸਾਸ ਹੋਣ ਵਾਲੈ ਕਿ, ਅਸਲ ‘ਚ, ਕੁਦਰਤ ਦਾ ਫ਼ੁੱਲ ਨਜ਼ਾਰਾ ਲੁੱਟਣ ਲਈ ਤੁਹਾਨੂੰ ਸਿਰਫ਼ ਆਪਣਾ ਬੂਹਾ ਖੋਲ੍ਹ ਕੇ ਬਾਹਰ ਕਦਮ ਰੱਖਣ ਦੀ ਲੋੜ ਹੈ। ਜੇ ਤੁਹਾਡੀ ਵਿੰਡੋ ਦਾ ਫ਼ਰੇਮ ਤੁਹਾਡੇ ਦ੍ਰਿਸ਼ ਨੂੰ ਨਾ ਰੋਕੇ, ਤੁਸੀਂ ਦੇਖੋਗੇ ਕਿ ਜਿਹੜਾ ਦ੍ਰਿਸ਼ ਤੁਸੀਂ ਦੇਖ ਰਹੇ ਸੀ, ਉਸ ਦੇ ਆਲੇ-ਦੁਆਲੇ ਦਾ ਸਾਰਾ ਦਿਸਹੱਦਾ ਹੀ ਤਾਰੀਫ਼ ਦੇ ਕਾਬਿਲ ਹੈ।