41 ਸਾਲ ਦੇ ਕ੍ਰਿਸ ਗੇਲ ਨੂੰ ਵਿਰਾਟ ਸਮੇਤ ਕਈ ਦਿੱਗਜਾਂ ਨੇ ਦਿੱਤੀ ਵਧਾਈ

Image Courtesy :rozanaspokesman

ਦੁਬਈ – ਵੈੱਸਟਇੰਡੀਜ਼ ਦੇ ਤੂਫ਼ਾਨੀ ਬੱਲੇਬਾਜ਼ ਕ੍ਰਿਸ ਗੇਲ ਦਾ ਬੱਲਾ ਜਦੋਂ ਚੱਲਦਾ ਹੈ ਤਾਂ ਛੱਕਿਆਂ ਦੀ ਬਹਾਰ ਆ ਜਾਂਦੀ ਹੈ। ਬੀਤੇ ਸੋਮਵਾਰ ਯਾਨੀ 21 ਸਤੰਬਰ ਨੂੰ ਗੇਲ 41 ਸਾਲ ਦਾ ਹੋ ਗਿਆ। ਗੇਲ ਦਾ ਜਨਮ 21 ਸਤੰਬਰ 1979 ਨੂੰ ਜਮੈਕਾ ਦੇ ਕਿੰਗਸਟਨ ‘ਚ ਹੋਇਆ ਸੀ। ਉਸ ਨੂੰ ਦੁਨੀਆਂ ਭਰ ਤੋਂ ਵਧਾਈਆਂ ਮਿਲ ਰਹੀਆਂ ਹਨ। ਰੌਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਸਾਥੀ ਖਿਡਾਰੀ ਕ੍ਰਿਸ ਗੇਲ ਨੂੰ ਜਨਮਦਿਨ ‘ਤੇ ਵਧਾਈ ਦਿੱਤੀ। ਉਸ ਨੇ ਟਵਿਟਰ ‘ਤੇ ਲਿਖਿਆ – ”ਕ੍ਰਿਸ ਗੇਲ ਤੁਹਾਨੂੰ ਜਨਮਦਿਨ ਦੀ ਬਹੁਤ ਬਹੁਤ ਵਧਾਈਆਂ। ਤੁਹਾਡਾ ਸਾਲ ਸ਼ਾਨਦਾਰ ਰਹੇ। ਇਸ ਤੋਂ ਇਲਾਵਾ ਯੁਵਰਾਜ ਸਿੰਘ, ਕੈਵਿਨ ਪੀਟਰਸਨ ਸਮੇਤ ਕਈ ਦਿੱਗਜਾਂ ਨੇ ਵੀ ਗੇਲ ਲਈ ਸੋਸ਼ਲ ਮੀਡੀਆ ‘ਤੇ ਮੈਸੇਜ ਲਿਖੇ।