41 ਦਿਨਾਂ ਬਾਅਦ ਟੁੱਟੀ ਸਰਾਫਾ ਕਾਰੋਬਾਰੀਆਂ ਦੀ ਹੜਤਾਲ

6ਨਵੀਂ ਦਿਲੀ : ਕੇਂਦਰ ਸਰਕਾਰ ਵੱਲੋਂ ਲਗਾਏ ਇਕ ਫੀਸਦੀ ਉਤਪਾਦ ਫੀਸ ਜੋ ਕਿ ਗੈਰ ਚਾਂਦੀ ‘ਤੇ ਸੀ , ਦੇ ਵਿਰੋਧ ਵਿੱਚ 41 ਦਿਨਾਂ ਤੋਂ ਚਲੀ ਆ ਰਹੀ ਸਰਾਫਾ ਕਾਰੋਬਾਰੀਆਂ ਦੀ ਹੜਤਾਲ ਮੰਗਲਵਾਰ ਨੂੰ ਖਤਮ ਹੋ ਗਈ। ਜਾਣਕਾਰੀ ਮੁਤਾਬਕ ਪਿਛਲੇ 41 ਦਿਨਾਂ ਤੋਂ ਦਿਲੀ, ਮੁਬੰਈ ਸਮੇਤ ਕਰੀਬ ਕਰੀਬ ਦੇਸ਼ ਦੇ ਜ਼ਿਆਦਾਤਰ ਵੱਡੇ ਸ਼ਹਿਰਾਂ ‘ਚ ਹੜਤਾਲ ‘ਤੇ ਚਲ ਰਹੇ ਸਰਾਫਾ ਕਾਰੋਬਾਰੀ ਮੰਗਲਵਾਰ ਨੂੰ ਹੜਤਾਲ ਖਤਮ ਕਰ ਕਾਰੋਬਾਰ ਸ਼ੁਰੂ ਕਰ ਦਿੱਾਤ ਹੈ। ਹਲਾਂਕਿ ਕੁਛ ਜਵੈਲਰਜ਼ ਵੀਰਵਾਰ ਤੋਂ ਆਪਣੀ ਦੁਕਾਨਾਂ ਖੋਲਣਗੇ। ਦਰੀਬਾ ਜਵੈਲਰਜ਼ ਐਸੋ. ਦੇ ਪ੍ਰੇਜੀਡੇਂਟ ਤਰੁਣ ਗੁਪਤਾ ਨੇ ਕਿਹਾ ਕਿ ਜੇਟਲੀ ਨੇ ਸਾਨੂੰ ਭਰੋਸਾ ਜਤਾਇਆ ਹੈ ਕਿ ਦੁਕਾਨਾਂ ‘ਤੇ ਇੰਸਪੈਕਟਰ ਰਾਜ ਵਾਪਸ ਨਹੀਂ ਆਏਗਾ ਤੇ ਇਕ ਹੈਲਪਲਾਈਨ ਜਾਰੀ ਕੀਤੀ ਜਾਏਗੀ। ਜੇਕਰ ਸਰਕਾਰ ਉਨਾਂ ਦੀ ਮੰਗ ਨੂੰ ਸੁਚਾਰੂ ਤਰਾਂ ਨਾਲ ਲਾਗੂ ਨਹੀਂ ਕਰਦੀ ਤਾਂ ਮੁੜ ਵਿਰੋਧ ਕੀਤਾ ਜਾ ਸਕਦਾ ਹੈ।