40 ਸਾਲ ਪੁਰਾਣੀ ਫ਼ਿਲਮ ਦਾ ਬਣੇਗਾ ਰੀਮੇਕ

ਨਿਰਦੇਸ਼ਕ ਬੀ.ਆਰ ਚੋਪੜਾ ਦੇ ਨਿਰਦੇਸ਼ਨ ‘ਚ ਬਣੀ 70 ਦੇ ਦਹਾਕੇ ਦੀ ਸੁਪਰਹਿੱਟ ਫ਼ਿਲਮ ਪਤੀ, ਪਤਨੀ ਔਰ ਵੋਹ ਦਾ ਹੁਣ 40 ਸਾਲ ਬਾਅਦ ਰੀਮੇਕ ਬਣਨ ਜਾ ਰਿਹਾ ਹੈ। ਇਸ ਫ਼ਿਲਮ ‘ਚ ਜਿੱਥੇ ਸੰਜੀਵ ਕੁਮਾਰ, ਵਿੱਦਿਆ ਸਿਨਹਾ ਅਤੇ ਰੰਜੀਤਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ, ਉੱਥੇ ਰਿਸ਼ੀ ਕਪੂਰ, ਨੀਤੂ ਸਿੰਘ, ਪਰਵੀਨ ਬਾਬੀ ਅਤੇ ਅਸਰਾਨੀ ਇਸ ‘ਚ ਮਹਿਮਾਨ ਕਲਾਕਾਰ ਵਜੋਂ ਨਜ਼ਰ ਆਏ ਸਨ। ਫ਼ਿਲਮ ਨੂੰ ਉਸ ਸਮੇਂ ਕਾਫ਼ੀ ਪਸੰਦ ਕੀਤਾ ਗਿਆ ਸੀ। ਜਾਣਕਾਰੀ ਮੁਤਾਬਿਕ ਰੀਮੇਕ ਫ਼ਿਲਮ ਦੀ ਸਟਾਰਕਾਸਟ ਜਲਦ ਹੀ ਫ਼ਾਈਨਲ ਹੋ ਜਾਵੇਗੀ।