
ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸੋਮਵਾਰ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੋਹਤਾਂਗ ‘ਚ ਲੇਹ-ਮਨਾਲੀ ਰਾਜਮਾਰਗ ‘ਤੇ ਅਟਲ ਸੁਰੰਗ ਦਾ 3 ਅਕਤੂਬਰ ਨੂੰ ਉਦਘਾਟਨ ਕਰ ਸਕਦੇ ਹਨ। ਠਾਕੁਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਸੰਭਾਵਿਕ ਪ੍ਰੋਗਰਾਮ ਅਨੁਸਾਰ, ਉਹ ਸੁਰੰਗ ਦਾ ਉਦਘਾਟਨ ਕਰਨ ਲਈ 3 ਅਕਤੂਬਰ ਨੂੰ ਮਨਾਲੀ ਆਉਣਗੇ ਅਤੇ ਲਾਹੌਲ ਦੀ ਯਾਤਰਾ ਕਰਨਗੇ।
ਮੀਡੀਆ ਕਰਮੀਆਂ ਨਾਲ ਗੱਲਬਾਤ ਦੌਰਾਨ ਇਕ ਸਵਾਲ ਦੇ ਜਵਾਬ ‘ਚ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਇਸ ਗੱਲ ‘ਤੇ ਫੈਸਲਾ ਨਹੀਂ ਹੋਇਆ ਹੈ ਕਿ ਕੀ ਪ੍ਰਧਾਨ ਮੰਤਰੀ ਉਸ ਦਿਨ ਲਾਹੌਲ ‘ਚ ਜਨ ਸਭਾ ਨੂੰ ਸੰਬੋਧਨ ਕਰਨਗੇ ਜਾਂ ਨਹੀਂ।
News Credit :jagbani(punjabkesari)















