22 ਸਾਲ ਦੀ ਹੋਈ ਸੁਹਾਨਾ ਖ਼ਾਨ

ਅਦਕਾਰ ਸ਼ਾਹਰੁਖ਼ ਖ਼ਾਨ ਅਤੇ ਗੌਰੀ ਖ਼ਾਨ ਦੀ ਲਾਡਲੀ ਧੀ ਸੁਹਾਨਾ ਖ਼ਾਨ ਦਾ ਜਨਮ 22 ਮਈ 2000 ਨੂੰ ਹੋਇਆ ਸੀ ਅਤੇ ਇਸ ਹਫ਼ਤੇ ਉਹ 22 ਸਾਲਾਂ ਦੀ ਹੋ ਗਈ ਹੈ। ਸੁਹਾਨਾ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਸਾਰੀਆਂ ਅਤੇ ਪਿਆਰ ਭਰੀਆਂ ਸ਼ੁਭਕਾਮਨਾਵਾਂ ਮਿਲੀਆਂ ਅਤੇ ਹਾਲੇ ਵੀ ਮਿਲ ਰਹੀਆਂ ਹਨ। ਸੁਹਾਨਾ ਆਪਣੇ ਜਨਮਦਿਨ ਦੇ ਮੌਕੇ ‘ਤੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਜਿਸ ‘ਚ ਉਹ ਬੇਹੱਦ ਪਿਆਰੀ ਲੱਗ ਰਹੀ ਸੀ।
ਸੁਹਾਨਾ ਦੀ ਮਾਂ ਗੌਰੀ ਨੇ ਆਪਣੀ ਲਾਡਲੀ ਨੂੰ ਖ਼ਾਸ ਅੰਦਾਜ਼ ‘ਚ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਸ ਨੇ ਵੀ ਸੁਹਾਨਾ ਦੀ ਇੱਕ ਤਸਵੀਰ ਸਾਂਝੀ ਕੀਤੀ ਅਤੇ ਬੇਹੱਦ ਪਿਆਰ ਦਿਖਾਇਆ। ਤਸਵੀਰ ‘ਚ ਸੁਹਾਨਾ ਮਲਟੀ ਕਲਰ ਦੀ ਸ਼ਰਟ ਅਤੇ ਪਿੰਕ ਪੈਂਟ ‘ਚ ਨਜ਼ਰ ਆ ਰਹੀ ਹੈ।
ਮਿਨੀਮਲ ਮੇਕਅੱਪ ਅਤੇ ਖੁਲ੍ਹੇ ਵਾਲਾਂ ‘ਚ ਸੁਹਾਨਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ। ਤਸਵੀਰ ਸਾਂਝੀ ਕਰ ਕੇ ਗੌਰੀ ਨੇ ਲਿਖਿਆ ਬਰਥਡੇ ਗਰਲ ਅਤੇ ਇਸ ਨਾਲ ਇੱਕ ਈਮੋਜੀ ਵੀ ਲਗਾਈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਪਸੰਦ ਕਰ ਰਹੇ ਹਨ ਅਤੇ ਸੁਹਾਨਾ ਨੂੰ ਜਨਮਦਿਨ ਦੀਆਂ ਸ਼ੁਭਕਾਨਾਵਾਂ ਦੇ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਸੁਹਾਨਾ ਫ਼ਿਲਮ ਦਾ ਆਰਚੀਜ਼ ਨਾਲ ਬੌਲੀਵੁੱਡ ‘ਚ ਡੈਬੀਊ ਕਰ ਰਹੀ ਹੈ। ਉਸ ਤੋਂ ਇਲਾਵਾ ਇਸ ਫ਼ਿਲਮ ‘ਚ ਖ਼ੁਸ਼ੀ ਅਤੇ ਅਗਸਤੀਅ ਸਮੇਤ ਕਈ ਸਟਾਰ ਕਿਡਜ਼ ਵੀ ਹਨ। ਫ਼ਿਲਮ ਦਾ ਪੋਸਟਰ ਅਤੇ ਟੀਜ਼ਰ ਰਿਲੀਜ਼ ਕੀਤਾ ਗਿਆ ਹੈ ਜਿਸ ਨੂੰ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ।