ਮਿਲਟਨ: ਇਸ ਸਾਲ ਅਣਗਿਣਤ ਪੰਜਾਬੀ ਫ਼ਿਲਮਾਂ ਰਿਲੀਜ਼ ਹੋਈਆਂ ਹਨ। ਸ਼ਾਇਦ ਹੀ ਅਜਿਹਾ ਕੋਈ ਹਫ਼ਤਾ ਰਿਹਾ ਹੋਵੇ ਜਦੋਂ ਕੋਈ ਪੰਜਾਬੀ ਫ਼ਿਲਮ ਰਿਲੀਜ਼ ਨਾ ਹੋਈ ਹੋਵੇ ਹਾਲਾਂਕਿ ਉਨ੍ਹਾਂ ‘ਚੋਂ ਕੁਝ ਹੀ ਅਜਿਹੀਆਂ ਫ਼ਿਲਮਾਂ ਹਨ ਜਿਨ੍ਹਾਂ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਅਤੇ ਬੌਕਸ ਔਫ਼ਿਸ ‘ਤੇ ਵੀ ਕਮਾਈ ਦਾ ਤੂਫ਼ਾਨ ਲਿਆਂਦਾ। ਅਸੀਂ ਤੁਹਾਨੂੰ ਸਾਲ 2023 ਦੀਆਂ ਉਨ੍ਹਾਂ 10 ਫ਼ਿਲਮਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੇ 350 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ। ਨਾਲ ਹੀ ਇਹ ਵੀ ਦੱਸਾਂਗੇ ਕਿ ਉਨ੍ਹਾਂ ਫ਼ਿਲਮਾਂ ਨੂੰ ਤੁਸੀਂ ਕਿਹੜੇ OTT ਪਲੈਟਫ਼ੌਰਮ ‘ਤੇ ਦੇਖ ਸਕਦੇ ਹੋ।
10. ਮੈਡਲ: 10ਵੇਂ ਨੰਬਰ ‘ਤੇ ਮੈਡਲ ਫ਼ਿਲਮ ਹੈ ਜੋ 2 ਜੂਨ 2023 ਨੂੰ ਰਿਲੀਜ਼ ਹੋਈ ਸੀ। ਮੈਡਲ ਫ਼ਿਲਮ ਮਨੀਸ਼ ਭੱਟ ਵਲੋਂ ਡਾਇਰੈਕਟ ਕੀਤੀ ਗਈ ਹੈ। ਫ਼ਿਲਮ ‘ਚ ਜੇ ਰੰਧਾਵਾ, ਬਾਨੀ ਸੰਧੂ, ਜਗ ਸਿੰਘ ਅਤੇ ਪਰਦੀਪ ਸਿੰਘ ਰਾਵਤ ਵਰਗੇ ਕਲਾਕਾਰਾਂ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਫ਼ਿਲਮ ਨੇ ਵਰਲਡਵਾਈਡ 9.34 ਕਰੋੜ ਰੁਪਏ ਦੀ ਕਮਾਈ ਕੀਤੀ ਸੀ ਜਿਸ ‘ਚ 8.01 ਕਰੋੜ ਭਾਰਤ ਤੋਂ ਅਤੇ 1.33 ਕਰੋੜ ਰੁਪਏ ਓਵਰਸੀਜ਼ ਤੋਂ ਸ਼ਾਮਿਲ ਹਨ। ਇਹ ਫ਼ਿਲਮ ਤੁਸੀਂ OTT ਪਲੇਟਫ਼ਾਰਮ ਪ੍ਰਾਈਮ ਵੀਡੀਓ ‘ਤੇ ਦੇਖ ਸਕਦੇ ਹੋ।
9. ਮੌਜਾਂ ਹੀ ਮੌਜਾਂ: ਨੌਵੇਂ ਨੰਬਰ ‘ਤੇ ਮੌਜਾਂ ਹੀ ਮੌਜਾਂ ਫ਼ਿਲਮ ਹੈ ਜੋ 20 ਅਕਤੂਬਰ 2023 ਨੂੰ ਰਿਲੀਜ਼ ਹੋਈ ਸੀ। ਮੌਜਾਂ ਹੀ ਮੌਜਾਂ ਸਮੀਪ ਕੰਗ ਅਤੇ ਨਾਸਿਰ ਜ਼ਮਨ ਵਲੋਂ ਬਣਾਈ ਗਈ ਸੀ। ਫ਼ਿਲਮ ‘ਚ ਗਿੱਪੀ ਗਰੇਵਾਲ, ਬੀਨੂ ਢਿੱਲੋਂ, ਕਰਮਜੀਤ ਅਨਮੋਲ ਅਤੇ ਤਨੂੰ ਗਰੇਵਾਲ ਵਰਗੇ ਕਲਾਕਾਰਾਂ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਫ਼ਿਲਮ ਨੇ ਵਰਲਡਵਾਈਡ 11.93 ਕਰੋੜ ਰੁਪਏ ਦੀ ਕਮਾਈ ਕੀਤੀ ਸੀ ਜਿਸ ‘ਚ 5.79 ਕਰੋੜ ਭਾਰਤ ਤੋਂ ਅਤੇ 6.14 ਕਰੋੜ ਰੁਪਏ ਓਵਰਸੀਜ਼ ਤੋਂ ਸ਼ਾਮਿਲ ਹਨ। ਇਹ ਫ਼ਿਲਮ ਅਜੇ ਤਕ OTT ਪਲੈਟਫ਼ੌਰਮ ‘ਤੇ ਰਿਲੀਜ਼ ਨਹੀਂ ਹੋਈ।
8. ਗੱਡੀ ਜਾਂਦੀ ਏ ਛਲਾਂਗਾਂ ਮਾਰਦੀ: ਅੱਠਵੇਂ ਨੰਬਰ ‘ਤੇ ਗੱਡੀ ਜਾਂਦੀ ਏ ਛਲਾਂਗਾਂ ਮਾਰਦੀ ਫ਼ਿਲਮ ਹੈ ਜੋ 28 ਸਤੰਬਰ 2023 ਨੂੰ ਰਿਲੀਜ਼ ਹੋਈ ਸੀ। ਗੱਡੀ ਜਾਂਦੀ ਏ ਛਲਾਂਗਾਂ ਮਾਰਦੀ ਫ਼ਿਲਮ ਵੀ ਸਮੀਪ ਕੰਗ ਅਤੇ ਨਾਸਿਰ ਜ਼ਮਨ ਵਲੋਂ ਬਣਾਈ ਗਈ ਹੈ। ਫ਼ਿਲਮ ‘ਚ ਐਮੀ ਵਿਰਕ, ਜੈਸਮੀਨ ਬਾਜਵਾ, ਬੀਨੂ ਢਿੱਲੋਂ ਅਤੇ ਸੀਮਾ ਕੌਸ਼ਲ ਵਰਗੇ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਫ਼ਿਲਮ ਨੇ ਵਰਲਡਵਾਈਡ 12.58 ਕਰੋੜ ਰੁਪਏ ਦੀ ਕਮਾਈ ਕੀਤੀ ਸੀ ਜਿਸ ‘ਚ 7.30 ਕਰੋੜ ਭਾਰਤ ਅਤੇ 5.28 ਕਰੋੜ ਰੁਪਏ ਓਵਰਸੀਜ਼ ਤੋਂ ਸ਼ਾਮਿਲ ਹਨ। ਇਹ ਫ਼ਿਲਮ ਵੀ ਅਜੇ ਤਕ OTT ਪਲੈਟਫ਼ੌਰਮ ‘ਤੇ ਰਿਲੀਜ਼ ਨਹੀਂ ਹੋਈ।
7. ਮੌੜ: ਸਤਵੇਂ ਨੰਬਰ ‘ਤੇ ਮੌੜ ਫ਼ਿਲਮ ਹੈ ਜੋ 9 ਜੂਨ 2023 ਨੂੰ ਰਿਲੀਜ਼ ਹੋਈ ਸੀ। ਮੌੜ ਫ਼ਿਲਮ ਨੂੰ ਜਤਿੰਦਰ ਮੌਹਰ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ‘ਚ ਐਮੀ ਵਿਰਕ, ਦੇਵ ਖਰੌੜ, ਵਿਕਰਮਜੀਤ ਵਿਰਕ ਅਤੇ ਕੁਲਜਿੰਦਰ ਸਿੰਘ ਸਿੱਧੂ ਵਰਗੇ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਫ਼ਿਲਮ ਨੇ ਵਰਲਡਵਾਈਡ 17.32 ਕਰੋੜ ਰੁਪਏ ਦੀ ਕਮਾਈ ਕੀਤੀ ਸੀ ਜਿਸ ‘ਚ 7.80 ਕਰੋੜ ਭਾਰਤ ਅਤੇ 9.52 ਕਰੋੜ ਰੁਪਏ ਓਵਰਸੀਜ਼ ਤੋਂ ਸ਼ਾਮਿਲ ਹਨ। ਇਹ ਫ਼ਿਲਮ ਤੁਸੀਂ OTT ਪਲੈਟਫ਼ੌਰਮ Zee5 ‘ਤੇ ਦੇਖ ਸਕਦੇ ਹੋ।
6. ਅੰਨ੍ਹੀ ਦਿਆ ਮਜ਼ਾਕ ਏ: ਛੇਵੇਂ ਨੰਬਰ ‘ਤੇ ਅੰਨ੍ਹੀ ਦਿਆ ਮਜ਼ਾਕ ਏ ਫ਼ਿਲਮ ਹੈ ਜੋ 21 ਅਪ੍ਰੈਲ 2023 ਨੂੰ ਰਿਲੀਜ਼ ਹੋਈ ਸੀ। ਅੰਨ੍ਹੀ ਦਿਆ ਮਜ਼ਾਕ ਏ ਫ਼ਿਲਮ ਰਾਕੇਸ਼ ਧਵਨ ਵਲੋਂ ਡਾਇਰੈਕਟ ਕੀਤੀ ਗਈ ਹੈ। ਇਸ ਫ਼ਿਲਮ ‘ਚ ਐਮੀ ਵਿਰਕ, ਪਰੀ ਪੰਧੇਰ ਅਤੇ ਨਾਸਿਰ ਚਿਨਓਟੀ ਵਰਗੇ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਫ਼ਿਲਮ ਨੇ ਵਰਲਡਵਾਈਡ 18.44 ਕਰੋੜ ਰੁਪਏ ਦੀ ਕਮਾਈ ਕੀਤੀ ਸੀ ਜਿਸ ‘ਚ 10.70 ਕਰੋੜ ਭਾਰਤ ਅਤੇ 7.74 ਕਰੋੜ ਰੁਪਏ ਓਵਰਸੀਜ਼ ਤੋਂ ਸ਼ਾਮਿਲ ਹਨ। ਇਹ ਫ਼ਿਲਮ ਤੁਸੀਂ OTT ਪਲੈਟਫ਼ੌਰਮ ਚੌਪਾਲ TV ‘ਤੇ ਦੇਖ ਸਕਦੇ ਹੋ।
5. ਗੋਡੇ ਗੋਡੇ ਚਾਅ: ਪੰਜਵੇਂ ਨੰਬਰ ‘ਤੇ ਗੋਡੇ ਗੋਡੇ ਚਾਅ ਫ਼ਿਲਮ ਹੈ ਜੋ 26 ਮਈ 2023 ਨੂੰ ਰਿਲੀਜ਼ ਹੋਈ ਸੀ। ਗੋਡੇ ਗੋਡੇ ਚਾਅ ਫ਼ਿਲਮ ਨੂੰ ਵਿਜੇ ਕੁਮਾਰ ਅਰੋੜਾ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ‘ਚ ਸੋਨਮ ਬਾਜਵਾ, ਤਾਨੀਆ, ਅਮਰਜੀਤ ਐਂਬੀ ਅਤੇ ਗੁਰਪ੍ਰੀਤ ਭੰਗੂ ਵਰਗੇ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਨੇ ਵਰਲਡਵਾਈਡ 25.02 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਇਹ ਫ਼ਿਲਮ ਤੁਸੀਂ OTT ਪਲੈਟਫ਼ੌਰਮ ਪ੍ਰਾਈਮ ਵੀਡੀਓ ‘ਤੇ ਦੇਖ ਸਕਦੇ ਹੋ।
4. ਜੋੜੀ: ਚੌਥੇ ਨੰਬਰ ‘ਤੇ ਜੋੜੀ ਫ਼ਿਲਮ ਹੈ ਜੋ 5 ਮਈ 2023 ਨੂੰ ਰਿਲੀਜ਼ ਹੋਈ ਸੀ। ਜੋੜੀ ਫ਼ਿਲਮ ਨੂੰ ਅੰਬਰਦੀਪ ਸਿੰਘ ਵਲੋਂ ਡਾਇਰੈਕਟ ਕੀਤਾ ਗਿਆ ਹੈ। ਇਸ ਫ਼ਿਲਮ ‘ਚ ਦਿਲਜੀਤ ਦੋਸਾਂਝ, ਨਿਮਰਤ ਖਹਿਰਾ, ਦ੍ਰਿਸ਼ਟੀ ਗਰੇਵਾਲ ਅਤੇ ਹਰਦੀਪ ਗਿੱਲ ਵਰਗੇ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਨੇ ਵਰਲਡਵਾਈਡ 36.15 ਕਰੋੜ ਰੁਪਏ ਦੀ ਕਮਾਈ ਕੀਤੀ ਜਿਸ ‘ਚ 13.74 ਕਰੋੜ ਭਾਰਤ ਅਤੇ 22.41 ਕਰੋੜ ਰੁਪਏ ਓਵਰਸੀਜ਼ ਤੋਂ ਸ਼ਾਮਿਲ ਹਨ। ਇਹ ਫ਼ਿਲਮ ਵੀ ਅਜੇ ਤਕ OTT ਪਲੈਟਫ਼ੌਰਮ ‘ਤੇ ਰਿਲੀਜ਼ ਨਹੀਂ ਹੋਈ।
3. ਕਲੀ ਜੋਟਾ: ਤੀਜੇ ਨੰਬਰ ‘ਤੇ ਕਲੀ ਜੋਟਾ ਫ਼ਿਲਮ ਹੈ ਜੋ 3 ਫ਼ਰਵਰੀ 2023 ਨੂੰ ਰਿਲੀਜ਼ ਹੋਈ ਸੀ। ਕਲੀ ਜੋਟਾ ਫ਼ਿਲਮ ਨੂੰ ਵਿਜੇ ਕੁਮਾਰ ਅਰੋੜਾ ਵਲੋਂ ਡਾਇਰੈਕਟ ਕੀਤਾ ਗਿਆ ਸੀ। ਫ਼ਿਲਮ ‘ਚ ਸਤਿੰਦਰ ਸਰਤਾਜ, ਅੰਕੁਰ ਵਰਮਾ, ਨੀਰੂ ਬਾਜਵਾ ਅਤੇ ਹਰਪ੍ਰੀਤ ਭੂਰਾ ਵਰਗੇ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਫ਼ਿਲਮ ਨੇ ਵਰਲਡਵਾਈਡ 42.53 ਕਰੋੜ ਰੁਪਏ ਦੀ ਕਮਾਈ ਕੀਤੀ ਜਿਸ ‘ਚ 20.84 ਕਰੋੜ ਭਾਰਤ ਅਤੇ 21.69 ਕਰੋੜ ਰੁਪਏ ਓਵਰਸੀਜ਼ ਤੋਂ ਸ਼ਾਮਿਲ ਹਨ। ਇਹ ਫ਼ਿਲਮ ਤੁਸੀਂ OTT ਪਲੈਟਫ਼ੌਰਮ ਚੌਪਾਲ TV ‘ਤੇ ਦੇਖ ਸਕਦੇ ਹੋ।
2. ਮਸਤਾਨੇ: ਦੂਜੇ ਨੰਬਰ ‘ਤੇ ਮਸਤਾਨੇ ਫ਼ਿਲਮ ਹੈ ਜੋ 25 ਅਗਸਤ 2023 ਨੂੰ ਰਿਲੀਜ਼ ਹੋਈ ਸੀ। ਮਸਤਾਨੇ ਫ਼ਿਲਮ ਸ਼ਰਨ ਆਰਟਅ ਅਤੇ ਸਾਗਰ ਵਲੋਂ ਡਾਇਰੈਕਟ ਕੀਤੀ ਗਈ ਹੈ। ਫ਼ਿਲਮ ‘ਚ ਤਰਸੇਮ ਜੱਸੜ, ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ ਅਤੇ ਕਰਮਜੀਤ ਅਨਮੋਲ ਵਰਗੇ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਫ਼ਿਲਮ ਨੇ ਵਰਲਡਵਾਈਡ 86.26 ਕਰੋੜ ਰੁਪਏ ਦੀ ਕਮਾਈ ਕੀਤੀ ਸੀ ਜਿਸ ‘ਚ 35.19 ਕਰੋੜ ਭਾਰਤ ਤੇ 51.07 ਕਰੋੜ ਰੁਪਏ ਓਵਰਸੀਜ਼ ਤੋਂ ਸ਼ਾਮਿਲ ਹਨ। ਇਹ ਫ਼ਿਲਮ ਤੁਸੀਂ OTT ਪਲੈਟਫ਼ੌਰਮ ਚੌਪਾਲ TV ‘ਤੇ ਦੇਖ ਸਕਦੇ ਹੋ।
1. ਕੈਰੀ ਆਨ ਜੱਟਾ 3: ਪਹਿਲੇ ਨੰਬਰ ‘ਤੇ ਕੈਰੀ ਆਨ ਜੱਟਾ 3 ਫ਼ਿਲਮ ਹੈ ਜੋ 29 ਜੂਨ 2023 ਨੂੰ ਰਿਲੀਜ਼ ਹੋਈ ਸੀ। ਕੈਰੀ ਆਨ ਜੱਟਾ 3 ਫ਼ਿਲਮ ਸਮੀਪ ਕੰਗ ਵਲੋਂ ਡਾਇਰੈਕਟ ਕੀਤੀ ਗਈ ਸੀ। ਫ਼ਿਲਮ ‘ਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਬੀਨੂ ਢਿੱਲੋਂ ਅਤੇ ਰੁਪਿੰਦਰ ਰੂਪੀ ਵਰਗੇ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਫ਼ਿਲਮ ਨੇ ਵਰਲਡਵਾਈਡ 102.68 ਕਰੋੜ ਰੁਪਏ ਦੀ ਕਮਾਈ ਕੀਤੀ ਸੀ ਜਿਸ ‘ਚ 53.10 ਕਰੋੜ ਭਾਰਤ ਤੇ 49.58 ਕਰੋੜ ਰੁਪਏ ਓਵਰਸੀਜ਼ ਤੋਂ ਸ਼ਾਮਿਲ ਹਨ। ਇਹ ਫ਼ਿਲਮ ਤੁਸੀਂ OTT ਪਲੇਟਫ਼ਾਰਮ ਚੌਪਾਲ TV ‘ਤੇ ਦੇਖ ਸਕਦੇ ਹੋ।











