18 ਦੌਡ਼ਾਂ ਨਾਲ ਜਿੱਤਿਆ ਨਿਊਜ਼ੀਲੈਂਡ, ਭਾਰਤ ਹੋਇਆ ਵਰਲਡ ਕੱਪ ‘ਚੋਂ ਬਾਹਰ

ਮੈਨਚੈਸਟਰ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਰਲਡ ਕੱਪ 2019 ਦਾ ਪਹਿਲਾ ਸੈਮੀਫਾਈਨਲ 10 ਜੁਲਾਈ ਰਿਜ਼ਰਵ ਡੇ ਵਿਚ ਓਲਡ ਟ੍ਰੈਫਰਡ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ ਜਿਸ ਵਿਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜੀਲੈਂਡ ਨੇ 50 ਓਵਰਾਂ ਵਿਚ 8 ਵਿਕਟਾਂ ਗੁਆ ਕੇ ਭਾਰਤ ਅੱਗੇ 240 ਦੌਡ਼ਾਂ ਦਾ ਟੀਚਾ ਰੱਖਿਆ। ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਸਲਾਮੀ ਜੋਡ਼ੀ ਭਾਰਤ ਲਈ ਸਿਰਫ 4 ਦੌਡ਼ਾਂ ਹੀ ਜੋਡ਼ ਸਕੀ ਅਤੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਸਿਰਫ ਇਕ ਦੌਡ਼ ਬਣਾ ਕੇ ਮੈਟ ਹੈਨਰੀ ਦੀ ਗੇਂਦ ‘ਤੇ ਟਾਮ ਲੈਥਮ ਨੂੰ ਕੈਚ ਦੇ ਬੈਠੇ। ਇਸ ਤੋਂ ਬਾਅਦ ਵਿਰਾਟ ਕੋਹਲੀ ਵੀ ਕਪਤਾਨੀ ਪਾਰੀ ਖੇਡਣ ਤੋਂ ਖੁੰਝ ਗਏ ਅਤੇ ਸਿਰਫ 1 ਦੌਡ਼ ਬਣਾ ਪਵੇਲੀਅਨ ਪਰਤ ਗਏ। ਕੋਹਲੀ ਦੇ ਆਊਟ ਹੋਣ ਤੋਂ ਬਾਅਦ ਭਾਰਤ ਦੀ ਪਾਰੀ ਤਾਸ਼ ਦੇ ਪੱਤਿਆਂ ਵਾਂਗ ਡਿਗਦੀ ਦਿਸੀ। ਦੂਜੇ ਸਲਾਮੀ ਬੱਲੇਬਾਜ਼ ਰਾਹੁਲ 1 ਦੌਡ਼, ਦਿਨੇਸ਼ ਕਾਰਤਿਕ 6, ਰਿਸ਼ਭ ਪੰਤ ਅਤੇ ਹਾਰਦਿਕ ਪੰਡਯਾ ਨੇ ਹਾਲਾਂਕਿ ਟੀਮ ਦਾ ਸਕੋਰ ਅੱਗੇ ਵਧਾਉਣ ਲਈ ਚੰਗਾ ਯੋਗਦਾਨ ਦਿੱਤਾ ਅਤੇ ਦੋਵੇਂ 32 ਦੌਡ਼ਾਂ ਦੇ ਨਿਜੀ ਸਕੋਰ ‘ਤੇ ਆਊਟ ਹੋਏ। ਇਸ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਅਤੇ ਰਵਿੰਦਰ ਜਡੇਜਾ ਵਿਚਾਲੇ ਚੰਗੀ ਸਾਂਝੇਦਾਰੀ ਦੇਖਣ ਨੂੰ ਮਿਲੀ ਅਤੇ ਇਸ ਦੌਰਾਨ ਜਡੇਜਾ ਨੇ ਆਪਣਾ ਅਰਧ ਸੈਂਕਡ਼ਾ ਵੀ ਪੂਰਾ ਕੀਤਾ।
ਰਿਜ਼ਰਵ ਡੇ ਵਿਚ ਵੀ ਨਿਊਜ਼ੀਲੈਂਡ ਕੁਝ ਖਾਸ ਨਾ ਕਰ ਸਕਿਆ ਅਤੇ ਸੈੱਟ ਬੱਲੇਬਾਜ਼ ਰੌਸ ਟੇਰਲ ਆਪਣੀ ਪਾਰੀ ਵਿਚ 7 ਦੌਡ਼ਾਂ ਹੀ ਜੋਡ਼ ਸਕੇ ਅਤੇ 74 ਦੌਡ਼ਾਂ ਬਣਾ ਆਊਟ ਹੋ ਗਏ। ਇਸ ਤੋਂ ਬਾਅਦ ਸਾਥੀ ਬੱਲੇਬਾਜ਼ ਟਾਮ ਲੈਥਮ ਵੀ 10 ਦੌਡ਼ਾਂ ਦੇ ਨਿਜੀ ਸਕੋਰ ‘ਤੇ ਆਪਣਾ ਵਿਕਟ ਗੁਆ ਬੈਠੇ। ਭਾਰਤ ਦੀ ਕੱਸੀ ਗੇਂਦਬਾਜ਼ੀ ਅੱਗੇ ਨਿਊਜ਼ੀਲੈਂਡ ਦੇ ਬੱਲੇਬਾਜ਼ ਰਿਜ਼ਰਵ ਡੇ ਵਿਚ ਵੀ ਨਾ ਟਿਕ ਸਕੇ। ਭਾਰਤ ਨੂੰ 8ਵੀਂ ਸਫਲਤਾ ਮੈਟ ਹੈਨਰੀ (1) ਦੇ ਰੂਪ ਵਿਚ ਭੁਵਨੇਸ਼ਵਰ ਕੁਮਾਰ ਨੇ ਦਿਵਾਈ। ਮੀਂਹ ਆਉਣ ਤੋਂ ਪਹਿਲਾਂ ਹਾਲਾਂਕਿ ਕਲ ਭਾਰਤੀ ਗੇਂਦਬਾਜ਼ੀ ਨੇ ਕੱਸੀ ਹੋਈ ਗੇਂਦਬਾਜ਼ੀ ਕੀਤੀ। ਨਿਊਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸਨ (95 ਗੇਂਦਾਂ ‘ਤੇ 67 ਦੌੜਾਂ) ਨੇ ਹੈਨਰੀ ਨਿਕੋਲਸ (51 ਗੇਂਦਾਂ ‘ਤੇ 28 ਦੌੜਾਂ) ਨਾਲ ਦੂਜੀ ਵਿਕਟ ਲਈ 68 ਤੇ ਰੋਸ ਟੇਲਰ (ਅਜੇਤੂ 67) ਨਾਲ ਤੀਜੀ ਵਿਕਟ ਲਈ 65 ਦੌੜਾਂ ਜੋੜੀਆਂ ਪਰ ਭਾਰਤੀ ਗੇਂਦਬਾਜ਼ਾਂ ਨੇ ਸਹੀ ਸਮੇਂ ‘ਤੇ ਵਿਕਟਾਂ ਕੱਢੀਆਂ। ਜਸਪ੍ਰੀਤ ਬੁਮਰਾਹ (25 ਦੌੜਾਂ ‘ਤੇ 1 ਵਿਕਟ) ਤੇ ਭੁਵਨੇਸ਼ਵਰ ਕੁਮਾਰ (30 ਦੌੜਾਂ ‘ਤੇ 1 ਵਿਕਟ) ਨੇ ਸ਼ੁਰੂ ਤੋਂ ਹੀ ਕੱਸੀ ਹੋਈ ਗੇਂਦਬਾਜ਼ੀ ਕਰ ਕੇ ਨਿਊਜ਼ੀਲੈਂਡ ‘ਤੇ ਦਬਾਅ ਬਣਾਇਆ। ਵਿਚਾਲੇ ਦੇ ਓਵਰਾਂ ਵਿਚ ਰਵਿੰਦਰ ਜਡੇਜਾ (34 ਦੌੜਾਂ ‘ਤੇ 1 ਵਿਕਟ) ਨੇ ਇਹ ਭੂਮਿਕਾ ਬਾਖੂਬੀ ਨਿਭਾਈ। ਹਾਰਦਿਕ ਪੰਡਯਾ (55 ਦੌੜਾਂ ‘ਤੇ 1 ਵਿਕਟ) ਤੇ ਯੁਜਵੇਂਦਰ ਚਾਹਲ (63 ਦੌੜਾਂ ‘ਤੇ 1 ਵਿਕਟ) ਆਪਣੇ ਆਖਰੀ ਓਵਰਾਂ ਵਿਚ ਦੌੜਾਂ ‘ਤੇ ਰੋਕ ਨਹੀਂ ਲਾ ਸਕੇ। ਸ਼ੁਰੂ ਵਿਚ ਗੇਂਦ ਸਵਿੰਗ ਲੈ ਰਹੀ ਸੀ ਤੇ ਬੁਮਰਾਹ ਤੇ ਭੁਵਨੇਸ਼ਵਰ ਨੇ ਬੱਲੇਬਾਜ਼ਾਂ ‘ਤੇ ਚੰਗੀ ਤਰ੍ਹਾਂ ਦਬਾਅ ਬਣਾਇਆ।
ਮਾਰਟਿਨ ਗੁਪਟਿਲ (1) ਇਸ ਦਾ ਫਾਇਦਾ ਨਹੀਂ ਚੁੱਕ ਸਕਿਆ ਤੇ ਬੁਮਰਾਹ ਨੇ ਚੌਥੇ ਓਵਰ ਵਿਚ ਉਸ ਨੂੰ ਕੋਹਲੀ ਹੱਥੋਂ ਕੈਚ ਕਰਵਾ ਕੇ ਸਕੋਰ ਇਕ ਵਿਕਟ ‘ਤੇ ਇਕ ਦੌੜ ਕਰ ਦਿੱਤਾ। ਨਿਊਜ਼ੀਲੈਂਡ ਪਹਿਲੇ ਪਾਵਰ ਪਲੇਅ ਤਕ 27 ਦੌੜਾਂ ਤਕ ਹੀ ਪਹੁੰਚ ਸਕਿਆ, ਜਿਹੜਾ ਇਸ ਵਿਸ਼ਵ ਕੱਪ ਵਿਚ ਪਹਿਲੇ 10 ਓਵਰਾਂ ਵਿਚ ਕਿਸੇ ਵੀ ਟੀਮ ਦਾ ਸਭ ਤੋਂ ਘੱਟ ਸਕੋਰ ਹੈ। ਨਿਕੋਲਸ ਭਾਵੇਂ ਹੀ 18 ਓਵਰਾਂ ਤੋਂ ਵੱਧ ਸਮੇਂ ਤਕ ਕ੍ਰੀਜ਼ ‘ਤੇ ਰਿਹਾ ਪਰ ਇਸ ਵਿਚਾਲੇ ਤੇਜ਼ ਤੇ ਸਪਿਨ ਦੇ ਮਿਕਸਡ ਮੁਕਾਬਲੇ ਸਾਹਮਣੇ ਉਸ ਨੂੰ ਲਗਾਤਾਰ ਸੰਘਰਸ਼ ਕਰਨਾ ਪਿਆ। ਵਿਲੀਅਮਸਨ ਤੇ ਨਿਕੋਲਸ ਜਦੋਂ ਪਾਰੀ ਸੰਵਾਰ ਰਹੇ ਸਨ, ਉਦੋਂ ਜਡੇਜਾ ਨੇ ‘ਵਿਕਟ ਟੂ ਵਿਕਟ’ ਗੇਂਦ ਕਰ ਕੇ ਬੱਲੇਬਾਜ਼ਾਂ ਨੂੰ ਪ੍ਰੇਸ਼ਾਨੀ ਵਿਚ ਰੱਖਿਆ। ਖੱਬੇ ਹੱਥ ਦੇ ਇਸ ਸਪਿਨਰ ਨੇ ਅੰਦਰ ਜਾਂਦੀ ਗੇਂਦ ‘ਤੇ ਨਿਕੋਲਸ ਨੂੰ ਝਕਾਨੀ ਦੇ ਕੇ ਉਸ ਦਾ ਮਿਡਲ ਸਟੰਪ ਉਖਾੜਿਆ ਤੇ ਉਸ ਨੂੰ ਲੰਬੀ ਪਾਰੀ ਨਹੀਂ ਖੇਡਣ ਦਿੱਤੀ।
ਪਹਿਲੇ 25 ਓਵਰਾਂ ਵਿਚ ਨਿਊਜ਼ੀਲੈਂਡ ਦਾ ਸਕੋਰ 2 ਵਿਕਟਾਂ ‘ਤੇ 83 ਦੌੜਾਂ ਸੀ। ਇਸ ਦੌਰਾਨ ਭਾਰਤੀ ਗੇਂਦਬਾਜ਼ਾਂ ਨੇ 150 ਤੋਂ 102 ਗੇਂਦਾਂ ‘ਤੇ ਜ਼ਿਆਦਾ ਦੌੜਾਂ ਨਹੀਂ ਦਿੱਤੀਆਂ ਸਨ, ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਗੇਂਦਬਾਜ਼ ਕਿੰਨੇ ਹਾਵੀ ਸਨ। ਇਸ ਵਿਚਾਲੇ 14ਵੇਂ ਓਵਰ ਤੋਂ ਬਾਅਦ 28ਵੇਂ ਓਵਰ ਵਿਚ ਗੇਂਦ ਨੇ ਸੀਮਾ ਰੇਖਾ ਦੇ ਦਰਸ਼ਨ ਕੀਤੇ। ਬੁਮਰਾਹ 32ਵੇਂ ਓਵਰ ਵਿਚ ਦੂਜੇ ਸਪੈੱਲ ਲਈ ਆਇਆ। ਉਸ ਨੂੰ ਆਉਂਦੇ ਹੀ ਟੇਲਰ (ਉਦੋਂ 22 ਦੌੜਾਂ) ਦੀ ਵਿਕਟ ਮਿਲ ਜਾਂਦੀ ਪਰ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੇ ਕੈਚ ਛੱਡ ਦਿੱਤੀ। ਬੱਲੇਬਾਜ਼ਾਂ ‘ਤੇ ਹਾਲਾਂਕਿ ਦੌੜਾਂ ਬਣਾਉਣ ਦਾ ਦਬਾਅ ਸੀ ਤੇ ਅਜਿਹੀ ਹਾਲਤ ਵਿਚ ਵਿਲੀਅਮਸਨ ਨੇ ਕਦਮਾਂ ਦਾ ਇਸਤੇਮਾਲ ਕੀਤੇ ਬਿਨਾਂ ਚਾਹਲ ਦੀ ਗੇਂਦ ਬੈਕਵਰਡ ਪੁਆਇੰਟ ‘ਤੇ ਖੇਡੀ ਪਰ ਉਹ ਬੱਲੇ ਦਾ ਬਾਹਰੀ ਕਿਨਾਰਾ ਲੈ ਕੇ ਜਡੇਜਾ ਦੇ ਸੁਰੱਖਿਅਤ ਹੱਥਾਂ ਵਿਚ ਚਲੀ ਗਈ। ਕੀਵੀ ਕਪਤਾਨ ਨੇ ਛੇ ਚੌਕੇ ਲਾਏ ਤੇ ਇਸ ਵਿਚਾਲੇ ਨਿਊਜ਼ੀਲੈਂਡ ਵਲੋਂ ਕਿਸੇ ਇਕ ਵਿਸ਼ਵ ਕੱਪ ਵਿਚ ਸਭ ਤੋਂ ਵੱਧ ਦੌੜਾਂ (548) ਬਣਾਉਣ ਵਾਲਾ ਬੱਲੇਬਾਜ਼ ਬਣਿਆ। ਉਸ ਦੇ ਸਥਾਨ ਲਈ ਉੱਤਰੇ ਜਿੰਮੀ ਨੀਸ਼ਮ (12) ਨੇ ਵੀ ਹਵਾ ਵਿਚ ਗੇਂਦ ਲਹਿਰਾਈ ਤੇ ਆਊਟ ਹੋ ਗਿਆ। ਨਿਊਜ਼ੀਲੈਂਡ ਦੀ ਪਾਰੀ ਦਾ ਪਹਿਲਾ ਛੱਕਾ 44ਵੇਂ ਓਵਰ ਵਿਚ ਟੇਲਰ ਨੇ ਚਾਹਲ ਦੀ ਗੇਂਦ ‘ਤੇ ਲਾਇਆ, ਜਿਸ ਨਾਲ ਉਸ ਨੇ ਆਪਣਾ 50ਵਾਂ ਵਨ ਡੇ ਅਰਧ ਸੈਂਕੜਾ ਵੀ ਪੂਰਾ ਕਰ ਲਿਆ। ਭੁਵਨੇਸ਼ਵਰ ਨੇ ਕੌਲਿਨ ਡੀ ਗ੍ਰੈਂਡਹੋਮ (16) ਨੂੰ ਵਿਕਟਾਂ ਦੇ ਪਿੱਛੇ ਕੈਚ ਕਰਵਾ ਕੇ ਕੀਵੀ ਟੀਮ ਨੂੰ ਡੈੱਥ ਓਵਰਾਂ ਦੇ ਸ਼ੁਰੂ ਵਿਚ ਵੱਡਾ ਝਟਕਾ ਦਿੱਤਾ।
ਟੀਮਾਂ :
ਭਾਰਤ: ਲੋਕੇਸ਼ ਰਾਹੁਲ, ਰੋਹਿਤ ਸ਼ਰਮਾ, ਵਿਰਾਟ ਕੋਹਲੀ (ਕਪਤਾਨ), ਰਿਸ਼ਭ ਪੰਤ, ਮਹਿੰਦਰ ਸਿੰਘ ਧੋਨੀ (ਵਿਕਟਕੀਪਰ), ਦਿਨੇਸ਼ ਕਾਰਤਿਕ, ਹਰਦਿਕ ਪੰਡਯਾ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਯੁਜਵੇਂਦਰ ਚਹਿਲ, ਜਸਪ੍ਰੀਤ ਬੁਮਰਾਹ।
ਨਿਊਜ਼ੀਲੈਂਡ : ਮਾਰਟਿਨ ਗੁਪਟਿਲ, ਹੈਨਰੀ ਨਿਕੋਲਸ, ਕੇਨ ਵਿਲੀਅਮਸਨ (ਕਪਤਾਨ), ਰੌਸ ਟੇਲਰ, ਟਾਮ ਲਾਥਮ (ਵਿਕਟਕੀਪਰ), ਜੇਮਸ ਨੀਸ਼ਮ, ਕੋਲਨ ਡੀ ਗ੍ਰੈਂਡਹਾਮ, ਮਿਚੇਲ ਸੈਨਟਨਰ, ਲੌਕੀ ਫਾਰਗੁਸਨ, ਮੈਟੀ ਹੈਨਰੀ, ਟਰੈਂਟ ਬੋਲਟ।