15 ਅਗਸਤ ਨੂੰ ਭਾਜਪਾ ਤੋਂ ਆਜ਼ਾਦ ਹੋ ਕੇ ਸਿੱਧੂ ਹੋ ਸਕਦੇ ਹਨ ‘ਆਪ’ ‘ਚ ਸ਼ਾਮਿਲ

4ਨਵੀਂ ਦਿੱਲੀ  :  ਨਵਜੋਤ ਸਿੰਘ ਸਿੱਧੂ ਅਗਸਤ ਦੇ ਦੂਸਰੇ ਹਫਤੇ ‘ਚ ਸੰਭਾਵਨਾ ਹੈ 15 ਅਗਸਤ ਨੂੰ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋ ਸਕਦੇ ਹਨ। ਇਸ ਮਹੀਨੇ ਦੀ ਸ਼ੁਰੂਆਤ ‘ਚ ਉਨ੍ਹਾਂ ਰਾਜਸਭਾ ਦੀ ਮੈਂਬਰਤਾ ਛੱਡ ਦਿੱਤੀ ਸੀ ਅਤੇ ਬਾਅਦ ‘ਚ ਭਾਜਪਾ ‘ਤੇ ਜੰਮ ਕੇ ਭੜਾਸ ਕੱਢੀ ਸੀ। 52 ਸਾਲ ਦੇ ਸਾਬਕਾ ਕ੍ਰਿਕਟਰ ਖਿਡਾਰੀ ਪੰਜਾਬ ਭਾਜਪਾ ਨਾਲ ਲੰਬੇ ਸਮੇਂ ਤੋਂ ਜੁੜੇ ਰਹੇ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਪਾਰਟੀ ਨੇ ‘ਨਿੱਜੀ ਹਿੱਤ’ ਲਈ ਉਨ੍ਹਾਂ ਨੂੰ ਪੰਜਾਬ ਤੋਂ ਦੂਰ ਰਹਿਣ ਲਈ ਕਿਹਾ ਸੀ। ਆਪ ਦੇ ਸੂਤਰਾਂ ਨੇ ਕਿਹਾ ਕਿ ਸਿੱਧੂ ਅਗਲੇ ਮਹੀਨੇ ਅਗਸਤ ਦੇ ਦੂਸਰੇ ਹਫਤੇ ‘ਚ ਪਾਰਟੀ ‘ਚ ਸ਼ਾਮਿਲ ਹੋ ਸਕਦੇ ਹਨ।
ਉਨ੍ਹਾਂ ਕਿਹਾ ਕਿ 15 ਅਗਸਤ ਇਕ ਸੰਭਾਵਿਤ ਤਰੀਕ ਹੈ। ਪੰਜਾਬ ‘ਚ ਅਗਲੇ ਸਾਲ ਵਿਧਾਨਸਭਾ ਚੋਣਾਂ ਹੋਣ ਵਾਲੀਆਂ ਹਨ। ਉਸ ਤੋਂ ਪਹਿਲਾਂ ਸਿੱਧੂ ਨੂੰ ਇਕ ‘ਸਟਾਰ ਪ੍ਰਚਾਰਕ’ ਦੇ ਤੌਰ ‘ਤੇ ਪੇਸ਼ ਕੀਤਾ ਜਾ ਸਕਦਾ ਹੈ। ਸਿੱਧੂ ਦੀ ਪਤਨੀ ਦੀ ਵੀ ਆਪ ‘ਚ ਸ਼ਾਮਿਲ ਹੋਣ ਦੀ ਸੰਭਾਵਨਾ ਹੈ। ਆਪ ਦੇ ਸੰਵਿਧਾਨ ਅਨੁਸਾਰ ਇਕ ਪਰਿਵਾਰ ਦੇ ਦੋ ਮੈਂਬਰ ਇਕੱਠੇ ਪਾਰਟੀ ‘ਚ ਕਿਸੇ ਅਹੁਦੇ ‘ਤੇ ਨਹੀਂ ਹੋ ਸਕਦੇ ਅਤੇ ਨਾ ਹੀ ਚੋਣਾਂ ਲੜ ਸਕਦੇ ਹਨ। ਆਪ ਪੰਜਾਬ ‘ਚ ਸੱਤਾਧਿਰ ਸ਼ੀਅਦ-ਭਾਜਪਾ ਗਠਜੋੜ ਅਤੇ ਕਾਂਗਰਸ ਨੂੰ ਸਖਤ ਟੱਕਰ ਦੇ ਰਹੀ ਹੈ ਅਤੇ ਉਸ ਨੂੰ ਉਮੀਦ ਹੈ ਕਿ ਸਿੱਧੂ ਦੀ ਲੋਕਪ੍ਰਿਯਤਾ ਨਾਲ ਸੂਬੇ ‘ਚ ਉਸ ਦੀਆਂ ਸੰਭਾਵਨਾਵਾਂ ਵੱਧ ਜਾਣਗੀਆਂ।
ਆਪ ਦੇ ਰਾਸ਼ਟਰੀ ਸੰਯੋਜਕ ਅਤੇ ਦਿੱਲੀ ਦੇ ਮੁੱਖ-ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਸਭਾ ਦੀ ਮੈਂਬਰਤਾ ਤੋਂ ਅਸਤੀਫਾ ਦੇਣ ਦੇ ਸਿੱਧੂ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਇਸ ਨੂੰ ਇਕ ‘ਸਾਹਸ ਭਰਿਆ’ ਫੈਸਲਾ ਦੱਸਿਆ ਸੀ ਅਤੇ ਨਾਲ ਹੀ ਸਿੱਧੂ ਨੂੰ ਇਕ ‘ਚੰਗਾ’ ਆਦਮੀ ਕਿਹਾ ਸੀ। ਹਾਲਾਂਕਿ ਸਿੱਧੂ ਨੇ ਹੁਣ ਤੱਕ ਆਪਣੀਆਂ ਯੋਜਨਾਵਾਂ ਦਾ ਖੁਲਾਸਾ ਨਹੀਂ ਕੀਤਾ ਹੈ। ਇਸ ਤੋਂ ਪਹਿਲਾਂ ਇਸ ਹਫਤੇ ‘ਚ ਸਿੱਧੂ ਨੇ ਇਕ ਪੱਤਰਕਾਰ ਮਿਲਣੀ ‘ਚ ਆਪ ‘ਚ ਸ਼ਾਮਿਲ ਹੋਣ ਦੇ ਸਵਾਲ ‘ਤੇ ਕੁਝ ਨਹੀਂ ਕਿਹਾ ਸੀ। ਉਨ੍ਹਾਂ ਕਿਹਾ ਸੀ ਜਿੱਥੇ ਵੀ ਪੰਜਾਬ ਦੇ ਹਿੱਤਾਂ ‘ਤੇ ਧਿਆਨ ਦਿੱਤਾ ਜਾਵੇਗਾ, ਉਹ ਉੱਤੇ ਖੜ੍ਹੇ ਹੋਣਗੇ।