ਚੰਡੀਗੜ੍ਹ : 15ਵੀਂ ਵਿਧਾਨ ਸਭਾ ਦਾ ਪਹਿਲਾ ਸਮਾਗਮ 24 ਮਾਰਚ ਨੂੰ ਬੁਲਾ ਲਿਆ ਗਿਆ ਹੈ| ਇਹ ਫੈਸਲਾ ਅੱਜ ਇਥੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਹੋਈ ਪਹਿਲੀ ਕੈਬਨਿਟ ਮੀਟਿੰਗ ਵਿਚ ਲਿਆ ਗਿਆ|
ਕੀਤੇ ਗਏ ਫੈਸਲੇ ਅਨੁਸਾਰ ਵਿਧਾਨ ਸਭਾ ਲਈ ਚੁਣੇ ਗਏ ਨਵੇਂ ਮੈਂਬਰਾਂ ਨੂੰ 24 ਅਤੇ 27 ਮਾਰਚ ਨੂੰ ਸਹੁੰ ਚੁਕਾਈ ਜਾਵੇਗੀ ਅਤੇ 27 ਤਰੀਕ ਨੂੰ ਹੀ ਸਪੀਕਰ ਅਤੇ ਡਿਪਟੀ ਸਪੀਕਰ ਦੀ ਚੋਣ ਕੀਤੀ ਜਾਵੇਗੀ| 27 ਮਾਰਚ ਨੂੰ ਹੀ ਵਿਛੜੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ| 28 ਮਾਰਚ ਨੂੰ ਰਾਜਪਾਲ ਪੰਜਾਬ ਵਿਧਾਨ ਸਭਾ ਨੂੰ ਸੰਬੋਧਨ ਕਰਨਗੇ ਤੇ ਉਹ 2016-17 ਸਾਲ ਲਈ ਸਪਲੀਮੈਂਟਰੀ ਗ੍ਰਾਂਟਸ ਪੇਸ਼ ਕਰਨਗੇ ਅਤੇ 29 ਮਾਰਚ ਨੂੰ 2017-18 ਲਈ ਵੋਟ ਆਨ ਅਕਾਉਂਟ ਕੀਤਾ ਜਾਵੇਗਾ|















