1 ਫ਼ਰਵਰੀ ਨੂੰ ਰੀਲੀਜ਼ ਹੋਵੇਗੀ ਬਧਾਈ ਦੋ

ਜੰਗਲੀ ਪਿਕਚਰਜ਼ ਇਸ ਵਾਰ ਬਧਾਈ ਹੋ ਦੀ ਫ਼੍ਰੈਂਚਾਈਜ਼ ਅਧੀਨ ਅਗਲੇ ਸੀਕੂਅਲ ਬਧਾਈ ਦੋ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਬੀਤੇ ਦਿਨੀਂ ਫ਼ਿਲਮ ਦਾ ਟਰੇਲਰ ਰਿਲੀਜ਼ ਕੀਤਾ ਗਿਆ ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਫ਼ਿਲਮ ਬਧਾਈ ਦੋ ਦਾ ਟਰੇਲਰ ਰਿਲੀਜ਼ ਹੁੰਦੇ ਹੀ ਟਰੈਂਡਿੰਗ ‘ਚ ਛਾ ਗਿਆ। ਖ਼ਬਰ ਲਿਖਣ ਦੌਰਾਨ ਤਕ ਫ਼ਿਲਮ ਦਾ ਟਰੇਲਰ ਟਰੈਂਡਿੰਗ ਨੰਬਰ ਚਾਰ ‘ਤੇ ਸੀ।
ਦੱਸ ਦਈਏ ਕਿ ਫ਼ਿਲਮ ਦੇ ਨਿਰਮਾਤਾ ਪਾਵਰਹਾਊਸ ਅਦਾਕਾਰ ਰਾਜਕੁਮਾਰ ਰਾਵ ਅਤੇ ਭੂਮੀ ਪੇਡਨੇਕਰ ਨੂੰ ਪਹਿਲੀ ਵਾਰ ਵੱਡੇ ਪਰਦੇ ‘ਤੇ ਇਕੱਠੇ ਲਿਆ ਰਹੇ ਹਨ। ਇਸ ‘ਚ ਕੋਈ ਸ਼ੱਕ ਨਹੀਂ ਕਿ ਇਹ ਸਭ ਤੋਂ ਪਸੰਦੀਦਾ ਜੋੜੀਆਂ ‘ਚੋਂ ਇੱਕ ਹੋਵੇਗੀ, ਅਤੇ ਇਸ ਗੱਲ ਦਾ ਅੰਦਾਜ਼ਾ ਟਰੇਲਰ ‘ਚ ਨਜ਼ਰ ਆ ਰਹੀ ਉਨ੍ਹਾਂ ਦੀ ਕੈਮਿਸਟਰੀ ਤੋਂ ਲਗਾਇਆ ਜਾ ਸਕਦਾ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬਧਾਈ ਦੋ ਦੇ ਨਿਰਮਾਤਾਵਾਂ ਨੇ ਆਪਣੀ ਮੁੱਖ ਜੋੜੀ ਰਾਜਕੁਮਾਰ ਅਤੇ ਭੂਮੀ ਦਾ ਫ਼ਸਰਟ ਲੁੱਕ ਅਤੇ ਮੋਸ਼ਨ ਪੋਸਟਰ ਰਿਲੀਜ਼ ਕੀਤਾ ਸੀ ਜਿਸ ਨੇ ਦਰਸ਼ਕਾਂ ‘ਚ ਕਾਫ਼ੀ ਬੇਸਬਰੀ ਪੈਦਾ ਕਰ ਦਿੱਤੀ ਸੀ। ਬਧਾਈ ਦੋ ‘ਚ ਵੀ ਤੁਹਾਨੂੰ ਬਧਾਈ ਹੋ ਦੀ ਤਰ੍ਹਾਂ ਹਿਊਮਰ ਦੀ ਭਰਮਾਰ ਦੇਖਣ ਨੂੰ ਮਿਲੇਗੀ। ਬਧਾਈ ਦੋ 11 ਫ਼ਰਵਰੀ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਨੂੰ ਜ਼ੀ-ਸਟੂਡੀਓਜ਼ ਵਲੋਂ ਪੂਰੀ ਦੁਨੀਆ ‘ਚ ਨਾਟਕੀ ਰੂਪ ਨਾਲ ਡਿਸਟਰੀਬਿਊਟ ਕੀਤਾ ਜਾਵੇਗਾ।