ਮੁੰਬਈ ਨੂੰ ਮਾਯਾਨਗਰੀ ਕਿਹਾ ਜਾਂਦਾ ਹੈ। ਇਹ ਸ਼ਹਿਰ ਕਈ ਲੋਕਾਂ ਦੀ ਕਿਸਮਤ ਨੂੰ ਬਦਲ ਦਿੰਦਾ ਹੈ। ਕਿਸੇ ਨੂੰ ਕਰੋੜਪਤੀ ਤਾਂ ਕਿਸੇ ਨੂੰ ਰੋੜਪਤੀ ਬਣਾ ਦਿੰਦਾ ਹੈ। ਉਂਝ ਤਾਂ ਇਸ ਸ਼ਹਿਰ ‘ਚ ਕਈ ਕਿਰਦਾਰ ਰਹਿੰਦੇ ਹਨ, ਪਰ ਇੱਕ ਕਿਰਦਾਰ ਦੀ ਕਹਾਣੀ ਬਹੁਤ ਹੀ ਸ਼ਾਨਦਾਰ ਹੈ। ਇਸ ਕਿਰਦਾਰ ਦਾ ਨਾਂ ਨਵਾਜ਼ੂਦੀਨ ਸਿੱਦੀਕੀ ਹੈ।
ਸੰਘਰਸ਼ ਦੀ ਪੂਰੀ ਕਹਾਣੀ ਆਪਣੇ ਆਪ ‘ਚ ਸਮੇਟੀ ਫ਼ਿਰਦਾ ਇਹ ਕਲਾਕਾਰ ਅੱਜ ਆਸਮਾਨ ਦੀਆਂ ਬੁਲੰਦੀਆਂ ਛੂਹ ਰਿਹਾ ਹੈ। ਆਪਣੀ ਕਲਾ ਨਾਲ ਦੁਨੀਆ ਨੂੰ ਝੁਕਾਉਣ ਵਾਲਾ ਇਹ ਕਲਾਕਾਰ ਅੱਜ ਆਸਮਾਨ ਦੇਖ ਰਿਹਾ ਹੈ। ਅਸਲ ‘ਚ ਨਵਾਜ਼ੂਦੀਨ ਸਿੱਦੀਕੀ ਨੇ ਸੁਪਨਿਆਂ ਦੇ ਸ਼ਹਿਰ ‘ਚ ਆਪਣੇ ਸੁਪਨਿਆਂ ਦਾ ਇੱਕ ਘਰ ਬਣਾਇਆ ਹੈ। ਘਰ ਨੂੰ ਆਪਣੇ ਪਿਤਾ ਨੂੰ ਸਮਰਪਿਤ ਕਰਦਿਆਂ ਉਸ ਨੇ ਆਪਣੇ ਮਹਿਲ ਦਾ ਨਾਮ ਨਵਾਬ ਰੱਖਿਆ ਹੈ।
ਅੱਜ ਪੂਰੀ ਦੁਨੀਆਂ ਨਵਾਜ਼ ਬਾਰੇ ਜਾਣਦੀ ਹੈ। ਨਵਾਜ਼ੂਦੀਨ ਸਿੱਦੀਕੀ ਨੇ ਕਈ ਕਲਾਕਾਰਾਂ ਨੂੰ ਚੁਣੌਤੀ ਦਿੱਤੀ ਹੈ। ਆਪਣੀ ਕਲਾ ਨਾਲ ਕਈ ਕਲਾਕਾਰਾਂ ਲਈ ਪ੍ਰੇਰਣਾ ਵੀ ਬਣਿਆ। ਇਸ ਮਹਿਲ ਦਾ ਨਾਂ ਉਸ ਨੇ ਆਪਣੇ ਪਿਤਾ ਦੇ ਨਾਮ ‘ਤੇ ਰੱਖਿਆ ਹੈ।
ਨਵਾਜ਼ੂਦੀਨ ਸਿੱਦੀਕੀ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਆਪਣੇ ਘਰ ਬਾਰੇ ਜਾਣਕਾਰੀ ਦਿੱਤੀ, ਅਤੇ ਲੋਕ ਵੀ ਨਵਾਜ਼ ਨੂੰ ਵਧਾਈਆਂ ਵੀ ਦੇ ਰਹੇ ਹਨ।











