‘ਫ਼ੀਰਕੀ ਅਲੀ’ ਦੇ ਟਰੇਲਰ ਕਾਰਨ ਪ੍ਰੇਸ਼ਾਨ ਹੈ ਕੈਟਰੀਨਾ

flimy-duniya1ਮੁੰਬਈ- ਫ਼ਿਲਮ ‘ਫ਼ੀਰਕੀ ਅਲੀ’ ਦਾ ਟਰੈਲਰ ਰਿਲੀਜ਼ ਹੋ ਗਿਆ ਹੈ। ਇਸ ‘ਚ ਮਸ਼ਹੂਰ ਅਦਾਕਾਰ ਨਵਾਜ਼ੁਦੀਨ ਸਿੱਦਿਕੀ ਅਤੇ ਐਮੀ ਜੈਕਸਨ ਮੁੱਖ ਭੂਮਿਕਾਵਾਂ ‘ਚ ਹਨ। ਇਹ ਫ਼ਿਲਮ ਗੋਲਫ਼ ‘ਤੇ ਆਧਾਰਿਤ ਹੈ, ਜਿਸ ਦਾ ਟਰੈਲਰ ਕੱਲ ਮੁੰਬਈ ‘ਚ ਰਿਲੀਜ਼ ਕੀਤਾ ਗਿਆ। ਇਸ ਮੌਕੇ ‘ਤੇ ਖੁਦ ਸਲਮਾਨ ਖਾਨ ਮੌਜੂਦ ਸਨ।
ਇਹ ਫ਼ਿਲਮ ਸਲਮਾਨ ਖਾਨ ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠ ਬਣੀ ਹੈ ਅਤੇ ਨੌ ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਬਾਕਸ ਆਫ਼ਿਸ ‘ਤੇ ਇਹ ਫ਼ਿਲਮ ਕੈਟਰੀਨਾ ਕੈਫ਼ ਦੀ ਫ਼ਿਲਮ ‘ਬਾਰ-ਬਾਰ ਦੇਖੋ’ ਨਾਲ ਭਿੜਣ ਵਾਲੀ ਹੈ। ਹਾਲਾਂਕਿ ਸਲਮਾਨ ਇਸ ਨੂੰ ਟਕਰਾਅ ਨਹੀਂ ਮੰਨਦੇ ਹਨ ਅਤੇ ਕਿਹਾ ਹੈ,”ਸਾਨੂੰ ਉਮੀਦ ਹੈ ਕਿ ਕੈਟਰੀਨਾ ਅਤੇ ਸਿਦਾਰਥ ਦੀ ਫ਼ਿਲਮ ਵੀ ਚੰਗੀ ਚੱਲੇਗੀ। ਅਸੀਂ ਚਾਹੁੰਦੇ ਹਾਂ ਕਿ ਦੋਵੇਂ ਹੀ ਫ਼ਿਲਮ ਚੰਗੀਆਂ ਚੱਲਣ।” ਉਨ੍ਹਾਂ ਕਿਹਾ,”ਦੋਵੇਂ ਹੀ ਫ਼ਿਲਮ ਵੱਖ ਤਰ੍ਹਾਂ ਦੀਆਂ ਹਨ। ਮੈਨੂੰ ਪੱਕਾ ਵਿਸ਼ਵਾਸ ਹੈ ਕਿ ਦਰਸ਼ਕ ਦੋਵੇਂ ਹੀ ਫ਼ਿਲਮ ਦੇਖਣਗੇ।”
ਸੋਹੇਲ ਖਾਨ ਨੇ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੋਹੇਲ ਫ਼ਿਲਮ ਦਾ ਨਿਰਦੇਸ਼ਨ ਕਰ ਰਹੇ ਹਨ। ਇਸ ਤੋਂ ਪਹਿਲੇ ਵੀ 1997 ‘ਚ ਫ਼ਿਲਮ ‘ਓਜਾਰ’ ਦੇ ਨਾਲ ਉਨ੍ਹਾਂ ਨੇ ਆਪਣੇ ਨਿਰਦੇਸ਼ਨ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਜਿਸ ‘ਚ ਉਨ੍ਹਾਂ ਦੇ ਭਰਾ ਸਲਮਾਨ ਖਾਨ ਅਤੇ ਸੰਜੇ ਕਪੂਰ ਨੇ ਅਭਿਨੈ ਕੀਤਾ ਸੀ। ਇਸ ਦੇ ਬਾਅਦ ਉਨ੍ਹਾਂ ਨੇ ਆਪਣੇ ਦੋਹਾਂ ਭਰਾਵਾਂ ਅਰਬਾਜ਼ ਅਤੇ ਸਲਮਾਨ ਦੀ ਫ਼ਿਲਮ ‘ਪਿਆਰ ਕਿਯਾ ਤੋਂ ਡਰਨਾ ਕਯਾ’ ਅਤੇ ‘ਹੈਲੋ ਬ੍ਰਦਰ’ ਜਿਹੀਆਂ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ। ਸਾਲ 2014 ‘ਚ ਉਨ੍ਹਾਂ ਨੇ ‘ਜੈ ਹੋ’ ਦਾ ਨਿਰਦੇਸ਼ਨ ਵੀ ਕੀਤਾ ਸੀ।