ਪਾਕਿਸਤਾਨ ਖ਼ਿਲਾਫ਼ ਟੈੱਸਟ ਸੀਰੀਜ਼ ਲਈ ਆਸਟਰੇਲੀਆ ਟੀਮ ਦਾ ਐਲਾਨ, ਪੁਰਾਣੇ ਚਿਹਰੇ ਵੀ ਹੋਏ ਸ਼ਾਮਿਲ

ਨਵੀਂ ਦਿੱਲੀ – ਸਤੰਬਰ ‘ਚ ਪਾਕਿਸਤਾਨ ਖਿਲਾਫ਼ ਯੂ.ਏ.ਈ. ‘ਚ ਹੋਣ ਵਾਲੀ ਦੋ ਟੈੱਸਟ ਮੈਚਾਂ ਦੀ ਸੀਰੀਜ਼ ਲਈ ਆਸਟਰੇਲੀਆ ਨੇ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਜਿੱਥੇ ਆਸਟਰੇਲੀਆਈ ਟੀਮ ਦੇ ਕੁੱਝ ਪੁਰਾਣੇ ਖਿਡਾਰੀਆਂ ਨੂੰ ਵਾਪਿਸ ਲਿਆਂਦਾ ਗਿਆ ਹੈ ਉਥੇ ਨਵੇਂ ਚਿਹਰਿਆਂ ਨੂੰ ਵੀ ਮੌਕਾ ਦਿੱਤਾ ਗਿਆ ਹੈ। ਬੋਰਡ ਨੇ ਕਪਤਾਨੀ ਲਈ ਟਿਮ ਪੇਨ ‘ਤੇ ਭਰੋਸਾ ਕਾਇਮ ਰੱਖਿਆ ਹੈ। ਆਸਟਰੇਲੀਆ ਟੈੱਸਟ ਟੀਮ ‘ਚ ਕਾਫ਼ੀ ਸਮੇਂ ਤੋਂ ਸੱਟ ਨਾਲ ਜੂਝ ਰਹੇ ਤੇਜ਼ ਗੇਂਦਬਾਜ਼ ਮਿਚੈਲ ਸਟਾਰਕ ਦੀ ਵਾਪਸੀ ਹੋਈ ਹੈ। ਨਾਲ ਹੀ 20 ਮਹੀਨੇ ਟੀਮ ‘ਤੋਂ ਬਾਹਰ ਰਹੇ ਪੀਟਰ ਸਿਡਲ ਟੀਮ ‘ਚ ਵਾਪਿਸ ਆਏ ਹਨ। ਇਸ ਤੋਂ ਇਲਾਵਾ ਐਰੋਨ ਫ਼ਿੰਚ ਅਤੇ ਟ੍ਰੈਵਿਸ ਹੈੱਡ ਵਰਗੇ ਖਿਡਾਰੀਆਂ ਨੂੰ ਮੌਕਾ ਮਿਲਿਆ ਹੈ। ਭਾਰਤ -ਏ ਖ਼ਿਲਾਫ਼ ਮਾਰਨਸ ਲੈਬੁਸਸ਼ੇਨ ਅਤੇ ਬ੍ਰੈਂਡਨ ਡਾਗੇਟ ਟੀਮ ‘ਚ ਨਵੇਂ ਚਿਹਰੇ ਵੀ ਹਨ। ਹਾਲਾਂਕਿ ਗਲੈਨ ਮੈਕਸਵੈਲ ਅਤੇ ਪੀਟਰ ਹੈਂਡਜ਼ਕੌਂਬ ਨੂੰ ਇਸ ਟੀਮ ‘ਚ ਮੌਕਾ ਨਹੀ ਦਿੱਤਾ ਗਿਆ।