ਜ਼ੀਰਾ ਦੇ ਲਾਭ

thudi sahatਅਸੀਂ ਜ਼ੀਰੇ ਦੀ ਵਰਤੋਂ ਸਬਜ਼ੀ ਵਿੱਚ ਤੜਕਾ ਲਗਾਉਣ ਲਈ ਹੀ ਕਰਦੇ ਹਾਂ, ਪਰ ਇਸ ਵਿੱਚ ਸਿਹਤ ਲਈ ਲਾਭਦਾਇਕ ਅਜਿਹੇ ਗੁਣ ਹਨ ਜਿਨ੍ਹਾਂ ਤੋਂ ਅਸੀਂ ਅਣਜਾਣ ਹਾਂ। ਅੱਜ ਅਸੀਂ ਤੁਹਾਨੂੰ ਜ਼ੀਰੇ ਦੇ ਅਜਿਹੇ ਹੀ ਗੁਣਾਂ ਬਾਰੇ ਦੱਸਣ ਜਾ ਰਹੇ ਹਾਂ
1. ਛਿੱਕਾਂ ਤੋਂ ਛੁਟਕਾਰਾ
ਜੇਕਰ ਤੁਹਾਨੂੰ ਠੰਡ ਲੱਗੀ ਹੋਵੇ ਅਤੇ ਛਿੱਕਾਂ ਆਉਣ ਤਾਂ ਜ਼ੀਰਾ ਭੁੰਨ ਕੇ ਇਕ ਪੋਟਲੀ ਵਿੱਚ ਪਾ ਲਓ। ਇਸ ਨੂੰ ਵਾਰ-ਵਾਰ ਸੁੰਘਦੇ ਰਹੋ। ਛਿੱਕਾਂ ਆਉਣੀਆਂ ਬੰਦ ਹੋ ਜਾਣਗੀਆਂ।
2. ਭੋਜਨ ਨੂੰ ਪਚਾਉਣ ‘ਚ ਮਦਦਗਾਰ
ਭੁੰਨਿਆ ਜ਼ੀਰਾ ਅਤੇ ਕਾਲਾ ਲੂਣ ਲੱਸੀ ਵਿੱਚ ਪਾ ਕੇ ਪੀਓ। ਇਸ ਨਾਲ ਭੋਜਨ ਪੱਚਦਾ ਹੈ ਅਤੇ ਕਬਜ਼ ਦੀ ਸ਼ਿਕਾਇਤ ਵੀ ਦੂਰ ਹੁੰਦੀ ਹੈ।
3. ਭੁੱਖ ਵਧਾਉਂਦਾ ਹੈ
ਜ਼ੀਰਾ, ਜਵੈਣ, ਕਾਲਾ ਲੂਣ ਅਤੇ ਔਲ਼ਾ ਖਾਣ ਨਾਲ ਭੁੱਖ ਵੱਧਦੀ ਹੈ। ਇਸ ਨਾਲ ਦਸਤ ਤੋਂ ਵੀ ਆਰਾਮ ਮਿਲਦਾ ਹੈ।
4. ਚਿਹਰੇ ‘ਤੇ ਚਮਕ
ਪਾਣੀ ਵਿੱਚ ਜ਼ੀਰਾ ਉਬਾਲੋ ਅਤੇ ਇਸ ਨੂੰ ਪੁਣ ਲਓ। ਇਸ ਪਾਣੀ ਨਾਲ ਚਿਹਰਾ ਸਾਫ਼ ਕਰਨ ਨਾਲ ਚਿਹਰੇ ‘ਤੇ ਚਮਕ ਆਉਂਦੀ ਹੈ।
5. ਮੂੰਹ ਦੀ ਬਦਬੂ ਦੂਰ ਕਰਦਾ ਹੈ
ਜ਼ੀਰਾ ਅਤੇ ਸੇਂਧਾ ਲੂਣ ਨੂੰ ਪੀਹ ਕੇ ਬਣਾਏ ਪਾਊਡਰ ਨਾਲ ਦੰਦਾਂ ਨੂੰ ਸਾਫ਼ ਕਰਨ ਨਾਲ ਦੰਦਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ ਅਤੇ ਮੂੰਹ ਦੀ ਬਦਬੂ ਵੀ ਦੂਰ ਹੁੰਦੀ ਹੈ।
6. ਡਾਇਬਟੀਜ਼ ਦੀ ਬਿਮਾਰੀ ‘ਚ ਫ਼ਾਇਦੇਮੰਦ
ਮੇਥੀ, ਜਵੈਣ, ਜ਼ੀਰਾ ਅਤੇ ਸੌਂਫ਼ ਨੂੰ ਬਰਾਬਰ ਮਾਤਰਾ ‘ਚ ਪੀਹ ਲਓ। ਇਸ ਪਾਊਡਰ ਦੇ ਰੋਜ਼ਾਨਾ ਇੱਕ ਚਮਚ ਦੀ ਵਰਤੋਂ ਨਾਲ ਡਾਇਬਟੀਜ਼, ਜੋੜਾਂ ਦੇ ਦਰਦ, ਪੇਟ ਦੀਆਂ ਬਿਮਾਰੀਆਂ ਅਤੇ ਗੈਸ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ।
7. ਖ਼ੂਨ ਦੀ ਕਮੀ ਨੂੰ ਦੂਰ ਕਰਨ ‘ਚ ਮਦਦਗਾਰ
ਜ਼ੀਰੇ ਵਿੱਚ ਲੋਹ ਤੱਤ ਹੋਣ ਕਾਰਨ ਇਹ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ। ਗਰਭਵਤੀ ਔਰਤਾਂ ਲਈ ਇਹ ਲਾਹੇਵੰਦ ਹੈ।
8. ਅੱਖਾਂ ਦੇ ਦਰਦ ਨੂੰ ਦੂਰ ਕਰਨ ‘ਚ ਮਦਦਗਾਰ
3 ਗ੍ਰਾਮ ਜ਼ੀਰਾ ਅਤੇ 125 ਮਿਲੀ ਗ੍ਰਾਮ ਫ਼ਟਕਰੀ ਪੋਟਲੀ ਵਿੱਚ ਬੰਨ੍ਹ ਕੇ ਗੁਲਾਬ ਜਲ ‘ਚ ਭਿਓਂ ਦਿਓ। ਅੱਖਾਂ ਵਿੱਚ ਦਰਦ ਹੋਣ
ਜਾਂ ਲਾਲੀ ਆਉਣ ‘ਤੇ ਇਸ ਰਸ ਨੂੰ ਟਪਕਾਉਣ ਨਾਲ ਆਰਾਮ ਮਿਲਦਾ ਹੈ।
ਕੁੱਝ ਹੋਰ ਲਾਭ
1. ਜ਼ੀਰੇ ਵਿੱਚ ਨਿੰਬੂ ਰਸ ਮਿਲਾ ਕੇ ਚੱਟਣ ਨਾਲ ਦਿਲ ਮਚਲਾਉਣਾ ਬੰਦ ਹੋ ਜਾਂਦਾ ਹੈ।
2. ਜ਼ੀਰੇ ਵਿੱਚ ਥੋੜਾ ਸਿਰਕਾ ਪਾ ਕੇ ਖਾਣ ਨਾਲ ਹਿਚਕੀ ਆਉਣੀ ਬੰਦ ਹੋ ਜਾਂਦੀ ਹੈ।