ਸਹੁਰੇ ਕਿੰਨਾ ਹੀ ਅਮੀਰ ਹੋਣ, ਪਰ ਉਸ ਘਰ ਵਿੱਚ ਵਿਆਹ ਕੇ ਆਈ ਨੂੰਹ ਦੀ ਤਮੰਨਾ ਹੁੰਦੀ ਹੈ ਕਿ ਪਤੀ ਘਰ ਵਿੱਚ ਵਿਹਲਾ ਨਾ ਬੈਠੇ। ਉਹ ਵੀ ਕੋਈ ਨੌਕਰੀ ਜਾਂ ਰੁਜ਼ਗਾਰ ਕਰੇ ਅਤੇ ਚਾਰ ਪੈਸੇ ਕਮਾ ਕੇ ਆਵੇ। ਉਸ ਪੈਸੇ ਨੂੰ ਉਹ ਘਰ-ਪਰਿਵਾਰ ਅਤੇ ਨਿੱਜੀ ਲੋੜਾਂ ਦੀ ਪੂਰਤੀ ਲਈ ਮਾਣ ਨਾਲ ਖਰਚ ਕਰੇ, ਇਹ ਮੇਰੇ ਪਤੀ ਦੀ ਕਮਾਈ ਹੈ।
ਪਿੰਕੀ ਨੇ ਜਦੋਂ ਤੋਂ ਇਹ ਸਮਝਿਆ ਸੀ ਕਿ ਹਰ ਲੜਕੀ ਨੂੰ ਇੱਕ ਦਿਨ ਕਿਸੇ ਦੀ ਪਤਨੀ ਬਣ ਕੇ ਸਹੁਰੇ ਜਾਣਾ ਹੁੰਦਾ ਹੈ, ਉਦੋਂ ਤੋਂ ਉਹ ਕਮਾਊ ਪਤੀ ਦਾ ਸੁਪਨਾ ਦੇਖਣ ਲੱਗੀ ਸੀ। ਨਵੇਂ ਜ਼ਮਾਨੇ ਅਤੇ ਮਹਿੰਗਾਈ ਤੋਂ ਉਹ ਵਾਕਫ਼ ਸੀ। ਇਨਸਾਨ ਜੋ ਸੁਪਨੇ ਦੇਖਦਾ ਹੈ, ਉਹ ਪੂਰੇ ਕਿੱਥੇ ਹੁੰਦੇ ਹਨ। ਬੀ. ਏ. ਪਾਸ ਗਵੇਂਦਰ ਬੇਰੁਜ਼ਗਾਰ ਸੀ। ਪਿੰਕੀ ਉਰਫ਼ ਪ੍ਰੇਮਲਤਾ ਜ਼ਿਲ੍ਹਾ ਏਟਾ ਦੇ ਓਛਾ ਥਾਣੇ ਅਛੀਨ ਪਿੰਡ ਭਰਥਰਾ ਦੀ ਰਹਿਣ ਵਾਲੀ ਸੀ। ਉਸਦੇ ਪਿਤਾ ਦਾ ਨਾਂ ਮਹੇਸ਼ਚੰਦਰ ਫ਼ੌਜੀ ਸੀ। ਪੰਜ ਭੈਣਾਂ ਵਿੱਚ ਉਹ ਦੂਜੇ ਨੰਬਰ ਦੀ ਸੀ। ਦੋ ਭਰਾ ਵੀ ਸਨ।
ਪਿਤਾ ਮਹੇਸ਼ਚੰਦ ਨੇ ਲੜਕੀ ਦੇ ਵਿਆਹ ਲਈ ਦੌੜ-ਭੱਜ ਕੀਤੀ ਤਾਂ ਸਹਾਰਨਪੁਰ ਵਿੱਚ ਰਿਸ਼ਤਾ ਵੀ ਮਿਲ ਗਿਆ। ਪਿੰਕੀ ਬਹੁਤ ਉਚੇ ਇਰਾਦਿਆਂ ਵਾਲੀ ਸੀ। ਬਹੁਤ ਦੇਰ ਤੱਕ ਉਹ ਚੁੱਪ ਬੈਠੀ ਪਿਤਾ ਦੀ ਗੱਲ ਸੁਣਦੀ ਰਹੀ।
ਕੁਝ ਦੇਰ ਸਹੁਰੇ ਰਹਿ ਕੇ ਪਿੰਕੀ ਪੇਕੇ ਘਰ ਆ ਗਈ। ਅਸਲ ਵਿੱਚ ਉਥੇ ਉਸਨੂੰ ਕਿਸੇ ਕਿਸਮ ਦੀ ਕਮੀ ਨਹੀਂ ਸੀ। ਉਸਦੇ ਮੂੰਹ ਤੋਂ ਜੋ ਨਿਕਲਦਾ ਸੀ, ਸੱਸ ਹਾਜ਼ਰ ਕਰ ਦਿੰਦੀ ਸੀ। ਸਹੁਰਾ ਵੀ ਪਿੰਕੀ ਦਾ ਖਿਆਲ ਰੱਖਦਾ। ਇਸਦੇ ਬਾਵਜੂਦ ਇਹ ਸੋਚ ਕੇ ਪਿੰਕੀ ਦੇ ਮਨ ਵਿੱਚ ਕਸਕ ਬਣੀ ਰਹੀ ਕਿ ਉਸਦਾ ਪਤੀ ਬੇਰੁਜ਼ਗਾਰ ਅਤੇ ਮਾਤਾ-ਪਿਤਾ ‘ਤੇ ਆਸ਼ਰਿਤ ਹੈ। ਅੰਤ ਉਹ ਪਤੀ ਨੂੰ ਕਹਿੰਦੀ, ਕੁਝ ਕਰੋ, ਕਦੋਂ ਤੱਕ ਤੁਸੀਂ ਆਪਣੇ ਮਾਤਾ-ਪਿਤਾ ਦੀਆਂ ਰੋਟੀਆਂ ਤੋੜਦੇ ਰਹੋਗੇ।
ਆਪਣੇ ਪਿਤਾ ਦੀਆਂ ਹੀ ਰੋਟੀਆਂ ਖਾ ਰਿਹਾ ਹਾਂ, ਕਿਸੇ ਤੋਂ ਭੀਖ ਨਹੀਂ ਮੰਗਦਾ। ਨੌਕਰੀ ਲਈ ਕੋਸ਼ਿਸ਼ ਕਰ ਰਿਹਾ ਹਾਂ, ਮਿਲ ਜਾਵੇਗੀ। ਅਸਲ ਵਿੱਚ ਗਵੇਂਦਰ ਪਿੰਕੀ ਵੱਲ ਜ਼ਿਆਦਾ ਅਤੇ ਨੌਕਰੀ ਵੱਲ ਘੱਟ ਧਿਆਨ ਦਿੰਦਾ ਸੀ। ਉਸਦੀ ਕੋਸ਼ਿਸ਼ ਦੇਹ-ਸੁਖ ਨਾਲ ਪਿੰਕੀ ਨੂੰ ਖੁਸ਼ ਰੱਖਣ ਦੀ ਹੁੰਦੀ ਸੀ।
ਪਿੰਕੀ ਗਰਭਵਤੀ ਹੋਈ ਅਤੇ ਇੱਕ ਲੜਕੀ ਨੂੰ ਜਨਮ ਦਿੱਤਾ। ਹੁਣ ਗਵੇਂਦਰ ਗੰਭੀਰਤਾ ਨਾਲ ਨੌਕਰੀ ਪ੍ਰਾਪਤ ਕਰਨ ਦੇ ਯਤਨ ਕਰਨ ਲੱਗਿਆ। ਪਿੰਕੀ ਨੇ ਵੀ ਖੁਦ ਨੂੰ ਘਰ ਦੀ ਚਾਰਦੀਵਾਰੀ ਵਿੱਚ ਕੈਦ ਰੱਖ ਕੇ ਬੱਚਾ ਖਿਡਾਉਣ ਅਤੇ ਚੁੱਲ੍ਹਾ-ਚੌਂਕਾ ਦੇਖਣ ਤੱਕ ਸੀਮਤ ਨਹੀਂ ਰੱਖਿਆ। ਆਪਣੀ ਸਿੱਖਿਆ ਨੂੰ ਘੁਣ ਲਗਾਉਣ ਦੇ ਪੱਖ ਵਿੱਚ ਉਹ ਬਿਲਕੁਲ ਨਹੀਂ ਸੀ। ਤਿੰਨ ਸਾਲ ਬੀਤ ਗਏ। ਨਾ ਗਵੇਂਦਰ ਨੂੰ ਨੌਕਰੀ ਮਿਲੀ, ਨਾ ਪਿੰਕੀ ਨੂੰ। ਦੋਵੇਂ ਬੇਰੁਜ਼ਗਾਰ ਸਨ।
ਕਾਫ਼ੀ ਕੋਸ਼ਿਸ਼ ਬਾਅਦ ਪਿੰਕੀ ਦੇ ਪਤੀ ਨੂੰ ਇੱਕ ਪ੍ਰਾਈਵੇਟ ਸਕੂਲ ਵਿੱਚ ਨੌਕਰੀ ਮਿਲ ਗਈ। ਪਿੰਕੀ ਨੇ ਵੀ ਛੋਟੀ ਜਿਹੀ ਨੌਕਰੀ ਤੇ ਸਬਰ ਕਰ ਲਿਆ।
ਇੱਕ ਦੁਪਹਿਰ ਪਿੰਕੀ ਸਾਈਬਰ ਕੈਫ਼ੇ ਗਈ। ਰਜਿਸਟਰ ਵਿੱਚ ਐਂਟਰੀ ਕਰਨ ਬਾਅਦ ਉਸਨੇ ਟੋਕਨ ਲਿਆ ਅਤੇ ਉਸੇ ਕੈਬਿਨ ਵੱਲ ਵੱਧ ਗਈ, ਜਿਸ ਵਿੱਚ ਬੈਠ ਕੇ ਉਹ ਨੌਕਰੀ ਦੀ ਭਾਲ ਕਰਿਆ ਕਰਦੀ ਸੀ।
ਕੁਰਸੀ ਤੇ ਇੱਕ ਲੜਕਾ ਕੰਨਾਂ ਵਿੱਚ ਹੈਡ ਫ਼ੋਨ ਲਗਾਈ ਬੈਠਾ ਸੀ ਅਤੇ ਕੰਪਿਊਟਰ ਤੇ ਬਲੂ ਫ਼ਿਲਮਾਂ ਦੇਖ ਰਿਹਾ ਸੀ। ਪਿੰਕੀ ਦੂਜੇ ਕੈਬਿਨ ਵਿੱਚ ਚਲੀ ਗਈ। ਉਸ ਦਾ ਵੀ ਦਿਲ ਕੀਤਾ ਕਿ ਉਹ ਪੋਰਨ ਸਾਈਟਾਂ ਦੇਖੇ। ਬਲੂ ਫ਼ਿਲਮ ਦੇ ਤੂਫ਼ਾਨੀ ਦ੍ਰਿਸ਼ਾਂ ਨੇ ਉਸਨੂੰ ਇੱਕਾਗਰ ਨਾ ਹੋਣ ਦਿੱਤਾ। ਉਹ ਲੜਕਾ ਉਠਿਆ ਅਤੇ ਸੌਰੀ ਕਿਹਾ। ਕੁਝ ਦੇਰ ਬਾਅਦ ਉਹ ਪਿੰਕੀ ਨੂੰ ਟੋਕਣ ਲੱਗਿਆ। ਇਸ ਦਰਮਿਆਨ ਦੋਹਾਂ ਦੀ ਗੱਲਬਾਤ ਅੱਗੇ ਵਧੀ ਅਤੇ ਮੋਬਾਇਲ ਨੰਬਰ ਵਟਾ ਲਏ। ਦੂਜੇ ਹੀ ਦਿਨ ਬਬਲੂ ਪਿੰਕੀ ਨੂੰ ਅਕਸਰ ਫ਼ੋਨ ਕਰਨ ਲੱਗਿਆ। ਉਹ ਗੱਲਾਂ ਬਹੁਤ ਦਿਲਚਸਪ ਕਰਦਾ ਸੀ। ਬਬਲੂ ਮੈਨੀਪੁੀ ਦੇ ਬਿਛਵਾ ਥਾਣਾ ਖੇਤਰ ਅਧੀਨ ਕਰੀਮਗੰਜ ਦਾ ਨਿਵਾਸੀ ਸੀ। ਉਸਨੇ ਆਈ. ਆਈ. ਐਮ. ਟੀ. ਕਾਲਜ ਤੋਂ ਨਰਸਿੰਗ ਕੋਰਸ ਕੀਤਾ ਸੀੀ ਅਤੇ ਆਗਰਾ ਦੇ ਹਸਪਤਾਲ ਵਿੱਚ ਨੌਕਰੀ ਕਰਦਾ ਸੀ। ਗੱਲਾਂ ਗੱਲਾਂ ਵਿੱਚ ਇੱਕ ਦਿਨ ਪਿੰਕੀ ਨੇ ਆਪਣੀ ਬੇਰੁਜ਼ਗਾਰੀ ਦਾ ਰੋਣਾ ਰੋਇਆ। ਬਬਲੂ ਨੇ ਕਿਹਾ ਕਿ ਤੁਸੀਂ ਨਰਸਿੰਗ ਦਾ ਡਿਪਲੋਮਾ ਕਰੋ। ਬੀ. ਐਡ ਨੂੰ ਸਰਕਾਰੀ ਨੌਕਰੀ ਬਹੁਤ ਮੁਸ਼ਕਿਲ ਨਾਲ ਮਿਲਦੀ ਹੈ। ਬਹੁਤ ਸੋਚਣ ਤੋਂ ਬਾਅਦ ਪਿੰਕੀ ਨੇ ਨਰਸਿੰਗ ਕੋਰਸ ਕਰਨ ਦਾ ਫ਼ੈਸਲਾ ਕੀਤਾ। ਹੁਣ ਮਸਲਾ ਦੋ ਬੱਚਿਆਂ ਦੀ ਦੇਖਭਾਲ ਅਤੇ ਗਵੇਂਦਰ ਤੋਂ ਆਗਿਆ ਲੈਣ ਦਾ ਸੀ। ਵਿਆਹ ਤੋਂ ਬਾਅਦ ਤੋਂ ਪਿੰਕੀ ਗਵੇਂਦਰ ਤੇ ਹਾਵੀ ਰਹੀ। ਆਪਣੀ ਗੱਲ ਮਨਵਾਉਣਾ ਵੀ ਉਸਨੂੰ ਆਉਂਦਾ ਸੀ।
ਗਵੇਂਦਰ ਬਿਲਕੁਲ ਨਹੀਂ ਚਾਹੁੰਦਾ ਸੀ ਕਿ ਪਿੰਕੀ ਆਗਰੇ ਰਹਿ ਕੇ ਨਰਸਿੰਗ ਕੋਰਸ ਕਰੇ। ਦੋ ਬੱਚਿਆਂ ਦੀ ਦੇਖਭਾਲ ਵੀ ਸੀ ਅਤੇ ਸੱਸ ਦਾ ਦੇਹਾਂਤ ਹੋ ਗਿਆ ਸੀ ਅਤੇ ਰਾਮ ਸੇਵਕ ਇੱਕੱਲਤਾ ਵਾਲਾ ਜੀਵਨ ਜਿਊਣ ਦੀ ਬਜਾਏ ਕੀਰਤਪੁਰ ਵਿੱਚ ਲੜਕੇ ਕੋਲ ਚਲਾ ਗਿਆ ਸੀ। ਘਰ ਵਿੱਚ ਦੋ ਬੱਚਿਆਂ ਦੀ ਦੇਖਭਾਲ ਪਿੰਕੀ ਤੋਂ ਇਲਾਵਾ ਹੋਰ ਕੋਈ ਨਹੀਂ ਕਰਨ ਵਾਲਾ ਸੀ। ਇਸਦੇ ਬਾਵਜੂਦ ਪਿੰਕੀ ਨੇ ਨਰਸਿੰਗ ਕਾਲਜ ਵਿੱਚ ਦਾਖਲਾ ਲੈ ਲਿਆ। ਪਿੰਕੀ ਜਿਸ ਦਿਨ ਘਰ-ਪਰਿਵਾਰ ਤੋਂ ਦੂਰ ਆਗਰੇ ਵਿੱਚ ਰਹਿਣ ਆਈ, ਉਸੇ ਸ਼ਾਮ ਬਬਲੂ ਉਸਦੇ ਕਮਰੇ ਵਿੱਚ ਜਾ ਪਹੁੰਚਿਆ। ਇਸ ਦਰਮਿਆਨ ਉਸ ਨੇ ਪਿੰਕੀ ਨੂੰ ਪ੍ਰਭਾਵਿਤ ਕਰ ਲਿਆ। ਪਿੰਕੀ ਤੇ ਵਾਸਨਾ ਦਾ ਅਜਿਹਾ ਨਸ਼ਾ ਚੜ੍ਹਿਆ ਸੀ ਕਿ ਉਹ ਭਲਾ-ਬੁਰਾ ਭੁੱਲ ਕੇ ਬਬਲੂ ਨਾਲ ਲਿਪਟ ਗਈ।
ਪਿੰਕੀ ਦਾ ਵਿਆਹ ਹੋਇਆਂ 8 ਸਾਲ ਹੋ ਗਏ ਸਨ। ਇਹਨਾਂ ਅੱਠ ਸਾਲਾਂ ਵਿੱਚ ਉਹ ਲਗਾਤਾਰ ਪਤੀ ਕੋਲ ਰਹੀ ਪਰ ਸੱਚੇ ਸਰਰਕ ਸੁਖ ਨਾਲ ਉਸਦੀ ਵਾਕਫ਼ੀਅਤ ਬਬਲੂ ਕਾਰਨ ਹੋਈ। ਅਗਲੇ ਕੁਝ ਹਫ਼ਤਿਆਂ ਵਿੱਚ ਪਿੰਕੀ ਦੀ ਦੀਵਾਨਗੀ ਦਾ ਆਲਮ ਇਹ ਹੋ ਗਿਆ ਕਿ ਉਹ ਗਵਿੱਦਰ ਤੋਂ ਖਹਿੜਾ ਛੁਡਾ ਕੇ ਬਬਲੂ ਦੀ ਪਤਨੀ ਬਣਨ ਦੇ ਸੁਪਨੇ ਦੇਖਣ ਲੱਗੀ।
ਪਿੰਕੀ ਅਤੇ ਗਵੇਂਦਰ ਦੇ ਜੀਵਨ ਵਿੱਚ ਅਣਹੋਣੀ ਹੋ ਗਈ ਸੀ। 6 ਦਸੰਬਰ ਦੀ ਸਵੇਰੇ ਪਿੰਕੀ ਥਾਣਾ ਕੋਤਵਾਲੀ ਮੈਨੀਪੁਰ ਪਹੁੰਚੀ ਅਤੇ ਪੁਲਿਸ ਨੂੰ ਦੱਸਿਆ ਕਿ ਉਸਦੇ ਪਤੀ ਨੇ ਆਤਮ ਹੱਤਿਆ ਕਰ ਲਈ ਹੈ। ਕਾਰਨ ਦੱਸਿਆ ਕਿ ਉਸਨੂੰ ਯੋਗਤਾ ਮੁਤਾਬਕ ਨੌਕਰੀ ਨਾ ਮਿਲ ਸਕੀ, ਇਸ ਕਰਕੇ ਟੈਨਸ਼ਨ ਵਿੱਚ ਰਹਿੰਦਾ ਸੀ। ਇਸੇ ਟੈਨਸ਼ਨ ਵਿੱਚ ਉਸਨੇ ਆਤਮ ਹੱਤਿਆ ਕਰ ਲਈ ਸੀ।
ਪੁਲਿਸ ਪਿੰਕੀ ਦੇ ਕੀਰਤਪੁਰ ਸਥਿਤ ਘਰ ਪਹੁੰਚੀ ਤਾਂ ਇਹ ਜਾਣ ਕੇ ਹੈਰਾਨੀ ਹੋਈ ਕਿ ਪੜੌਸੀਆਂ ਨੂੰ ਗਵੇਂਦਰ ਦੀ ਮੌਤ ਦੀ ਖਬਰ ਨਹੀਂ ਸੀ। ਲਾਸ਼ ਦਾ ਮੁਆਇਨਾ ਕੀਤਾ ਤਾਂ ਉਹ ਅਜਿਹੀ ਅਵਸਥਾ ਵਿੱਚ ਨਹੀਂ ਸੀ, ਜਿਵੇਂ ਆਤਮ ਹੱਤਿਆ ਕੀਤੀ ਜਾਂਦੀ ਹੈ। ਇਸੇ ਦਰਮਿਆਨ ਰਾਮਸੇਵਕ ਨਗਲਾ ਕੀਰਤਪੁਰ ਆ ਗਏ। ਲਾਸ਼ ਦੇਖਣ ਤੋਂ ਬਾਅਦ ਉਹਨਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਗਵੇਂਦਰ ਨੇ ਆਤਮ ਹੱਤਿਆ ਕੀਤੀ ਹੈ। ਉਸਦਾ ਕਹਿਣਾ ਸੀ ਕਿ ਗਵੇਂਦਰ ਦੀ ਹੱਤਿਆ ਕੀਤੀ ਗਈ ਹੈ। ਹੱਤਿਆ ਦਾ ਖੁੱਲ੍ਹਾ ਇਲਜ਼ਾਮ ਉਹਨਾਂ ਨੇ ਨੂੰਹ ਪ੍ਰੇਮਲਤਾ ਉਰਫ਼ ਪਿੰਕੀ ‘ਤੇ ਲਗਾਇਆ। ਰਾਮਸੇਵਕ ਦਾ ਕਹਿਣਾ ਸੀ ਕਿ ਨਰਸਿੰਗ ਕੋਰਸ ਕਰਨ ਲਈ ਪਿੰਕੀ ਜਦੋਂ ਤੋਂ ਆਗਰੇ ਗਈ, ਬਦਚਲਣ ਹੋ ਗਈ ਹੈ।
ਪੰਚਨਾਮਾ ਭਰਨ ਤੋਂ ਬਾਅਦ ਪੁਲਿਸ ਨੇ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ ਅਤੇ ਪੁੱਛਗਿੱਛ ਦੇ ਲਈ ਪਿੰਕੀ ਨੂੰ ਥਾਣੇ ਲੈ ਗਏ। ਪੁੱਛਗਿੱਛ ਵਿੱਚ ਪਿੰਕੀ ਨੇ ਖੁਦ ਨੂੰ ਨਿਰਦੋਸ਼ ਦੱਸਿਆ। ਉਸਦਾ ਕਹਿਣਾ ਸੀ ਕਿ ਬੀਤੀ ਸ਼ਾਮ ਗਵੇਂਦਰ ਆਪਣੇ ਦੋਸਤ ਨਾਲ ਘੁੰਮਣ ਗਿਆ ਸੀ, ਦੇਰ ਰਾਤ ਵਾਪਸ ਮੁੜਿਆ ਅਤੇ ਸੌਂ ਗਿਆ। ਸਵੇਰੇ ਉਸਦੀ ਅੱਖ ਖੁੱਲ੍ਹੀ ਤਾਂ ਗਵੇਂਦਰ ਨੂੰ ਮੁਰਦਾ ਪਾਇਆ। ਲਾਸ਼ ਦੇਖਣ ਤੋਂ ਬਾਅਦ ਉਹ ਸਿੱਧੀ ਥਾਣੇ ਆ ਗਈ।
ਪੁਲਿਸ ਨੇ ਪਿੰਕੀ ਦੇ ਬਿਆਨ ਤੇ ਯਕੀਨ ਨਾ ਕਰਕੇ ਉਸਨੂੰ ਥਾਣੇ ਵਿੱਚ ਹੀ ਰੋਕੀ ਰੱਖਿਆ ਅਤੇ ਪੁੱਛਗਿੱਛ ਜਾਰੀ ਰਹੀ। ਇਸੇ ਦੌਰਾਨ ਗਵੇਂਦਰ ਦਾ ਪੋਸਟ ਮਾਰਟਮ ਹੋ ਗਿਆ ਅਤੇ ਰਿਪੋਰਟ ਵੀ ਪੁਲਿਸ ਨੂੰ ਮਿਲ ਗਈ। ਰਿਪੋਰਟ ਮੁਤਾਬਕ ਗਲਾ ਘੋਟ ਕੇ ਗਵੇਂਦਰ ਦੀ ਹੱਤਿਆ ਕੀਤੀ ਗਈ ਸੀ। ਪਿੰਕੀ ਨੂੰ ਥਾਣੇ ਵਿੱਚ ਰੋਕੀ ਰੱਖ ਕੇ ਪੁੱਛਗਿੱਛ ਕੀਤੀ ਜਾਂਦੀ ਰਹੀ ਪਰ ਉਹ ਖੁਦ ਨੂੰ ਨਿਰਦੋਸ਼ ਦੱਸਦੀ ਰਹੀ।
ਹੁਣ ਪੁਲਿਸ ਨੂੰ ਆਪਣੇ ਸੂਤਰਾਂ ਤੋਂ ਪਤਾ ਲੱਗਿਆ ਕਿ ਬਬਲੂ ਨਾਮੀ ਇੱਕ ਲੜਕੇ ਨਾਲ ਪਿੰਕੀ ਦੇ ਨਜਾਇਜ਼ ਸਬੰਧ ਸਨ। ਪੁਲਿਸ ਨੇ ਬਬਲੂ ਨੂੰ ਲੱਭਿਆ ਪਰ ਉਹ ਨਾ ਮਿਲਿਆ। ਇਸ ਤਰ੍ਹਾਂ ਬਬਲੂ ਸ਼ੱਕ ਦੇ ਦਾਇਰੇ ਵਿੱਚ ਰੱਖ ਲਿਆ।
14 ਦਸੰਬਰ ਨੂੰ ਇੱਕ ਲੜਕੇ ਥਾਣੇ ਆਇਆ ਅਤੇ ਕਿਹਾ ਕਿ ਮੈਂ ਪਿੰਕੀ ਦਾ ਭਰਾ ਹਾਂ ਅਤੇ ਮਿਲਣਾ ਚਾਹੁੰਦਾ ਹਾਂ। ਪੁਲਿਸ ਨੇ ਮਿਲਣ ਦੀ ਆਗਿਆ ਦੇ ਦਿੱਤੀ। ਇਸ ਦੇ ਨਾਲ ਹੀ ਕੁਝ ਫ਼ਾਸਲੇ ਤੇ ਖੜ੍ਹੇ ਹੋ ਕੇ ਪਿੰਕੀ ਗੱਲ ਕਰਨ ਲੱਗੀ। ਪਿੰਕੀ ਉਸਨੂੰ ਕਹਿ ਰਹੀ ਸੀ ਕਿ ਤੁਹਾਨੂੰ ਇੱਥੇ ਨਹੀਂ ਆਉਣਾ ਚਾਹੀਦਾ ਸੀ। ਕਿਸੇ ਨੇ ਪਛਾਣ ਲਿਆ ਤਾਂ ਸਮੱਸਿਆ ਹੋ ਜਾਵੇਗੀ। ਹਾਂ ਤਾਜਮਹਿਲ ਮੂਹਰੇ ਜੋ ਤਸਵੀਰਾਂ ਅਸੀਂ ਖਿਚਵਾਈਆਂ ਸਨ, ਉਹ ਸਾੜ ਦਿਓ।
ਪੁਲਿਸ ਸਾਰੀ ਗੱਲਬਾਤ ਗੁਪਤ ਤਰੀਕੇ ਨਾਲ ਸੁਣ ਰਹੀ ਸੀ। ਮੌਕੇ ਤੇ ਹੀ ਬਬਲੂ ਨੂੰ ਕਾਬੂ ਕਰ ਲਿਆ ਗਿਆ। ਬਬਲੂ ਤੇ ਜਦੋਂ ਸਖਤੀ ਵਰਤੀ ਤਾਂ ਉਹ ਟੁੱਟ ਗਿਆ ਅਤੇ ਆਪਣਾ ਅਪਰਾਧ ਸਵੀਕਾਰ ਕਰ ਲਿਆ।
ਦਰਅਸਲ ਪਿੰਕੀ ਬਬਲੂ ਦੀ ਤਾਕਤ ਅਤੇ ਪੁਰਸ਼ਤਵ ਦੀ ਅਜਿਹੀ ਦੀਵਾਨਗੀ ਹੋ ਗਈ ਸੀ ਕਿ ਗਵੇਂਦਰ ਉਸਨੂੰ ਚੰਗਾ ਨਹੀਂ ਲੱਗਦਾ ਸੀ। ਗਵੇਂਦਰ ਤੋਂ ਮੁਕਤੀ ਪਾ ਕੇ ਉਹ ਬਬਲੂ ਦੀ ਪਤਨੀ ਬਣਨਾ ਚਾਹੁੰਦੀ ਸੀ। ਬਬਲੂ ਵੀ ਪਿੰਕੀ ਨਾਲ ਵਿਆਹ ਕਰਨ ਲਈ ਤਿਆਰ ਸੀ। ਉਸਦਾ ਵਿੱਚਾਰ ਸੀ ਕਿ ਜੇਕਰ ਗਵੇਂਦਰ ਮਰ ਜਾਵੇ ਤਾਂ ਉਸਦੀ ਸਾਰੀ ਸੰਪਤੀ ਦੀ ਇੱਕਲੌਤੀ ਮਾਲਕਣ ਪਿੰਕੀ ਹੋ ਜਾਵੇਗੀ। ਉਸਨੂੰ ਸਿੱਖਿਆ ਮਹਿਕਮੇ ਵਿੱਚ ਨੌਕਰੀ ਮਿਲ ਜਾਵੇਗੀ ਅਤੇ ਬਬਲੂ ਨਾਲ ਵਿਆਹ ਕਰਵਾ ਲਵੇਗੀ।
ਹੱਤਿਆ ਵਰਗਾ ਇੱਕੱਲਾ ਜੁਰਮ ਇੱਕੱਲਿਆਂ ਕਰ ਸਕਣਾ ਬਬਲੂ ਦੇ ਲਈ ਸੰਭਵ ਨਹੀਂ ਸੀ। ਅਖੀਰ ਉਸਨੇ ਵਿਜੈਕਾਂਤ ਯਾਦਵ ਨਿਵਾਸੀ ਨਗਲਾ ਅੰਬਾਰੀ ਨਾਲ ਪੈਸਿਆਂ ਦਾ ਲਾਲਚ ਦੇ ਕੇ ਗੱਲਬਾਤ ਕੀਤੀ। ਇਸ ਤੋਂ ਬਾਅਦ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਗਿਆ। ਉਹਨਾਂ ਦਿਨਾਂ ਵਿੱਚ ਖੇਤੀ ਸਬੰਧੀ ਕੰਮ ਕਰਕੇ ਰਾਮਸੇਵਕ ਪਿੰਡ ਗਏ ਸਨ ਅਖੀਰ ਗਵੇਂਦਰ ਦੀ ਹੱਤਿਆ ਦੇ ਲਈ 5-6 ਦਸੰਬਰ ਦੀ ਰਾਤ ਚੁਣੀ ਗਈ। ਰਾਤ ਨੂੰ ਪਿੰਕੀ ਨੇ ਗਵੇਂਦਰ ਨੂੰ ਭੋਜਨ ਪਰੋਸਿਆ ਤਾਂ ਉਸ ਵਿੱਚ ਨੀਂਦ ਦੀਆਂ ਗੋਲੀਆਂ ਸਨ।ਗਵੇਂਦਰ ਅਸਰ ਕਾਰਨ ਕੁਝ ਦੇਰ ਬਾਅਦ ਸੌਂ ਗਿਆ। ਇਸ ਤੋਂ ਬਾਅਦ ਪਿੰਕੀ ਨੇ ਬਬਲੂ ਨੂੰ ਫ਼ੋਨ ਕਰ ਦਿੱਤਾ। ਰਾਤ ਗਹਿਰੀ ਹੁੰਦੇ ਹੀ ਬਬਲੂ ਆਪਣੇ ਸਾਥੀਆਂ ਨੂੰ ਲੈ ਕੇ ਆਇਟਾ ਅਤੇ ਬਬਲੂ ਦਾ ਗਲਾ ਘੋਟ ਕੇ ਹੱਤਿਆ ਕਰ ਦਿੱਤੀ।ਗਲਾ ਘੋਟੇ ਜਾਂਦੇ ਵਕਤ ਬਬਲੂ ਤੜਫ਼ਦਾ ਰਿਹਾ, ਇਸ ਦਰਮਿਆਨ ਬੱਚੇ ਦੀ ਨੀਂਦ ਵੀ ਖੁੱਲ੍ਹ ਗਈ। ਪਿੰਕੀ ਨੇ ਉਸਨੂੰ ਧਮਕਾ ਦਿੱਤਾ। ਪਿੰਕੀ ਅਤੇ ਬਬਲੂ ਦੇ ਪਕੜੇ ਜਾਣ ਤੋਂ ਬਾਅਦ ਬੱਚੇ ਉਮੰਗ ਨੇ ਵੀ ਪੁਲਿਸ ਨੂੰ ਸਭ ਦੱਸ ਦਿੱਤਾ। ਪੁਲਿਸ ਤੀਜੇ ਮੁਲਜ਼ਮ ਦੀ ਭਾਲ ਵਿੱਚ ਸੀ, ਜੋ ਹੁਣ ਤੱਕ ਫ਼ਰਾਰ ਸੀ।














