ਸੁੰਦਰ ਨਜ਼ਰ ਆਉਣ ਲਈ ਹਰ ਕਿਸੇ ਦੀ ਚਾਹਤ ਹੁੰਦੀ ਹੈ। ਇਸ ਲਈ ਜ਼ਰੂਰੀ ਨਹੀਂ ਮਹਿੰਗੇ ਉਤਪਾਦਾਂ ਦੀ ਵਰਤੋਂ ਕਰ ਕੇ ਜਾਂ ਬਿਊਟੀ ਪਾਰਲਰ ਜਾ ਕੇ ਕਰੋ। ਚਿਹਰੇ ਦੀ ਖੂਬਸੂਰਤੀ ਨੂੰ ਨਿਖਾਰਨ ਲਈ ਜ਼ਰੂਰੀ ਹੈ ਕਿ ਤੁਸੀਂ ਇਸ ਦਾ ਖਾਸ ਧਿਆਨ ਰੱਖੋ।ਜਾਣੋ ਕੁਝ ਖਾਸ ਉਪਾਅ ਜਿਨ੍ਹਾਂ ਨਾਲ ਤੁਸੀਂ ਆਪਣੇ ਚਿਹਰੇ ਦੀ ਖੂਬਸੂਰਤੀ ਨੂੰ ਬਰਕਰਾਰ ਰੱਖ ਸਕਦੇ ਹੋ।
1 ਝੁਰੜੀਆਂ ਦੂਰ ਕਰੋ- ਇਕ ਚਮਚ ਸ਼ਹਿਦ ‘ਚ ਕੁਝ ਬੰਦਾਂ ਨਿੰਬੂ ਦੇ ਰਸ ਦੀਆਂ ਮਿਲਾ ਕੇ ਲਗਾਉਣ ਨਾਲ ਝੁਰੜੀਆਂ ਪੈਂਦੀਆਂ
2 ਚਮਕ ਰੱਖੋ ਬਰਕਰਾਰ- ਇਕ ਚਮਚ ਗੁਲਾਬਜਲ ਅਤੇ ਇਕ ਚਮਚ ਦੁੱਧ ਦੇ ਮਿਸ਼ਰਣ ‘ਚ 2-3 ਬੰਦਾਂ ਨਿੰਬੂ ਦੇ ਰਸ ਦੀਆਂ ਮਿਲਾ ਕੇ ਇਸ ਨੂੰ ਚਿਹਰੇ ‘ਤੇ ਲਗਾਓ। ਇਸ ਨਾਲ ਚਿਹਰਾ ਚਮੜੀ ‘ਚ ਚਮਕ ਆਉਂਦੀ ਹੈ ਅਤੇ ਚਮੜੀ ਨਰਮ ਵੀ ਹੁੰਦੀ ਹੈ।
3 ਤੇਲੀ ਚਮੜੀ ਤੋਂ ਛੁਟਕਾਰਾ ਪਾਓ- ਇਕ ਚਮਚ ਨਿੰਬੂ ਦਾ ਰਸ’ਚ ਇਕ ਚਮਚ ਗੁਲਾਬ ਜਲ ਅਤੇ ਪੀਸੀਆਂ ਹੋਇਆਂ ਧਨੀਆਂ ਮਿਲਾਓ। ਇਸ ਨੂੰ ਚਿਹਰੇ ‘ਤੇ ਲਗਾਉਣ ਨਾਲ ਚਮੜੀ ਦਾ ਤੇਲੀਪਣ ਦੂਰ ਹੁੰਦਾ ਹੈ।
4 ਕਿਸ ਤਰ੍ਹਾਂ ਪਾਓ ਨਿਖਾਰ- ਚਮੜੀ ‘ਚ ਨਿਖਾਰ ਲਿਆਉਣ ਲਈ ਸੰਤਰੇ ਦਾ ਰਸ, ਇਕ ਚਮਚ ਸ਼ਹਿਦ ਅਤੇ ਗੁਲਾਬ ਜਲ ਮਿਲਾ ਕੇ ਪੇਸਟ ਬਣਾਓ। ਇਸ ਪੇਸਟ ਨੂੰ ਚਿਹਰੇ ਨੂੰ ਲਗਾਓ।
5 ਸ਼ਹਿਦ ਨਾਲ ਪਾਓ ਚਮੜੀ ‘ਚ ਕਸਾਅ- ਚਿਹਰੇ ਅਤੇ ਗਰਦਨ ‘ਤੇ ਸ਼ਹਿਦ ਲਗਾਓ ਥੋੜਾ ਸ਼ਹਿਦ ਸੁੱਕਣ ਤੋਂ ਬਾਅਦ ਉਂਗਲੀਆਂ ਨਾਲ ਚਿਹਰੇ ‘ਤੇ ਮਾਲਸ਼ ਕਰੋ। ਸ਼ਹਿਦ ਦੇ ਸੁੱਕਣ ਤੋਂ ਬਾਅਦ ਕੋਸੇ ਪਾਣੀ ਨਾਲ ਚਿਹਰਾ ਧੋ ਲਓ। ਇਸ ਨਾਲ ਚਮੜੀ ‘ਚ ਕਸਾਅ ਆਉਂਦਾ ਹੈ।
6 ਬੇਜਾਨ ਚਮੜੀ ਤੋਂ ਬਚਾਅ- ਨਾਰੀਅਲ ਦੇ ਤੇਲ ‘ਚ ਸੰਤਰੇ ਦਾ ਰਸ ਮਿਲਾ ਕੇ ਲਗਾਓ ਅਤੇ ਇਸ ਨੂੰ ਬੇਜਾਨ ਅਤੇ ਫ਼ੱਟੀ ਹੋਈ ਚਮੜੀ ‘ਤੇ ਲਗਾਓ। ਇਸ ਮਿਸ਼ਰਣ ਨੂੰ ਕੋਸੇ ਪਾਣੀ ਨਾਲ ਧੋ ਲਓ ਅਤੇ ਕੋਸੇ ਹੱਥਾਂ ਨਾਲ ਮਾਲਸ਼ ਕਰੋ।
7 ਇਸ ਤਰ੍ਹਾਂ ਦਾਂਗ ਧੱਬੇ ਹਟਾਓ- ਚਿਹਰੇ ‘ਤੇ ਕਾਲੇ ਦਾਂਗਾਂ ਨੂੰ ਹਟਾਉਣ ਲਈ ਟਮਾਟਰ ਦੇ ਰਸ ‘ਚ ਰੂੰ ਡੁਬੋ ਕੇ ਦਾਂਗਾਂ ‘ਤੇ ਲਗਾਓ। ਇਸ ਨਾਲ ਕਾਲੇ ਧੱਬੇ ਸਾਫ਼ ਹੋ ਜਾਣਗੇ।
8 ਕਿੱਲਾਂ-ਮੁਹਾਂਸੇ ਤੋਂ ਪਾਓ ਛੁਟਕਾਰਾ- ਆਲੂ ਨੂੰ ਉਬਾਲ ਕੇ ਛਿੱਲ ਲਓ ਅਤੇ ਇਸ ਦੇ ਛਿੱਲਕੇ ਚਿਹਰੇ ‘ਤੇ ਰਗੜਨ ਨਾਲ ਕਿੱਲ-ਮੁਹਾਂਸੇ ਠੀਕ ਹੋ ਜਾਣਗੇ










