ਹੱਡੀਆਂ ਨੂੰ ਖੋਖਲਾ ਕਰਨ ਵਾਲਾ ਰੋਗ

ਡਾ. ਰਿਪੁਦਮਨ ਸਿੰਘ / ਡਾ. ਸੁਧੀਰ ਗੁਪਤਾ
ਆਸਟਿਯੋਪੋਰੋਸਿਸ ਹੱਡੀਆਂ ਨੂੰ ਭੁਰਭੁਰੀ ਅਤੇ ਖੋਖਲੀ ਬਣਾ ਦੇਣ ਵਾਲਾ ਅਜਿਹਾ ਰੋਗ ਹੈ ਜਿਸ ਕਾਰਨ ਹੱਡੀਆਂ ਸੌਖਿਆਂ ਹੀ ਟੁੱਟ ਜਾਂਦੀਆਂ ਹਨ। ਇਸ ਨੂੰ ਖ਼ਾਮੋਸ਼ ਰੋਗ ਵੀ ਕਿਹਾ ਜਾਂਦਾ ਹੈ। ਆਮ ਤੌਰ ‘ਤੇ ਜਦੋਂ ਤਕ ਰੋਗੀ ਨੂੰ ਫ਼ਰੈਕਚਰ ਨਹੀਂ ਹੋ ਜਾਂਦਾ ਓਦੋਂ ਤਕ ਇਸ ਦਾ ਪਤਾ ਨਹੀਂ ਲੱਗਦਾ। ਇਸ ਰੋਗ ਵਿੱਚ ਹੱਡੀਆਂ ਇਸ ਹੱਦ ਤਕ ਕਮਜ਼ੋਰ ਹੋ ਜਾਂਦੀਆਂ ਹਨ ਕਿ ਹਲਕਾ ਜਿਹਾ ਝੱਟਕਾ ਲੱਗਣ, ਡਿੱਗਣ ਅਤੇ ਇੱਥੋਂ ਤਕ ਕਿ ਛਿੱਕ ਆਉਣ ਜਾਂ ਖੰਘਣ ਨਾਲ ਵੀ ਰੀੜ੍ਹ ਦੀ ਹੱਡੀ ਫ਼ਰੈਕਚਰ ਹੋ ਸਕਦੀ ਹੈ। ਇਹ ਹਾਲਤ ਅਚਾਨਕ ਪੈਦਾ ਨਹੀਂ ਹੁੰਦੀ ਸਗੋਂ ਉਮਰ ਵਧਣ ਨਾਲ ਵਿਕਸਿਤ ਹੁੰਦੀ ਹੈ ਅਤੇ ਤੇਜ਼ੀ ਨਾਲ ਵਧਦੀ ਹੈ। ਆਸਟਿਯੋਪੋਰੋਸਿਸ ਹੁਣ ਵਡੇਰੀ ਉਮਰ ਦੇ ਟਾਕਰੇ ਵਿੱਚ ਜਵਾਨ ਲੋਕਾਂ ਨੂੰ ਵੀ ਹੋ ਰਹੀ ਹੈ।
ਮਾਹਿਰ ਦੱਸਦੇ ਹਨ ਕਿ ਭਾਰਤੀਆਂ ਵਿੱਚ ਜੀਵਨ ਆਸਰਾ ਵਧਣ ਦੇ ਨਾਲ ਨਾਲ ਔਰਤਾਂ ਵਿੱਚ ਵਾਇਟਾਮਿਨ-ਡੀ ਦੀ ਕਮੀ ਦਾ ਕਹਿਰ ਵੀ ਵੱਧ ਰਿਹਾ ਹੈ। ਵਾਇਟਾਮਿਨ-ਡੀ ਦੀ ਕਮੀ ਦੀ ਵਿਆਪਕ ਸਮੱਸਿਆ ਦੇ ਨਾਲ ਨਾਲ ਘੱਟ ਮਾਤਰਾ ਵਿੱਚ ਕੈਲਸ਼ੀਅਮ ਦੇ ਸੇਵਨ, ਆਸਟਿਯੋਪੋਰੋਸਿਸ ਬਾਰੇ ਵਿੱਚ ਬਹੁਤ ਘੱਟ ਜਾਗਰੂਕਤਾ ਅਤੇ ਭਾਰਤੀ ਔਰਤਾਂ ਵਿੱਚ ਆਸਟਿਯੋਪੋਰੋਸਿਸ ਦੀ ਪਛਾਣ ਵਿੱਚ ਮੁਸ਼ਕਿਲ ਵਰਗੇ ਕਾਰਨਾਂ ਕਰ ਕੇ ਭਾਰਤ, ਖ਼ਾਸ ਕਰਕੇ ਪੰਜਾਬ ਦੀਆਂ ਔਰਤਾਂ ਵਿੱਚ ਆਸਟਿਯੋਪੋਰੋਸਿਸ ਮੁੱਖ ਸਿਹਤ ਸਮੱਸਿਆ ਬਣ ਗਈ ਹੈ।
ਇਹ ਰੋਗ ਪਰੰਪਰਾਗਤ ਰੂਪ ਨਾਲ ਮਾਹਵਾਰੀ ਤਕ ਪੁੱਜਣ ਤੋਂ ਬਾਅਦ ਔਰਤਾਂ ਵਿੱਚ ਜ਼ਿਆਦਾ ਹੁੰਦਾ ਹੈ। ਅੰਕੜੀਆਂ ਅਨੁਸਾਰ, ਭਾਰਤ ਵਿੱਚ ਤਕਰੀਬਨ 80 ਫ਼ੀਸਦੀ ਔਰਤਾਂ, ਅਰਥਾਤ ਹਰ ਚਾਰ ਵਿੱਚੋਂ ਤਿੰਨ ਤੋਂ ਜ਼ਿਆਦਾ ਔਰਤਾਂ ਆਸਟਿਯੋਪੋਰੋਸਿਸ ਨਾਲ ਪੀੜਿਤ ਹਨ।
ਕਾਰਟਿਲੇਜ ਸਪਸਾਇਟੀ ਦੱਸਦੀ ਕਿ 30 ਫ਼ੀਸਦੀ ਬਜ਼ੁਰਗਾਂ ਆਸਟਿਯੋਪੋਰੋਸਿਸ ਨਾਲ ਪੀੜਿਤ ਹੁੰਦੇ ਹਨ। ਆਰਥਰਾਇਟਿਸ ਕੇਅਰ ਦੇ ਮੈਡੀਕਲ ਕੈਪਾਂ ਵਿੱਚ ਆਉਣ ਵਾਲੇ ਹੁਣ 35-40 ਸਾਲ ਦੀ ਉਮਰ ਦੇ ਜਵਾਨ ਲੋਕਾਂ ਵਿੱਚ ਵੀ ਬੋਨ ਮਿਨਰਲ ਡੈਨਸਿਟੀ ਘੱਟ ਨਿਕਲੀ ਹੈ ਜਿਸ ਕਾਰਨ ਉਨ੍ਹਾਂ ਵਿੱਚ ਆਸਟਿਯੋਪੋਰੋਸਿਸ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।
ਇਸ ਰੋਗ ਬਾਰੇ ਮਨੁੱਖ ਨੂੰ ਜਾਣਕਾਰੀ ਓਦੋਂ ਮਿਲਦੀ ਹੈ ਜਦੋਂ ਕਦੇ ਉਸ ਨੂੰ ਕੋਈ ਫ਼ਰੈਕਚਰ ਹੁੰਦਾ ਹੈ ਨਹੀਂ ਤਾਂ ਆਪਣੇ ਮੁਲਕ ਵਿੱਚ ਜਾਣਕਾਰੀ ਪ੍ਰਾਪਤ ਕਰਨ ਦਾ ਰਿਵਾਜ਼ ਹੀ ਨਹੀਂ। ਬਿਨਾਂ ਟੈੱਸਟਾਂ ਤੋਂ ਇਸ ਬਿਮਾਰੀ ਬਾਰੇ ਪਤਾ ਨਹੀਂ ਲੱਗਦਾ। ਮੈਡੀਕਲ ਕੈਪਾਂ ਵਿੱਚ ਕੀਤੇ ਜਾਂਦੇ BMD ਦੇ ਟੈੱਸਟ ਬਹੁਤੇ ਕਾਰਗਾਰ ਨਹੀਂ ਹੁੰਦੇ। ਇਸ ਲਈ ਸੰਪੂਰਨ ਟੈੱਸਟ ਕਰਵਾਉਣੇ ਚਾਹੀਦੇ ਹਨ। ਡੈਕਸੌਸਥੈਨ ਬਹੁਤ ਜ਼ਰੂਰੀ ਹੈ।
ਆਸਟਿਯੋਪੋਰੋਸਿਸ ਤੋਂ ਬਚਣ ਲਈ ਵਿਸ਼ੇਸ਼ ਰੂਪ ਤੋਂ ਕੈਲਸ਼ੀਅਮ, ਪ੍ਰੋਟੀਨ, ਮੈਗਨੀਜ਼ੀਅਮ ਅਤੇ ਵਾਇਟਾਮਿਨ-ਡੀ ਭਰਭੂਰ ਖਾਣਾ ਚਾਹੀਦਾ ਹੈ। ਤੰਬਾਕੂ ਅਤੇ ਸ਼ਰਾਬ ਦੇ ਸੇਵਨ ਨੂੰ ਜਿੰਨਾ ਸੰਭਵ ਹੋ ਸਕੇ, ਘੱਟ ਕਰਨਾ ਚਾਹੀਦਾ ਹੈ। ਲਾਲ ਮਾਸ ਅਤੇ ਕੈਫ਼ੀਨ ਤੋਂ ਵੀ ਬਚਣਾ ਚਾਹੀਦਾ ਹੈ। ਇਸ ਤੋਂ ਇਲਾਵਾ ਡਾਕਟਰ ਦੀ ਸਲਾਹ ਨਾਲ ਕੈਲਸ਼ੀਅਮ ਅਤੇ ਵਾਇਟਾਮਿਨ-ਡੀ ਸਪਲੀਮੈਂਟ ਵੀ ਲੈਣੇ ਚਾਹੀਦੇ ਹਨ।
ਹਾਲਾਂਕਿ ਕਸਰਤ ਨਾਲ ਹੱਡੀ ਘਣਤਾ ਵਿੱਚ ਵਾਧਾ ਨਹੀਂ ਹੁੰਦਾ ਲੇਕਿਨ ਇਹ ਕਈ ਪ੍ਰਕਾਰ ਨਾਲ ਸਿਹਤ ਵਿੱਚ ਸੁਧਾਰ ਕਰਦਾ ਹੈ ਅਤੇ ਆਸਟਿਯੋਪੋਰੋਸਿਸ ਨੂੰ ਰੋਕਣ ਵਿੱਚ ਵੀ ਮਦਦ ਕਰਦਾ ਹੈ। ਸ਼ਰੀਰਕ ਸਰਗਰਮੀ ਵਧਾਓ ਅਤੇ ਰੋਜ਼ ਕਸਰਤ ਕਰੋ। ਯੋਗ ਅਭਿਆਸ ਕਰੋ। ਇਹ ਸ਼ਰੀਰ ਵਿੱਚ ਲਚੀਲਾਪਨ ਅਤੇ ਤਾਕਤ ਵਧਾਉਂਦਾ ਹੈ।
ਇੱਕ ਗਲ ਹੋਰ, ਮਨੁੱਖ ਨੂੰ ਦਿਨ ਵਿੱਚ ਇੱਕ ਵਾਰ ਪੌੜੀਆਂ ਚੜ੍ਹਨੀਆਂ ਅਤੇ ਉਤਰਨੀਆਂ ਚਾਹੀਦੀਆਂ ਹਨ। ਹੱਡੀ ਅਤੇ ਮਨੁੱਖੀ ਪਿੰਜਰ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿੱਚ ਸਮਰੱਥ ਅਤੇ ਤੰਦੁਰੁਸਤ ਖਾਣਾ, ਮਾਹਿਰ ਦੀ ਦੇਖ ਰੇਖ ਵਿੱਚ ਕਸਰਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਤੰਦਰੁਸਤ ਖਾਣਾ ਅਤੇ ਸਰਗਰਮ ਜੀਵਨਸ਼ੈਲੀ ਦਾ ਪਾਲਣ ਕਰਕੇ ਆਸਟਿਯੋਪੋਰੋਸਿਸ ਤੋਂ ਬਚਿਆ ਤਾਂ ਨਹੀਂ ਜਾ ਸਕਦਾ, ਪਰ ਘੱਟ ਤੋਂ ਘੱਟ ਇਸ ਦੀ ਸ਼ੁਰੂਆਤ ਵਿੱਚ ਦੇਰੀ ਕੀਤੀ ਜਾ ਸਕਦੀ ਹੈ। ਸੰਸਾਰ ਵਿੱਚ ਰੋਗ ਹਨ ਤਾਂ ਉਨ੍ਹਾਂ ਦੀ ਦਵਾ ਦਾਰੂ ਵੀ ਹੈ, ਬਸ ਜ਼ਰੂਰਤ ਇਹ ਹੈ ਕਿ ਆਪਣੇ ਰੋਗ ਬਾਰੇ ਆਪਣੇ ਡਾਕਟਰ ਨਾਲ ਤੁਰੰਤ ਸੰਪਰਕ ਕਰੋ।
ਫ਼ੋਨ: 98152-00134