ਨੈਸ਼ਨਲ ਡੈਸਕ : ਸਾਬਕਾ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਪੰਜਾਬ ਕੇਸਰੀ ਗਰੁੱਪ ਅਤੇ ਉਸ ਨਾਲ ਜੁੜੇ ਵਪਾਰਕ ਅਦਾਰਿਆਂ ’ਤੇ ਪੰਜਾਬ ਪੁਲਸ ਅਤੇ ਵਿਭਾਗਾਂ ਵਲੋਂ ਕੀਤੀ ਗਈ ਛਾਪੇਮਾਰੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਇਸ ਸਬੰਧ ਵਿਚ ਉਨ੍ਹਾਂ ਨੇ ਸੋਸ਼ਲ ਮੀਡੀਆ ਐਕਸ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਕੇਸਰੀ ‘ਤੇ ਹਮਲਾ = ਪ੍ਰੈਸ ਦੀ ਆਜ਼ਾਦੀ ਅਤੇ ਲੋਕਤੰਤਰ ‘ਤੇ ਹਮਲਾ ਹੈ।
ਐਕਸ ‘ਤੇ ਪੋਸਟ ਸ਼ੇਅਰ ਕਰਦੇ ਹੋਏ ਅਨੁਰਾਗ ਠਾਕੁਰ ਨੇ ਕਿਹਾ, ”ਵਿਨਾਸ਼ ਦੇ ਉਲਟ ਬੁੱਧੀ! ਕੇ ਕੰਪਨੀ ਦੁਆਰਾ ਚਲਾਈ ਜਾ ਰਹੀ ਪੰਜਾਬ ਸਰਕਾਰ ਨੂੰ ਲੱਗਦਾ ਹੈ ਕਿ ਛਾਪੇ ਮਾਰ ਕੇ ਆਵਾਜ਼ਾਂ ਨੂੰ ਚੁੱਪ ਕਰਵਾਇਆ ਜਾ ਸਕਦਾ ਹੈ। ਸੱਚਾਈ ਨਾ ਤਾਂ ਛਾਪੇਮਾਰੀ ਨਾਲ ਰੁਕਦੀ ਹੈ ਅਤੇ ਨਾ ਹੀ ਧਮਕੀਆਂ ਨਾਲ।















