ਚੰਡੀਗੜ੍ਹ: ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਪੇਜ਼ ‘ਤੇ ਲਾਈਵ ਹੋ ਕੇ ਕਾਂਗਰਸ ਸਰਕਾਰ ‘ਤੇ ਵਾਰ ਕੀਤਾ ਹੈ। ਉਨ੍ਹਾਂ ਨੇ ਕਾਂਗਰਸ ਸਰਕਾਰ ‘ਤੇ ਵਾਰ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਮੁੱਢ ਤੋਂ ਹੀ ਕੋਝੀ ਸਿਆਸਤ ਕਰਦੀ ਆ ਰਹੀ ਹੈ। ਇਸ ਤੋਂ ਪਹਿਲਾਂ ਵੀ ਕਾਂਗਰਸ ਪਾਰਟੀ ਨੇ ਇਹੋ ਜਿਹੀ ਕੋਝੀ ਰਾਜਨੀਤੀ ਨੂੰ ਸ਼ਹਿ ਦਿੱਤੀ ਸੀ ਤੇ ਅੱਜ ਵੀ ਪੰਜਾਬ ਸਰਕਾਰ ਨੇ ਗਾਈਡਲਾਈਨਸ ਦੀਆਂ ਧੱਜੀਆਂ ਉਡਾਈਆਂ ਹਨ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਏ.ਸੀ.ਬੱਸਾਂ ਭੇਜ ਕੇ ਗਲਤੀ ਕੀਤੀ ਹੈ ਅਤੇ ਡਾਕਟਰ ਭੇਜਣ ਦੀ ਬਜਾਏ ਪੁਲਸ ਨੂੰ ਭੇਜ ਦਿੱਤਾ। ਮਜੀਠੀਆ ਨੇ ਕਿਹਾ ਕਿ ਇਹ ਸਾਰੀਆਂ ਬੱਸਾਂ ਰੈੱਡ ਜ਼ੋਨ ‘ਚੋਂ ਸ਼ਰਧਾਲੂਆਂ ਨੂੰ ਲੈ ਕੇ ਵਾਪਸ ਆਈਆਂ ਹਨ, ਪਾਵਨ ਦਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਤੇ ਉੱਥੋਂ ਵਾਪਸ ਪੰਜਾਬ ਮੁੜੀ ਗੁਰੂ ਰੂਪੀ ਸਾਧ-ਸੰਗਤ ਬਾਰੇ ਕਾਂਗਰਸ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ਕਦੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।















