ਸ਼੍ਰੀਨਗਰ— ਇਕ ਵਾਰ ਫਿਰ ਹੁਰੀਅਤ ਦਾ ਖੁਲਾਸਾ ਹੋਇਆ ਹੈ ਕਿ ਐੱਨ. ਆਈ. ਈ. ਨੇ ਵੱਡਾ ਖੁਲਾਸਾ ਕੀਤਾ ਕਿ ਛਾਪੇਮਾਰੀ ਦੌਰਾਨ ਹੁਰੀਅਤ ਨੇਤਾਵਾਂ ਨਾਲ ਅੱਤਵਾਦੀਆਂ ਨਾਲ ਸੰਬੰਧ ਦੀਆਂ ਲਿਸਟਾਂ ਮਿਲੀਆਂ ਹਨ। ਇਨ੍ਹਾਂ ਲਿਸਟਾਂ ‘ਚ ਜ਼ਿਕਰ ਹੈ ਕਿ ਕਿਹੜੇ ਅੱਤਵਾਦੀ ਕਿੱਥੇ ਤੈਨਾਤ ਹਨ। ਕਸ਼ਮੀਰ ‘ਚ ਅੱਤਵਾਦ ਫੈਲਾਉਣ ਲਈ ਫਡਿੰਗ ਦੇ ਮਾਮਲੇ ‘ਚ ਐੈੱਨ. ਆਈ. ਐੱਨ. ਨੇ ਗਿਲਾਨੀ ਦੇ ਜਵਾਈ ਸਮੇਤ 6 ਹੁਰੀਅਤ ਨੇਤਾਵਾਂ ਨੂੰ ਗ੍ਰਿਫਤਾਰ ਕੀਤਾ ਹੈ।
ਐੈੱਨ. ਆਈ. ਈ. ਦੀ ਛਾਪੇਮਾਰੀ ‘ਚ ਜੋ ਲਿਸਟਾਂ ਬਰਮਾਦ ਹੋਈਆਂ ਹਨ, ਉਨ੍ਹਾਂ ‘ਚ ਇਸ ਗੱਲ ਦਾ ਪੂਰਾ ਲੇਖਾ-ਜੋਖਾ ਹੈ ਕਿ ਕਿਹੜਾ-ਕਿਹੜਾ ਅੱਤਵਾਦ ਸੰਗਠਨ ਦਾ ਹੈ ਅਤੇ ਉਹ ਕਿੱਥੇ ਤੈਨਾਤ ਹੈ। ਹੁਰੀਅਤ ਦੇ ਨੇਤਾ ਸ਼ਹੀਦੁਲ ਇਸਲਾਮ ਇਸ ਗੱਲ ਦਾ ਪੂਰਾ ਬਿਊਰਾ ਰੱਖਦੇ ਹਨ ਕਿ ਹਿਜ਼ਬੁਲ, ਜੈਸ਼, ਅਲਬਦਰ ਵਰਗੇ ਸੰਗਠਨਾਂ ਦੇ 158 ਅੱਤਵਾਦੀ ਕਿੱਥੇ ਤੈਨਾਤ ਹਨ ਅਤੇ ਕੀ ਕਰ ਰਹੇ ਹਨ। ਸ਼ਹੀਦੁਲ ਨੂੰ ਮੀਰਵਾਇਜ਼ ਦਾ ਰਾਜਦਾਰ ਕਿਹਾ ਜਾਂਦਾ ਹੈ। ਉਨ੍ਹਾਂ ਦੇ ਠਿਕਾਣੇ ‘ਤੇ ਇਹ ਸੂਚੀਆਂ ਬਰਾਮਦ ਹੋਈਆਂ ਹਨ। ਇਨ੍ਹਾਂ ਸੂਚੀਆਂ ‘ਚ ਪੂਰੀ ਜਾਣਕਾਰੀ ਹੈ ਕਿ ਕਿਹੜਾ ਅੱਤਵਾਦੀ ਘਾਟੀ ਦੇ ਕਿਸ ਜਗ੍ਹਾ ‘ਚ ਤੈਨਾਤ ਹੈ।
ਰਿਪੋਰਟ ਅਨੁਸਾਰ ਮੀਰਵਾਇਜ਼ ਦੇ ਸਭ ਤੋਂ ਖਾਸ ਆਦਮੀਆਂ ‘ਚ ਇਕ ਸ਼ਹੀਦੁਲ ਇਸਲਾਮ ਹੈ। ਐੈੱਨ. ਆਈ. ਏ. ਨੂੰ ਛਾਪੇਮਾਰੀ ਦੌਰਾਨ ਇਸਲਾਮ ਹਿਜ਼ਬ ਸਰਗਨਾ ਸੈਯਦ ਸਲਾਹਊਦੀਨ ਨਾਲ ਇਕ ਤਸਵੀਰ ਵੀ ਮਿਲੀ ਹੈ ਅਤੇ ਨਾਲ ਹੀ ਦਸਤਾਵੇਜ਼ ਮਿਲੇ ਹਨ। ਜਿਸ ‘ਚ ਪੈਸੇ ਦੇ ਲੈਣ-ਦੇਣ ਦਾ ਹਿਸਾਬ ਹੈ। ਫਿਲਹਾਲ ਸ਼ਹੀਦਲ ਇਸਲਾਮ ਨੂੰ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ।















