ਨਵੀਂ ਦਿੱਲੀ – ਭਾਰਤ ‘ਚ ਨਕਲੀ ਦਸਤਾਵੇਜ਼ਾਂ ਦੇ ਸਹਾਰੇ ਆਪਣੀ ਉਮਰ ਛੁਪਾ ਕੇ ਖੇਡਣਾ ਕੋਈ ਨਵੀਂ ਗੱਲ ਨਹੀਂ। ਜ਼ਿਆਦਾਤਰ ਖੇਡਾਂ ‘ਚ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਹੁਣ BCCI ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਫ਼ੈਸਲਾ ਕੀਤਾ ਹੈ। ਕਿ ਜੇਕਰ ਕੋਈ ਖਿਡਾਰੀ ਆਪਣੀ ਉਮਰ ਛੁਪਾ ਕੇ ਖੇਡਦੇ ਹੋਏ ਫ਼ੜਿਆ ਜਾਂਦਾ ਹੈ ਤਾਂ ਉਸ ‘ਤੇ ਦੋ ਸਾਲ ਦਾ ਬੈਨ ਲਗਾ ਦਿੱਤਾ ਜਾਵੇਗਾ। ਇੰਨਾ ਹੀ ਨਹੀਂ ਅਜਿਹੇ ਖਿਡਾਰੀਆਂ ‘ਤੇ BCCI ਵਲੋਂ ਅਪਰਾਧਿਕ ਮਾਮਲਾ ਵੀ ਦਰਜ ਕਰਾਇਆ ਜਾ ਸਕਦਾ ਹੈ।
ਸੁਪਰੀਮ ਕੋਰਟ ਦੀ ਬਣਾਈ ਪ੍ਰਸ਼ਾਸਕਾਂ ਦੀ ਕਮੇਟੀ ਨੇ 18 ਮਈ ਨੂੰ ਹੋਈ ਮੀਟਿੰਗ ‘ਚ ਇਹ ਫ਼ੈਸਲਾ ਲਿਆ ਹੈ। BCCI ਦੀ ਵੈੱਬਸਾਈਟ ‘ਤੇ ਜਾਰੀ ਹੋਈ ਇਸ ਮੀਟਿੰਗ ਦੀ ਮਿਨਟਸ ਔਫ਼ ਮੀਟਿੰਗ ਦੇ ਮੁਤਾਬਿਕ, ”ਨਕਲੀ ਸਰਟੀਫ਼ਿਕੇਟ ਜਮ੍ਹਾ ਕਰਾ ਕੇ ਜੂਨੀਅਰ ਕੈਟੇਗਰੀ ‘ਚ ਖੇਡਣ ਵਾਲੇ ਖਿਡਾਰੀਆਂ ‘ਤੇ ਦੋ ਸੀਜ਼ਨ ਤਕ ਬੈਨ ਲਗਾਇਆ ਜਾਵੇਗਾ। BCCI ਅਜਿਹੇ ਮਾਮਲਿਆਂ ‘ਚ ਨਕਲੀ ਦਸਤਾਵੇਜ਼ ਜਮ੍ਹਾ ਕਰਾਉਣ ਵਾਲੇ ਖਿਡਾਰੀਆਂ ‘ਤੇ ਅਪਰਾਧਿਕ ਮਾਮਲਾ ਵੀ ਦਰਜ ਕਰਾ ਸਕਦੀ ਹੈ।
BCCI ਦੀ ਇਹ ਫ਼ੈਸਲਾ ਰਾਹੁਲ ਦ੍ਰਵਿੜ ਦੀ ਉਸ ਗ਼ੁਜਾਰਿਸ਼ ‘ਤੇ ਕਾਰਵਾਈ ਤਿੰਨ ਸਾਲ ਬਾਅਦ ਹੋਈ ਹੈ ਜਿਸ ‘ਚ ਏਜ ਫ਼ਰੌਡ ‘ਤੇ ਨਕੇਲ ਕੱਸਣ ਦੀ ਗੱਲ ਕਹੀ ਸੀ। 2015 ‘ਚ MAK ਪਟੋਦੀ ਲੈਕਚਰ ਦੌਰਾਨ ਦ੍ਰਵਿੜ ਨੇ ਕਿਹਾ ਸੀ, ”ਸਾਰੇ ਜਾਣਦੇ ਹਨ ਕਿ ਇਸ ਇੱਕ-ਦੋ ਸਾਲ ਖੇਡ ‘ਚ ਫ਼ਰਕ ਪੈਦਾ ਕਰ ਦਿੰਦੇ ਹਨ। ਕਿਸੇ ਵੀ ਓਵਰ ਏਜ ਪਲੇਅਰ ਦੀ ਵਜ੍ਹਾ ਨਾਲ ਅਸੀਂ ਇਮਾਨਦਾਰ ਖਿਡਾਰੀ ਨੂੰ ਹਮੇਸ਼ਾ ਲਈ ਗੁਆ ਸਕਦੇ ਹਾਂ।”












