ਹਾਰਦਿਕ ਪਾਂਡੇ ਦੇ ਦਿਲ ‘ਚ ਵਸਦੀ ਹੈ ਇਹ ਖ਼ੂਬਸੂਰਤ ਮੌਡਲ!

hardik-pandya_2601getty_750ਨਵੀਂ ਦਿੱਲੀ :  ਆਈ. ਸੀ. ਸੀ. ਟੀ-20 ਵਿਸ਼ਵ ਕੱਪ ‘ਚ ਬੰਗਲਾਦੇਸ਼ ਦੇ ਖਿਲਾਫ਼ ਭਾਰਤ ਦੀ ਜਿੱਤ ਤੋਂ ਹੀਰੋ ਬਣੇ ਹਾਰਦਿਕ ਪਾਂਡੇ ਹੁਣ ਇਕ ਹੋਰ ਕਾਰਨ ਤੋਂ ਸੁਰਖੀਆਂ ‘ਚ ਹਨ। ਇਹ ਮਾਮਲਾ ਹਾਰਦਿਕ ਦੇ ਦਿਲ ਨਾਲ ਜੁੜਿਆ ਹੋਇਆ ਹੈ।
ਪਤਾ ਚੱਲਿਆ ਹੈ ਕਿ ਹਾਰਦਿਕ ਇਕ ਖੂਬਸੂਰਤ ਮਾਡਲ ਨੂੰ ਆਪਣਾ ਦਿਲ ਦੇ ਬੈਠੇ ਹਨ। ਲੀਸ਼ਾ ਸ਼ਰਨਾ ਨਾਂ ਦੀ ਇਸ ਮਾਡਲ ਨਾਲ ਹਾਰਦਿਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ।  ਹਾਲਾਂਕਿ ਹਾਰਦਿਕ ਵਲੋਂ ਇਸ ਮਾਡਲ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਸਪਸ਼ਟੀਕਰਨ ਨਹੀਂ ਆਇਆ ਹੈ ਪਰ ਲੋਕ ਦੋਹਾਂ ਦੀ ਤਸਵੀਰ ਨੂੰ ਲੈ ਕੇ ਮਜ਼ਾ ਜ਼ਰੂਰ ਲੈ ਰਹੇ ਹਨ। ਲੀਸ਼ਾ ਨੇ ਅੰਗਰੇਜ਼ੀ ਅਖ਼ਬਾਰ ਨਾਲ ਗੱਲਬਾਤ ‘ਚ ਹਾਰਦਿਕ ਨੂੰ ਲੈ ਕੇ ਕਈ ਤਰ੍ਹਾਂ ਦੇ ਰਾਜ਼ ਖੋਲ੍ਹੇ ਹਨ, ਜੋ ਉਸ ਦਾ ਕੋਈ ਬੇਹੱਦ ਕਰੀਬੀ ਇਨਸਾਨ ਹੀ ਦੱਸ ਸਕਦਾ ਹੈ। ਜਮਸ਼ੇਦਪੁਰ ਦੀ ਰਹਿਣ ਵਾਲੀ ਲੀਸ਼ਾ ਪਿਛਲੇ 6 ਸਾਲ ਤੋਂ ਕੋਲਕਾਤਾ ‘ਚ ਮਾਡਲਿੰਗ ‘ਚ ਕਰੀਅਰ ਬਣਾ ਰਹੀ ਹੈ।