ਭਾਰਤ ‘ਚ ਕੁੱਲ 11.4 ਫ਼ੀਸਦੀ ਲੋਕ ਸ਼ੂਗਰ ਅਤੇ 36 ਫ਼ੀਸਦੀ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਹਨ। 15.3 ਫ਼ੀਸਦੀ ਲੋਕ ਪ੍ਰੀ-ਡਾਇਬੈਟਿਕ ਹਨ। ਪੰਜਾਬ ‘ਚ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਸਭ ਤੋਂ ਵੱਧ ਹਨ ਜਿਨ੍ਹਾਂ ਦੀ ਗਿਣਤੀ 51.8 ਫ਼ੀਸਦੀ ਹੈ। ਲੈਂਸੈਟ ਡਾਇਬੀਟੀਜ਼ ਐਂਡ ਐਂਡੋਕਰੀਨੋਲੋਜੀ ਜਰਨਲ ‘ਚ ਪ੍ਰਕਾਸ਼ਿਤ ਇੱਕ ਅਧਿਐਨ ‘ਚ ਇਹ ਖ਼ੁਲਾਸਾ ਹੋਇਆ ਹੈ। ਦੇਸ਼ ‘ਚ ਸ਼ੂਗਰ ਅਤੇ ਗ਼ੈਰ-ਸੰਚਾਰੀ ਬਿਮਾਰੀਆਂ (NCD) ਬਾਰੇ ਸਭ ਤੋਂ ਵੱਡੇ ਅਧਿਐਨ ਨੇ ਅੰਦਾਜ਼ਾ ਲਾਇਆ ਹੈ ਕਿ 2021 ‘ਚ ਭਾਰਤ ‘ਚ 101 ਮਿਲੀਅਨ ਲੋਕ ਸ਼ੂਗਰ ਦੇ ਮਰੀਜ਼ ਸਨ ਜਦੋਂ ਕਿ 136 ਮਿਲੀਅਨ ਲੋਕ ਪ੍ਰੀ-ਡਾਇਬੈਟਿਕ ਸਨ। 315 ਮਿਲੀਅਨ ਲੋਕ ਓਦੋਂ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਸਨ।
ਮਦਰਾਸ ਡਾਇਬੀਟੀਜ਼ ਰੀਸਰਚ ਫ਼ਾਊਂਡੇਸ਼ਨ ਨੇ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਦੇ ਸਹਿਯੋਗ ਨਾਲ ਇਹ ਅਧਿਐਨ ਕੀਤਾ ਜਿਸ ਦੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਵਲੋਂ ਵਿੱਤੀ ਮਦਦ ਕੀਤੀ ਗਈ। ਇਸ ‘ਚ ਇਹ ਵੀ ਵੇਖਿਆ ਗਿਆ ਕਿ ਭਾਰਤ ‘ਚ 28.6 ਫ਼ੀਸਦੀ ਲੋਕ ਆਮ ਮੋਟਾਪੇ ਤੋਂ ਪੀੜਤ ਹਨ ਜਦੋਂ ਕਿ 39.5 ਫ਼ੀਸਦੀ ਗੋਗੜ ਤੋਂ ਪੀੜਤ ਹਨ।
ਸ਼ੂਗਰ ਦੇ ਮਾਮਲੇ ਗੋਆ ‘ਚ ਸਭ ਤੋਂ ਵੱਧ ਅਤੇ UP ‘ਚ ਸਭ ਤੋਂ ਘੱਟ
ਸੂਬਿਆਂ ‘ਚੋਂ ਗੋਆ ‘ਚ ਸ਼ੂਗਰ ਦੇ ਸਭ ਤੋਂ ਵੱਧ ਕੇਸ (26.4 ਫ਼ੀਸਦੀ) ਹਨ ਜਦੋਂ ਕਿ ਉੱਤਰ ਪ੍ਰਦੇਸ਼ ‘ਚ ਸਭ ਤੋਂ ਘੱਟ (4.8 ਫ਼ੀਸਦੀ) ਹਨ। ਅਧਿਐਨ ‘ਚ ਕਿਹਾ ਗਿਆ ਕਿ 2017 ‘ਚ ਭਾਰਤ ‘ਚ ਲਗਭਗ 7.5 ਫ਼ੀਸਦੀ ਲੋਕਾਂ ਨੂੰ ਸ਼ੂਗਰ ਸੀ। ਇਸ ਦਾ ਮਤਲਬ ਹੈ ਕਿ ਉਦੋਂ ਤੋਂ ਹੁਣ ਤਕ ਇਹ ਗਿਣਤੀ 50 ਫ਼ੀਸਦੀ ਤੋਂ ਵੱਧ ਵਧ ਗਈ ਹੈ। MDRF ਦੇ ਮੁੱਖੀ ਡਾ. ਆਰ. ਕੇ. ਐੱਮ. ਅੰਜਨਾ ਨੇ ਕਿਹਾ ਕਿ ਗ਼ੈਰ-ਸੰਚਾਰੀ ਬੀਮਾਰੀਆਂ ‘ਚ ਤੇਜ਼ੀ ਨਾਲ ਵਾਧੇ ਦਾ ਮੁੱਖ ਕਾਰਨ ਗ਼ਲਤ ਖੁਰਾਕ, ਸ਼ਰੀਰਕ ਸਰਗਰਮੀਆਂ ਦੀ ਘਾਟ ਅਤੇ ਤਨਾਅ ਨੂੰ ਮੰਨਿਆ ਜਾ ਸਕਦਾ ਹੈ।
ਇਹ ਸਰਵੇਖਣ 2008 ਤੋਂ 2020 ਦਰਮਿਆਨ ਦੇਸ਼ ਦੇ 31 ਸੂਬਿਆਂ ਅਤੇ ਕੇਂਦਰ ਸ਼ਾਸਤ ਖੇਤਰਾਂ ਦੇ ਇੱਕ ਲੱਖ 13 ਹਜ਼ਾਰ 43 ਲੋਕਾਂ ‘ਤੇ ਕੀਤਾ ਗਿਆ ਸੀ। ਇਨ੍ਹਾਂ ‘ਚੋਂ 33 ਹਜ਼ਾਰ 537 ਸ਼ਹਿਰੀ ਅਤੇ 79 ਹਜ਼ਾਂਰ 506 ਪੇਂਡੂ ਖੇਤਰਾਂ ਦੇ ਵਸਨੀਕ ਸਨ। ਡਾ. ਮੋਹਨ ਡਾਇਬੀਟੀਜ਼ ਸਪੈਸ਼ਲਿਟੀਜ਼ ਸੈਂਟਰ ਦੇ ਮੁੱਖੀ ਮੋਹਨ ਨੇ ਕਿਹਾ ਕਿ ਭਾਰਤ ‘ਚ ਸੂਬਾਈ ਸਰਕਾਰਾਂ ਦੀ ਦਿਲਚਸਪੀ ਖ਼ਾਸ ਤੌਰ ‘ਤੇ NCDs’ਚ ਉੱਚੀ ਹੈ ਕਿਉਂਕਿ ਇਸ ਰਾਹੀਂ ਉਹ ਉਲਝਨਾਂ ਨੂੰ ਸਫ਼ਲਤਾਪੂਰਵਕ ਰੋਕਣ ਅਤੇ ਪ੍ਰਬੰਧਨ ਲਈ ਸਬੂਤ-ਆਧਾਰਿਤ ਦਖ਼ਲਅੰਦਾਜ਼ੀ ਵਿਕਸਿਤ ਕਰ ਸਕਣਗੇ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ‘ਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਅਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣਾ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ KSB ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।
surajvanshidavakhana.com










