ਜਲੰਧਰ : ਸ਼ਨੀਵਾਰ ਤੋਂ ਪਠਾਨਕੋਟ ਵਿੱਚ ਚੱਲ ਰਹੇ ਅੱਤਵਾਦੀ ਹਮਲੇ ਤੋਂ ਬਾਅਦ ਐਤਵਾਰ ਨੂੰ ਅੱਤਵਾਦੀ ਸੰਗਠਨਾਂ ਨੇ ਦਿੱਲੀ ਰੇਲਵੇ ਸਟੇਸ਼ਨ ਸਹਿਤ ਕਈ ਟ੍ਰੇਨਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਸੀ। ਜਿਸ ਤੋਂ ਬਾਅਦ ਪੂਰੇ ਦੇਸ਼ ਦੇ ਰੇਲਵੇ ਸਟੇਸ਼ਨਾਂ ਤੇ ਹਾਈ ਅਲਰਟ ਕੀਤਾ ਗਿਆ। ਪਰ ਬਾਵਜੂਦ ਇਸਦੇ ਜਲੰਧਰ ਰੇਲਵੇ ਸਟੇਸ਼ਨ ਦੀ ਸੁਰੱਖਿਆ ਰੱਬ ਆਸਰੇ ਹੈ। ਸਟੇਸ਼ਨ ਦੇ ਅੰਦਰ ਪ੍ਰਵੇਸ਼ ਗੇਟ ਸਰਕਾਰ ਵੱਲੋਂ ਤਿੰਨ ਹੀ ਰੱਖੇ ਗਏ ਹਨ ਪਰ ਬਾਵਜੂਦ ਇਸਦੇ ਕਈ ਅਜਿਹੇ ਛੋਟੇ-ਛੋਟੇ ਗੇਟ ਬਣਾਏ ਗਏ ਹਨ ਜਿਸ ਤੋਂ ਹਰ ਇਕ ਯਾਤਰੀ ਜਾ ਅਣਪਛਾਤਾ ਵਿਅਕਤੀ ਬਿਨ੍ਹਾਂ ਕਿਸੇ ਦੀ ਮੰਜੂਰੀ ਤੋਂ ਅੰਦਰ-ਬਾਹਰ ਆਜਾ ਸਕਤਾ ਹੈ। ਜੀਆਰਪੀ ਤੇ ਆਰਪੀਐਫ ਵੱਲੋਂ ਐਤਵਾਰ ਸੰਯੁਕਤ ਰੂਪ ਵਿੱਚ ਚੈਕਿੰਗ ਅਭਿਆਨ ਚਲਾਇਆ ਗਿਆ ਪਰ ਸਿਰਫ ਖਾਨਾਪੂਰਤੀ ਲਈ। ਚੈਕਿੰਗ ਅਭਿਆਨ ਤੋਂ ਬਾਅਦ ਸਟੇਸ਼ਨ ਤੇ ਕੋਈ ਸੁਰੱਖਿਆ ਵੇਖਣ ਨੂੰ ਨਹੀਂ ਮਿਲੀ। ਰੇਲਵੇ ਸਟੇਸ਼ਨ ਦੇ ਨਾਲ ਲੱਗਦੀ ਕਾਜੀ ਮੰਡੀ ਦਾ ਸਾਰਾ ਇਲਾਕਾ ਸੀਲ ਨ ਹੋਣ ਕਰਕੇ ਹੀ ਸਥਾਨਕ ਲੋਕ ਮੁੱਖ ਸੜਕ ਦੀ ਬਜਾਏ ਲਾਇਨਾਂ ਰਾਹੀ ਹੀ ਆ ਜਾ ਰਹੇ ਹਨ। ਵੇਖਣ ਯੋਗ ਗੱਲ ਹੈ ਕਿ ਰੇਲਵੇ ਦੇ ਮੁੱਖ ਪ੍ਰਵੇਸ਼ ਗੇਟ ਤੇ ਵੀ ਕਈ ਵਾਰ ਸੁਰੱਖਿਆ ਕਰਮਚਾਰੀ ਨਦਾਰਦ ਵਿਖਾਈ ਦਿੰਦੇ ਹੈ।















