ਚੰਡੀਗੜ੍ਹ—ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਮਨਬੀਰ ਸਿੰਘ ਭੜਾਨਾ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਹੁਣ ਆਈ. ਪੀ. ਐੱਸ. ਰਾਸ਼ਟਰੀ ਆਫਤ ਪ੍ਰਬੰਧਨ ਫੋਰਸ ਦੇ ਡੀ. ਜੀ. ਰਹੇ ਰਣਜੀਤ ਕੁਮਾਰ ਪਚਨੰਦਾ ਨੇ ਕਮਾਨ ਸੰਭਾਲੀ ਹੈ।
ਦੱਸ ਦੇਈਏ ਕਿ ਰਣਜੀਤ ਕੁਮਾਰ ਪਚਨੰਦਾ 1983 ਬੈਂਚ ਦੇ ਪੱਛਮੀ ਬੰਗਾਲ ਦੇ ਰਿਟਾਇਰਡ ਆਈ. ਪੀ. ਐੱਸ. ਹਨ। ਇਹ ਆਈ. ਟੀ. ਬੀ. ਦੇ ਡੀ. ਜੀ. ਅਹੁਦੇ ਤੋਂ ਰਿਟਾਇਰ ਹੋਏ ਹਨ। ਉਹ ਕੋਲਕਾਤਾ ਪੁਲਸ ਕਮਿਸ਼ਨ ਅਹੁਦੇ ਅਤੇ ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ ਦੇ ਡੀ. ਜੀ. ਤੋਂ ਇਲਾਵਾ ਵੀ. ਵੀ. ਆਈ. ਪੀ. ਦੇ ਸਕਿਓਰਿਟੀ ਚੀਫ, ਚੰਡੀਗੜ੍ਹ ‘ਚ ਐੱਸ. ਪੀ. ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ) ਸਮੇਤ ਕਈ ਮਹੱਤਵਪੂਰਨ ਅਹੁਦਿਆਂ ‘ਤੇ ਰਹਿ ਚੁੱਕੇ ਹਨ। ਕੇਂਦਰ ਅਤੇ ਸੂਬਾ ਸਰਕਾਰ ਤੋਂ ਕਈ ਵਾਰ ਸਨਮਾਨਿਤ ਹੋਏ ਚੁੱਕੇ ਹਨ। ਉਨ੍ਹਾਂ ਨੂੰ ਪਿਸਟਲ ਸ਼ੂਟਿੰਗ ‘ਚ ਵੀ ਐਵਾਰਡ ਮਿਲ ਚੁੱਕੇ ਹਨ।















