ਚੰਡੀਗੜ੍ਹ— ਹਰਿਆਣਾ ‘ਚ ਮਨੋਹਰ ਲਾਲ ਖੱਟੜ ਦੀ ਅਗਵਾਈ ‘ਚ ਲਗਾਤਾਰ ਦੂਜੀ ਵਾਰ ਭਾਜਪਾ ਇਕ ਵਾਰ ਫਿਰ ਸੱਤਾ ‘ਤੇ ਵਿਰਾਜਮਾਨ ਹੋ ਗਈ ਹੈ। ਰਾਜ ਭਵਨ ‘ਚ ਦੀਵਾਲੀ ਦੇ ਮੌਕੇ ‘ਤੇ ਮਨੋਹਰ ਲਾਲ ਖੱਟੜ ਨੇ ਮੁੱਖ ਮੰਤਰੀ ਤੇ ਦੁਸ਼ਯੰਤ ਚੌਟਾਲਾ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਣ ਲਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੁੱਜੇ।
ਜ਼ਿਕਰਯੋਗ ਹੈ ਕਿ 90 ਸੀਟਾਂ ਵਾਲੀ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਵੀਰਵਾਰ ਨੂੰ ਆਏ ਸਨ, ਜਿਸ ਵਿਚ ਕੋਈ ਵੀ ਪਾਰਟੀ ਬਹੁਮਤ ਦੇ ਅੰਕੜੇ ਨੂੰ ਨਹੀਂ ਛੂਹ ਸਕੀ। ਭਾਜਪਾ ਨੂੰ 40 ਸੀਟਾਂ ਮਿਲੀਆਂ। ਦੁਸ਼ਯੰਤ ਚੌਟਾਲਾ ਚੌਟਾਲਾ ਦੀ ਪਾਰਟੀ ਜਜਪਾ ਨੂੰ 10, ਕਾਂਗਰਸ ਨੂੰ 31 ਸੀਟਾਂ ‘ਤੇ ਜਿੱਤ ਹਾਸਲ ਹੋਈ। ਭਾਜਪਾ ਨੇ ਜਜਪਾ ਅਤੇ 7 ਆਜ਼ਾਦ ਵਿਧਾਇਕਾਂ ਨਾਲ ਮਿਲ ਕੇ ਸਰਕਾਰ ਬਣਾਈ ਹੈ। ਗੋਪਾਲ ਕਾਂਡਾ ਦੀ ਹਮਾਇਤ ਲੈਣ ਤੋਂ ਭਾਜਪਾ ਨੇ ਨਾਂਹ ਕਰ ਦਿੱਤੀ ਸੀ। ਦੁਸ਼ਯੰਤ ਚੌਟਾਲਾ ਨੇ ਹਰਿਆਣਾ ‘ਚ ਸਥਿਰ ਤੇ ਮਜ਼ਬੂਤ ਸਰਕਾਰ 5 ਸਾਲ ਤੱਕ ਚੱਲਣ ਦਾ ਭਰੋਸਾ ਪ੍ਰਗਟ ਕੀਤਾ।















