ਕਰਨਾਲ — ਹਨੀਪ੍ਰੀਤ ਦੇ ਸਾਬਕਾ ਪਤੀ ਵਿਸ਼ਵਾਸ ਗੁਪਤਾ ਨੇ ਰਾਮ ਰਹੀਮ ਅਤੇ ਹਨੀਪ੍ਰੀਤ ਦੇ ਸੰਬੰਧਾਂ ਨੂੰ ਜੱਗ ਜ਼ਾਹਰ ਕੀਤਾ ਹੈ। ਇਸ ਦੇ ਨਾਲ ਹੀ ਮੀਡੀਆ ਦੇ ਸਾਹਮਣੇ ਦੋਵਾਂ ਦੇ ਅਸਲੀ ਰਿਸ਼ਤੇ ਦਾ ਖੁਲਾਸਾ ਕੀਤਾ। ਇਸ ਕਾਰਨ ਵਿਸ਼ਵਾਸ ਨੂੰ ਧਮਕੀ ਮਿਲ ਰਹੀ ਹੈ। ਵਿਸ਼ਵਾਸ ਨੂੰ ਧਮਕੀ ਭਰੀ ਚਿੱਠੀ ਮਿਲੀ ਹੈ। ਇਸ ਤੋਂ ਬਾਅਦ ਵਿਸ਼ਵਾਸ ਗੁਪਤਾ ਅਤੇ ਉਸਦੇ ਪਿਤਾ ਮਹਿੰਦਰ ਗੁਪਤਾ ਨੇ ਸੈਕਟਰ-4 ਪੁਲਸ ਚੌਂਕੀ ਕਰਨਾਲ ‘ਚ ਇਸ ਦੇ ਬਾਰੇ ਸ਼ਿਕਾਇਤ ਦਰਜ ਕਰ ਲਈ ਹੈ। ਇਸ ਤੋਂ ਬਾਅਦ ਉਹ ਚੰਡੀਗੜ੍ਹ ਜਾ ਕੇ ਡੀਜੀਪੀ ਹਰਿਆਣਾ ਨੂੰ ਮਿਲਣਗੇ।
ਵਿਸ਼ਵਾਸ ਗੁਪਤਾ ਅਤੇ ਉਸਦੇ ਪਿਤਾ ਮਹਿੰਦਰ ਗੁਪਤਾ ਦਾ ਕਹਿਣਾ ਹੈ ਕਿ ਡੇਰੇ ਦੀ ਗੈਂਗ ਨੇ ਕੱਲ੍ਹ ਚਿੱਠੀ ਪੋਸਟ ਕੀਤੀ ਹੈ ਜੋ ਕਿ ਚੰਡੀਗੜ੍ਹ ਦੇ ਸਾਰੇ ਨਿਊਜ਼ ਚੈਨਲਾਂ ਨੂੰ ਮਿਲ ਗਈ ਹੈ। ਇਸ ਚਿੱਠੀ ‘ਚ ਕਈ ਨਿਊਜ਼ ਚੈਨਲਾਂ ਦਾ ਵੀ ਨਾਂ ਹੈ ਅਤੇ ਪੰਜ ਆਦਮੀਆਂ ਦੇ ਨਾਂ ਹੰਸਰਾਜ, ਵਿਸ਼ਵਾਸ ਗੁਪਤਾ, ਗੁਰਦਾਸ ਤੂਰ, ਖੱਟਾ ਸਿੰਘ ਅਤੇ ਗੇਰਾ ਜੀ ਜੋ ਕਿ ਟੀਵੀ ‘ਤੇ ਆ ਰਹੇ ਹਨ ਸਾਰਿਆਂ ਦੇ ਨਾਂ ਹਨ। ਚਿੱਠੀ ‘ਚ ਲਿਖਿਆ ਹੈ ਕਿ ਇਨ੍ਹਾਂ ‘ਚੋਂ ਕਿਸੇ ਨੂੰ ਨਹੀਂ ਛੱਡਾਂਗੇ ਪੁਲਸ ਵਾਲਿਆਂ ਨੂੰ ਵੀ ਮਾਰਾਂਗੇ। ਫਿਲਹਾਲ ਅਜੇ ਤੱਕ ਚਿੱਠੀ ਬਾਏ ਪੋਸਟ ਨਹੀਂ ਮਿਲੀ। ਉਨ੍ਹਾਂ ਨੇ ਕਿਹਾ ਕਿ ਅਸੀਂ ਚਿੱਠੀ ਨੂੰ ਚੰਡੀਗੜ੍ਹ ਤੋਂ ਮੰਗਵਾਇਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਰਾਮ ਰਹੀਮ ਜੇਲ ‘ਚ ਬੈਠੇ ਵੀ ਬਹੁਤ ਕੁਝ ਕਰ ਸਕਦਾ ਹੈ ਉਹ ਕਿਸੇ ਨੂੰ ਨਹੀਂ ਛੱਡੇਗਾ। ਉਸਦੀ ਕੁਰਬਾਨੀ ਗੈਂਗ ਦੇ 200 ਲੋਕ ਆਪਣੇ ਆਪ ‘ਚ ਸ਼ੂਟਰ ਵੀ ਹਨ। ਫਿਲਹਾਲ ਪੁਲਸ ਨੇ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਵਿਸ਼ਵਾਸ ਗੁਪਤਾ ਅਤੇ ਉਸਦੇ ਪਿਤਾ ਨੂੰ ਮਿਲਣ ਦੇ ਲਈ ਚੰਡੀਗੜ੍ਹ ਲਈ ਰਵਾਨਾ ਹੋ ਚੁੱਕੇ ਹਨ।















