ਨਵੀਂ ਦਿੱਲੀ : ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਛੇਤੀ ਹੀ ਟੀ.ਵੀ ਸ਼ੋਅ ‘ਸਾਵਧਾਨ ਇੰਡੀਆ’ ਨੂੰ ਹੋਸਟ ਕਰਦੇ ਹੋਏ ਨਜ਼ਰ ਆਉਣਗੇ। ਕਈ ਹਿੱਟ ਫਿਲਮਾਂ ਵਿਚ ਕੰਮ ਕਰ ਚੁੱਕੇ ਸੰਨੀ ਦਿਓਲ ਹੁਣ ਲਾਈਫ ਓਕੇ ਚੈਨਲ ‘ਤੇ ਇਸ ਪ੍ਰੋਗਰਾਮ ਰਾਹੀਂ ਲੋਕਾਂ ਨੂੰ ਜ਼ੁਰਮ ਦੀਆਂ ਵਧ ਰਹੀਆਂ ਘਟਨਾਵਾਂ ਪ੍ਰਤੀ ਸੁਚੇਤ ਕਰਨਗੇ। ਹਾਲਾਂਕਿ ਇਸ ਸਮੇਂ ਸੰਨੀ ਦਿਓਲ ਆਪਣੀ ਆਉਣ ਵਾਲੀ ਫਿਲਮ ‘ਘਾਇਲ ਵਨਸ ਅਗੇਨ’ ਦੀ ਰਿਲੀਜ਼ ਦੀ ਉਡੀਕ ਵਿਚ ਹਨ।
ਸੂਤਰਾਂ ਅਨੁਸਾਰ ਸੰਨੀ ਦਿਓਲ ਵਲੋਂ ‘ਸਾਵਧਾਨ ਇੰਡੀਆ’ ਦੀ ਮੇਜ਼ਬਾਨੀ 15 ਜਨਵਰੀ ਤੋਂ ਕਰ ਸਕਦੇ ਹਨ। ਸੰਨੀ ਦਿਓਲ ਦੀ ਮੇਜ਼ਬਾਨੀ ਨਾਲ ਇਸ ਪ੍ਰੋਗਰਾਮ ਨੂੰ ਦੇਖਣ ਵਾਲੇ ਲੋਕਾਂ ਵਿਚ ਹੋਰ ਉਤਸ਼ਾਹ ਵਧ ਗਿਆ ਹੈ।















