ਗਰਮੀਆਂ ਦੀ ਰੁੱਤ ‘ਚ ਕੁਝ ਫ਼ਲ ਅਜਿਹੇ ਹੁੰਦੇ ਹਨ, ਜੋ ਸਿਰਫ਼ ਟੇਸਟ ਲਈ ਨਹੀਂ, ਸਗੋਂ ਕਈ ਅਨੇਕ ਪ੍ਰਕਾਰ ਦੀਆਂ ਬਿਮਾਰੀਆਂ ਦੇ ਇਲਾਜ ‘ਚ ਵੀ ਵਰਤੇ ਜਾਂਦੇ ਹਨ। ਉਨ੍ਹਾਂ ਦੀ ਹੀ ਕੈਟਾਗਰੀ ‘ਚ ਸ਼ਾਮਲ ਹੈ ਸੰਤਰਾ। ਸਿਟਰਿਕ ਐਸਿਡ ਦੀ ਭਰਪੂਰ ਮਾਤਰਾ ਵਾਲੇ ਇਸ ਫ਼ਲ ‘ਚ ਸਿਹਤ ਦੇ ਕਈ ਖ਼ਜ਼ਾਨੇ ਛੁਪੇ ਹੋਏ ਹਨ। ਨਾ ਸਿਰਫ਼ ਸਿਹਤ, ਸਗੋਂ ਚਮਕਦੀ ਚਮੜੀ ਲਈ ਵੀ ਸੰਤਰਾ ਬਹੁਤ ਲਾਭਦਾਇਕ ਹੈ। ਆਓ ਜਾਣਦੇ ਹਾਂ ਇਸ ਦੇ ਲਾਭਾਂ ਬਾਰੇ।
1.ਕਬਜ਼ ‘ਚ ਦਿੰਦਾ ਹੈ ਆਰਾਮ: ਮਸਾਲੇਦਾਰ ਤੇ ਆਇਲੀ ਖਾਣਾ ਅਕਸਰ ਕਬਜ਼ ਦੀ ਸਮੱਸਿਆ ਪੈਦਾ ਕਰ ਦਿੰਦਾ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਫ਼ਾਈਬਰ ਯੁਕਤ ਭੋਜਨ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ ਜੋ ਭੋਜਨ ਨੂੰ ਆਸਾਨੀ ਨਾਲ ਪਚਾਉਣ ਦੇ ਨਾਲ ਹੀ ਕਬਜ਼ ਦੂਰ ਕਰਨ ‘ਚ ਵੀ ਮਦਦਗਾਰ ਹੁੰਦਾ ਹੈ।
2.ਦਿਲ ਨੂੰ ਸਿਹਤਮੰਦ ਰੱਖਦਾ ਹੈ: ਸੰਤਰੇ ‘ਚ ਪੋਟਾਸ਼ੀਅਮ ਤੇ ਇਲੈਕਟ੍ਰੋਲਾਈਟ ਮਿਨਰਲ ਦਿਲ ਲਈ ਬਹੁਤ ਹੀ ਚੰਗਾ ਹੁੰਦਾ ਹੈ। ਸਰੀਰ ‘ਚ ਪੋਟਾਸ਼ੀਅਮ ਦੀ ਘੱਟ ਮਾਤਰਾ ਦਿਲ ਦੀ ਧੜਕਣ ‘ਤੇ ਅਸਰ ਪਾਉਂਦੀ ਹੈ। ਧੜਕਣ ਘੱਟ ਹੋਣ ਲੱਗਦੀ ਹੈ, ਜਿਸ ਨੂੰ ਅਰਥੇਮੀਆ ਕਿਹਾ ਜਾਂਦਾ ਹੈ। ਇਸ ਲਈ ਸੰਤਰਾ ਖਾਣਾ ਲਾਭਕਾਰੀ ਹੁੰਦਾ ਹੈ।
3.ਵਾਇਰਲ ਇਨਫ਼ੈਕਸ਼ਨ ਤੋਂ ਛੁਟਕਾਰਾ: ਸੰਤਰੇ ‘ਚ ਮਿਲਣ ਵਾਲਾ ਪਾਲੀਫ਼ੇਨੋਲਸ ਸਰੀਰ ਨੂੰ ਬਦਲਦੇ ਮੌਸਮ ਕਾਰਨ ਹੋਣ ਵਾਲੇ ਵਾਇਰਲ ਇਨਫ਼ੈਕਸ਼ਨ ਤੋਂ ਬਚਾਉਣ ‘ਚ ਮਦਦ ਕਰਦਾ ਹੈ।
4.ਕੋਲੇਸਟਰੋਲ ਘੱਟ ਕਰਦਾ ਹੈ: ਸੰਤਰੇ ‘ਚ ਮੌਜੂਦ ਫ਼ਾਈਬਰ ਦੀ ਭਰਪੂਰ ਮਾਤਰਾ ਖ਼ੂਨ ‘ਚੋਂ ਵਾਧੂ ਕੋਲੈਸਟਰੋਲ ਨੂੰ ਘੱਟ ਕਰਦੀ ਹੈ ਜਿਸ ਨਾਲ ਥਕਾਵਟ ਦੀ ਸਮੱਸਿਆ ਦੂਰ ਹੁੰਦੀ ਹੈ ਤੇ ਦਿਲ ਦੀ ਸਿਹਤ ਬਣੀ ਰਹਿੰਦੀ ਹੈ।
5.ਬਿਮਾਰੀਆਂ ਨੂੰ ਰੱਖਦਾ ਹੈ ਦੂਰ: ਸੰਤਰੇ ‘ਜ਼ ਵਿਟਾਮਿਨ ਸੀ ਭਰਪੂਰ ਮਾਤਰਾ ‘ਚ ਹੁੰਦੀ ਹੈ ਜੋ ਨਿਊਟ੍ਰੀਲਾਈਜ਼ਿਕ ਫ਼ਰੀ ਰੈਡੀਕਲ ਨੂੰ ਪ੍ਰੋਟੈਕਟ ਕਰਨ ‘ਚ ਮਦਦ ਕਰਦਾ ਹੈ। ਫ਼ਰੀ ਰੈਡੀਕਲ ਕੈਂਸਰ ਤੇ ਦਿਲ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਰੱਖਦਾ ਹੈ।
6.ਕੈਂਸਰ ਤੋਂ ਬਚਾਅ: ਸੰਤਰੇ ‘ਚ ਸਾਈਟਰਸ ਲਿਮੋਨਾਇਡਸ ਹੁੰਦਾ ਹੈ ਜੋ ਪੇਟ ਨਾਲ ਸਬੰਧਤ ਕਈ ਪ੍ਰਕਾਰ ਦੀਆਂ ਬਿਮਾਰੀਆਂ ਨੂੰ ਦੂਰ ਕਰਦਾ ਹੈ। ਨਾਲ ਹੀ ਛਾਤੀ, ਚਮੜੀ, ਪੇਟ ਤੇ ਕੋਲਨ ਜਿਹੀਆਂ ਥਾਵਾਂ ‘ਤੇ ਹੋਣ ਵਾਲੇ ਕੈਂਸਰ ਦੇ ਬੈਕਟੀਰੀਆ ਤੋਂ ਵੀ ਬਚਾਉਂਦਾ ਹੈ।
7.ਅੱਖਾਂ ਲਈ ਲਾਭਦਾਇਕ: ਸੰਤਰੇ ‘ਚ ਕੈਰੋਟੇਨਾਇਡ ਕੰਪਾਊਡ ਤੇ ਵਿਟਾਮਿਨ ਏ ਹੁੰਦਾ ਹੈ ਜੋ ਅੱਖਾਂ ਦੇ ਸੋਕੇਪਣ, ਮੋਤੀਆਬਿੰਦ, ਪਾਣੀ ਵਗਣ ਜਿਹੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ।
8.ਕਿਡਨੀ ਦੇ ਰੋਗ ਤੋਂ ਬਚਾਅ: ਖਾਣ-ਪੀਣ ‘ਚ ਥੋੜ੍ਹੀ ਜਿਹੀ ਲਾਪ੍ਰਵਾਹੀ ਦਾ ਸਭ ਤੋਂ ਜ਼ਿਆਦਾ ਖ਼ਮਿਆਜ਼ਾ ਕਿਡਨੀ ਨੂੰ ਭੁਗਤਣਾ ਪੈਂਦਾ ਹੈ। ਰੋਜ਼ਾਨਾ ਸਿਰਫ਼ ਇੱਕ ਗਲਾਸ ਸੰਤਰਾ ਜੂਸ ਪੀ ਕੇ ਕਿਡਨੀ ‘ਚ ਹੋਣ ਵਾਲੀਆਂ ਅਨੇਕ ਪ੍ਰਕਾਰ ਦੀਆਂ ਦਿੱਕਤਾਂ ਤੋਂ ਛੁਟਕਾਰਾ ਮਿਲ ਸਕਦਾ ਹੈ।










