ਬੌਲੀਵੁਡ ਅਦਾਕਾਰ ਸੋਨੂੰ ਸੂਦ ਵਲੋਂ ਮਦਦ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕਈ ਲੋਕਾਂ ਦੇ ਮਸੀਹਾ ਬਣੇ ਸੋਨੂੰ ਸੂਦ ਨੇ ਇੱਕ ਵਾਰ ਇੱਕ ਹੋਰ ਚੰਗੇ ਕੰਮ ਦੀ ਪਹਿਲ ਕੀਤੀ ਹੈ ਜਿਸ ਦੇ ਨਾਲ ਸੋਨੂੰ ਸੂਦ ਹੁਣ ਕੈਂਸਰ ਮਰੀਜ਼ਾਂ ਦੀ ਮਦਦ ਕਰਨਗੇ। ਦਰਅਸਲ ਸੋਨੂੰ ਸੂਦ ਹਾਲ ਹੀ ਵਿੱਚ ਇੱਕ ਫ਼ਾਊਂਡੇਸ਼ਨ ਨਾਲ ਜੁੜੇ ਹਨ ਜੋ ਬਲੱਡ ਕੈਂਸਰ ਅਤੇ ਕਈ ਬਲੱਡ ਡਿਸਔਰਡਰ ਦੇ ਮਰੀਜ਼ਾਂ ਦੀ ਮਦਦ ਲਈ ਕੰਮ ਕਰਦੇ ਹਨ। ਹੁਣ ਸੋਨੂੰ ਸੂਦ ਵੀ ਇਸ ਨਾਲ ਜੁੜ ਗਏ ਹਨ ਅਤੇ ਲੋਕਾਂ ਨੂੰ ਬਲੱਡ ਸਟੈੱਮ ਸੈੱਲ ਡੋਨੇਟ ਕਰਨ ਲਈ ਜਾਗਰੂਕ ਕਰਨਗੇ।
ਇਸ ਦੀ ਜਾਣਕਾਰੀ ਸੋਨੂੰ ਸੂਦ ਨੇ ਇੱਕ ਵੀਡੀਓ ਰਾਹੀ ਦਿੱਤੀ। ਇਸ ਵੀਡੀਓ ਵਿੱਚ ਸੋਨੂੰ ਸੂਦ ਦਾ ਕਹਿਣਾ ਹੈ ਇੱਕ ਸਾਡੀ ਜ਼ਿੰਦਗੀ ਵਿੱਚ ਸਭ ਤੋਂ ਜ਼ਰੂਰੀ ਪਰਿਵਾਰ ਹੁੰਦਾ ਹੈ। ਮੈਂ ਪਰਿਵਾਰ ਦੀ ਖ਼ੁਸ਼ੀ ਲਈ ਕੁੱਝ ਵੀ ਕਰ ਸਕਦਾ ਹਾਂ। ਸੋਨੂੰ ਸੂਦ ਨੇ ਕਿਹਾ, ”ਮੈਂ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਸਭ ਸਾਡੀ ਇਸ ਮੁਹਿੰਮ ਨਾਲ ਜੁੜ ਕੇ ਦੇਸ਼ ‘ਚ ਬਲੱਡ ਕੈਂਸਰ ਤੇ ਬਲੱਡ ਡਿਸਔਰਡਰ ਨਾਲ ਲੜ ਰਹੇ ਮਰੀਜ਼ਾ ਦੀ ਮਦਦ ਲਈ ਅੱਗੇ ਆਉਣ।”
ਸੋਨੂ ਸੂਦ ਦਾ ਅੱਗੇ ਕਹਿਣਾ ਸੀ ਕਿ ਮੈਂ ਇਸ ਨੂੰ ਆਪਣਾ ਫ਼ਰਜ਼ ਸਮਝਦੇ ਹੋਏ 10 ਹਜ਼ਾਰ ਬਲੱਡ ਸਟੈੱਮ ਸੈੱਲ ਡੋਨਰ ਜੋੜਨ ਦਾ ਪਲੈੱਜ ਲਿਆ ਹੈ। ਇਸ ਨੇਕ ਕੰਮ ਲਈ ਅੱਗੇ ਆਉਣ ਲਈ ਮੈਂ ਇਸ ਦਾ ਸ਼ੁਕਰੀਆ ਕਰਦਾ ਹਾਂ।












