ਨਵੀਂ ਦਿੱਲੀ- ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਪੇਟ ਸੰਬੰਧੀ ਜੁੜੀ ਸਮੱਸਿਆ ਦੇ ਇਲਾਜ ਤੋਂ ਬਾਅਦ ਵੀਰਵਾਰ ਨੂੰ ਸਰ ਗੰਗਾਰਾਮ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਹਸਪਤਾਲ ਨੇ ਇਹ ਜਾਣਕਾਰੀ ਦਿੱਤੀ। ਬੀਤੀ 15 ਜੂਨ ਨੂੰ 78 ਸਾਲਾ ਸੋਨੀਆ ਗਾਂਧੀ ਨੂੰ ਇਸ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਹਸਪਤਾਲ ਦੇ ਚੇਅਰਮੈਨ ਡਾ. ਅਜੇ ਸਵਰੂਪ ਅਨੁਸਾਰ, ਸੋਨੀਆ ਗਾਂਧੀ ਦੀ ਹਾਲਤ ਹੁਣ ਸਥਿਰ ਹੈ। ਉਨ੍ਹਾਂ ਕਿਹਾ,”ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ ਅਤੇ ਹਸਪਤਾਲ ਤੋਂ ਬਾਹਰ ਰਹਿੰਦੇ ਹੋਏ ਉਨ੍ਹਾਂ ਦਾ ਇਲਾਜ ਜਾਰੀ ਰਹੇਗਾ।”
ਡਾ. ਐੱਸ. ਨੰਦੀ ਅਤੇ ਡਾ. ਅਮਿਤਾਭ ਯਾਦਵ ਸਣੇ ਸੋਨੀਆ ਦਾ ਇਲਾਜ ਕਰਨ ਵਾਲੇ ਸੀਨੀਅਰ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ‘ਤੇ ਇਲਾਜ ਦਾ ਚੰਗਾ ਅਸਰ ਹੋਇਆ ਹੈ। ਡਾਕਟਰਾਂ ਨੇ ਕਿਹਾ,”ਉਨ੍ਹਾਂ ਨੂੰ ਪੇਟ ‘ਚ ਇਨਫੈਕਸ਼ ਕਾਰਨ ਦਾਖ਼ਲ ਕਰਵਾਇਆ ਗਿਆ ਸੀ, ਜਿਸ ਨੂੰ ਦਵਾਈਆਂ ਨਾਲ ਕੰਟਰੋਲ ਕਰ ਲਿਆ ਗਿਆ ਹੈ। ਉਨ੍ਹਾਂ ਦੀ ਹਾਲਤ ‘ਚ ਸੁਧਾਰ ਹੋਇਆ ਹੈ ਅਤੇ ਉਨ੍ਹਾਂ ਦੀ ਸਿਹਤ ‘ਤੇ ਨਿਗਰਾਨੀ ਰੱਖੀ ਜਾਵੇਗੀ।”















