ਵਰੁਣ ਧਵਨ ਨੇ ਆਪਣੀ ਅਗਾਮੀ ਫ਼ਿਲਮ ‘ਜੁੜਵਾ 2’ ਦੀਆਂ ਦੋਵੇਂ ਮੁੱਖ ਅਭਿਨੇਤਰੀਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਦੱਸਿਆ, ‘ਇਹ ਅਧਿਕਾਰਕ ਐਲਾਨ ਹੈ ਕਿ ਤਾਪਸੀ ਪਨੂੰ ਤੇ ਜੈਕਲੀਨ ਫ਼ਰਨਾਂਡੀਜ਼, ਅਸੀਂ (ਵਰੁਣ ਦਾ ਡਬਲ ਰੋਲ) ਦੋਵਾਂ ਦੇ ਨਾਲ ਹਾਂ।’ ਸਲਮਾਨ ਸਟਾਰਰ ‘ਜੁੜਵਾ’ 1994 ‘ਚ ਆਈ ਤੇਲਗੂ ਫ਼ਿਲਮ ‘ਹੈਲੇ ਬ੍ਰਦਰ’ ਦੀ ਹਿੰਦੀ ਰੀਮੇਕ ਸੀ। ‘ਹੈਲੋ ਬ੍ਰਦਰ’ ਵੀ 1992 ‘ਚ ਆਈ ਜੈਕੀ ਚੈਨ ਦੀ ਚਾਈਨੀਜ਼ ਫ਼ਿਲਮ ‘ਟਵਿਨ ਡਰੈਗਨਜ਼’ ‘ਤੇ ਆਧਾਰਿਤ ਸੀ। ‘ਜੁੜਵਾ 2’ ਨੂੰ ਡੈਵਿਡ ਧਵਨ ਡਾਇਰੈਕਟ ਕਰਨਗੇ। ਦੱਸਣਯੋਗ ਹੈ ਕਿ ਤਾਪਸੀ ਨੇ ਬਾਲੀਵੁੱਡ ‘ਚ ਫ਼ਿਲਮ ‘ਚਸ਼ਮੇਬੱਦੂਰ’ ਰਾਹੀਂ ਡੈਬਿਊ ਕੀਤਾ ਸੀ। ਕੁਝ ਸਮੇਂ ਪਹਿਲਾਂ ਆਈ ਉਨ੍ਹਾਂ ਦੀ ਫ਼ਿਲਮ ‘ਪਿੰਕ’ ਨੂੰ ਵੀ ਚੰਗਾ ਹੁੰਗਾਰਾ ਮਿਲਿਆ।











