ਛੋਟੀ ਇਲਾਇਚੀ ਦੀ ਵਰਤੋਂ ਨਾ ਸਿਰਫ਼ ਮਠਿਆਈ ਸਗੋਂ ਕਈ ਵੈੱਜ ਅਤੇ ਨੌਨ ਵੈੱਜ ਰੈਸਿਪੀਜ਼ ‘ਚ ਵੀ ਕੀਤੀ ਜਾਂਦੀ ਹੈ। ਇਹ ਜ਼ਾਇਕੇਦਾਰ ਅਤੇ ਖ਼ੁਸ਼ਬੂਦਾਰ ਖਾਣੇ ਦੇ ਸਵਾਦ ਨੂੰ ਦੁੱਗਣਾ ਕਰ ਦਿੰਦੀ ਹੈ। ਛੋਟੀ ਇਲਾਇਚੀ ਸਭ ਤੋਂ ਪੁਰਾਣਾ ਮਸਾਲਾ ਹੈ, ਤਕਰੀਬਨ ਚਾਰ ਹਜ਼ਾਰ ਸਾਲ ਪੁਰਾਣਾ। ਮਿਸਰ ‘ਚ ਛੋਟੀ ਇਲਾਇਚੀ ਦੀ ਵਰਤੋਂ ਦਵਾਈਆਂ ‘ਚ ਕੀਤੀ ਜਾਂਦੀ ਸੀ। ਇਹ ਸਿਰਫ਼ ਡਿਸ਼ ਹੀ ਨਹੀਂ ਸਗੋਂ ਸੈੱਕਸ ਲਾਈਫ਼ ਅਤੇ ਸਕਿਨ ਲਈ ਵੀ ਲਾਭਕਾਰੀ ਹੈ। ਆਓ ਜਾਣਦੇ ਹਾਂ ਇਸ ਦੇ ਅਣਗਿਣਤ ਜਾਦੂਈ ਫ਼ਾਇਦਿਆਂ ਬਾਰੇ।
ਸਿਹਤ ਲਈ ਛੋਟੀ ਇਲਾਇਚੀ ਦੇ ਫ਼ਾਇਦੇ – ਛੋਟੀ ਇਲਾਇਚੀ ਸੈੱਕਸ ਲਾਈਫ਼ ਨੂੰ ਇੰਪਰੂਵ ਕਰਨ ‘ਚ ਮਦਦ ਕਰਦੀ ਹੈ। ਇਸ ਵਿੱਚ ਸੀਨੇਓਲ ਨਾਂ ਦਾ ਇੱਕ ਤੱਤ ਹੁੰਦਾ ਹੈ ਜੋ ਮਰਦਾਂ ਅਤੇ ਔਰਤਾਂ ਦੇ ਗੁਪਤ ਅੰਗਾਂ ‘ਚ ਖ਼ੂਨ ਦੇ ਬਹਾਅ ਨੂੰ ਵਧਾਉਂਦਾ ਹੈ ਜਿਸ ਨਾਲ ਸੈੱਕਸ ਇੱਛਾਵਾਂ ਅਤੇ ਉਤੇਜਨਾ ਵੱਧ ਜਾਂਦੀ ਹੈ। ਕਈ ਅਧਿਐਨਾਂ ‘ਚ ਛੋਟੀ ਇਲਾਇਚੀ ਨੂੰ ਪ੍ਰੀਮੈਚਿਓਰ ਇਜੈਕਊਲੇਸ਼ਨ ਅਤੇ ਨਾਮਰਦੀ ਨੂੰ ਦੂਰ ਕਰਨ ‘ਚ ਵੀ ਕਾਰਗਰ ਮੰਨਿਆ ਗਿਆ ਹੈ।
ਮਾਊਥ ਫ਼ਰੈਸ਼ਨਰ – ਛੋਟੀ ਇਲਾਇਚੀ ਮੂੰਹ ਦੀ ਸਾਫ਼-ਸਫ਼ਾਈ ‘ਚ ਵੀ ਮਦਦਗਾਰ ਹੁੰਦੀ ਹੈ। ਇਹ ਇੱਕ ਕਾਰਗਰ ਮਾਊਥ ਫ਼੍ਰੈਸ਼ਮਰ ਹੈ। ਇਸ ਨੂੰ ਖਾਣ ਨਾਲ ਮੂੰਹ ਦੀ ਬਦਬੂ ਦੂਰ ਹੁੰਦੀ ਹੈ।
ਦਿਲ ਅਤੇ ਹੱਡੀਆਂ ਲਈ ਵਧੀਆ – ਇਸ ਵਿੱਚ ਪੋਟੈਸ਼ੀਅਮ ਅਤੇ ਕੈਲਸ਼ੀਅਮ ਤੋਂ ਇਲਾਵਾ ਕਈ ਜ਼ਰੂਰੀ ਮਿਨਰਲਜ਼ ਹੁੰਦੇ ਹਨ। ਇਹ ਹੱਡੀਆਂ ਦੀ ਮਜ਼ਬੂਤੀ ਦੇ ਨਾਲ-ਨਾਲ ਦਿਲ ਦਾ ਵੀ ਖ਼ਿਆਲ ਰੱਖਦੇ ਹਨ।
ਭਾਰ ਅਤੇ ਕੋਲੈਸਟਰੋਲ ਘਟਾਏ – ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਛੋਟੀ ਇਲਾਇਚੀ ‘ਚ ਭਾਰੀ ਮਾਤਰਾ ‘ਚ ਫ਼ਾਈਬਰ ਹੁੰਦਾ ਹੈ ਅਤੇ ਜੇਕਰ ਤੁਸੀਂ ਵਧਦੇ ਭਾਰ ਤੋਂ ਪਰੇਸ਼ਾਨ ਹੋ ਤਾਂ ਫ਼ਿਰ ਇਲਾਇਚੀ ਤੁਹਾਡੀ ਮਦਦ ਕਰ ਸਕਦੀ ਹੈ। ਫ਼ਾਈਬਰ ਨਾ ਸਿਰਫ਼ ਭਾਰ ਸਗੋਂ ਕੋਲੈਸਟਰੋਲ ਦੇ ਲੇਵਲ ਨੂੰ ਵੀ ਘੱਟ ਕਰੇਗਾ।
ਐਜ਼ਮਾ ਤੇ ਖ਼ਾਸੀ ‘ਚ ਰਾਹਤ – ਛੋਟੀ ਇਲਾਇਚੀ ਐਜ਼ਮਾ, ਖ਼ਾਂਸੀ ਅਤੇ ਛਾਤੀ ‘ਚ ਜਕੜਨ ਨੂੰ ਵੀ ਠੀਕ ਕਰਨ ‘ਚ ਮਦਦ ਕਰਦੀ ਹੈ।
ਲਿਵਰ – ਇਹ ਲਿਵਰ ਨੂੰ ਵੀ ਬਚਾ ਕੇ ਰੱਖਦੀ ਹੈ ਅਤੇ ਫ਼ੈਟੀ ਲਿਵਰ ਦੀ ਸਮੱਸਿਆ ਤੋਂ ਵੀ ਬਚਾਉਂਦੀ ਹੈ। ਇਸ ਤੋਂ ਇਲਾਵਾ ਜੇਕਰ ਤੁਹਾਡੇ ਗਲੇ ‘ਚ ਖਰਾਸ਼ ਹੋਵੇ ਤਾਂ ਵੀ ਇਲਾਇਚੀ ਦਾ ਸੇਵਨ ਕਰਨਾ ਫ਼ਾਇਦੇਮੰਦ ਰਹੇਗਾ।
ਸਕਿਨ ਲਈ ਛੋਟੀ ਇਲਾਇਚੀ ਦੇ ਫ਼ਾਇਦੇ – ਇਲਾਇਚੀ ਨੂੰ ਕਿੱਲਾਂ ਅਤੇ ਦਾਗ਼-ਧੱਬਿਆਂ ਨੂੰ ਦੂਰ ਕਰਨ ‘ਚ ਕਾਰਗਰ ਮੰਨਿਆ ਗਿਆ ਹੈ। ਇਸ ਵਿੱਚ ਐਂਟੀ ਬੈਕਟੀਰੀਅਲ ਪ੍ਰੌਪਰਟੀਜ਼ ਹੁੰਦੀਆਂ ਹਨ ਜੋ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰ ਦਿੰਦੀ ਹੈ।
ਇਲਾਇਚੀ ‘ਚ ਵਾਇਟਾਮਿਨ C ਹੁੰਦਾ ਹੈ ਜੋ ਖ਼ੂਨ ਨੂੰ ਸਾਫ਼ ਰੱਖਣ ‘ਚ ਮਦਦ ਕਰਦਾ ਹੈ। ਇਸ ਵਿੱਚ ਮੌਜੂਦ ਐਂਟੀਸੈਪਟਿਕ ਅਤੇ ਐਂਟੀ ਬੈਕਟੀਰੀਅਲ ਪ੍ਰੌਪਰਟੀਜ਼ ਕਾਰਨ ਸਕਿਨ ਐਲਰਜੀ ‘ਚ ਵੀ ਇਹ ਬਹੁਤ ਫ਼ਾਇਦੇਮੰਦ ਹੈ। ਇਸ ਵਿੱਚ ਐਂਟੀ-ਔਕਸੀਡੈਂਟਸ ਹੁੰਦੇ ਹਨ ਜੋ ਚਮੜੀ ‘ਚ ਮੌਜੂਦ ਰੈਡੀਕਲਜ਼ ਨੂੰ ਬਾਹਰ ਕੱਢ ਦਿੰਦੇ ਹਨ।
ਸੂਰਜਵੰਸ਼ੀ










