ਮੁੰਬਈਂ ਬਾਲੀਵੁੱਡ ਦੇ ਅਭਿਨੇਤਾ ਸੈਫ਼ ਅਲੀ ਖ਼ਾਨ ਅਤੇ ਅੰਮ੍ਰਿਤਾ ਸਿੰਘ ਦੀ ਬੇਟੀ ਸਾਰਾ ਦਾ ਬਾਲੀਵੁੱਡ ‘ਚ ਡੈਬਿਊ ਇਨ੍ਹਾਂ ਦਿਨਾਂ ‘ਚ ਕਾਫ਼ੀ ਚਰਚਾ ‘ਚ ਹੈ। ਹਾਲਾਂਕਿ ਹੁਣ ਲੱਗ ਰਿਹਾ ਹੈ ਕਿ ਸਾਰਾ ਅਲੀ ਖ਼ਾਨ ‘ਅਗਨੀਪੰਥ’ ਵਰਗੀ ਫ਼ਿਲਮ ਬਣਾ ਚੁੱਕੇ ਡਾਇਰੈਕਟਰ ਕਰਨ ਮਲਹੋਤਰਾ ਦੀ ਫ਼ਿਲਮ ਨਾਲ ਜਲਦੀ ਹੀ ਡੈਬਿਊ ਕਰਨ ਵਾਲੀ ਹੈ। ਕਾਮੇਡੀ-ਡਰਾਮਾ ਜੇਨਰ ਵਾਲੀ ਇਸ ਫ਼ਿਲਮ ‘ਚ ਸਾਰਾ ਨਾਲ ਰਿਤਿਕ ਰੋਸ਼ਨ ਨਜ਼ਰ ਆਉਣਗੇ।
ਹਾਲਾਂਕਿ ਇਸ ਤੋਂ ਪਹਿਲਾ ਖ਼ਬਰਾਂ ਆਈਆਂ ਸਨ ਕਿ ਸਾਰਾ ਫ਼ਿਲਮਕਾਰ ਕਰਨ ਜੌਹਰ ਦੇ ਪ੍ਰੋਡਕਸ਼ਨ ਨਾਲ ਡੈਬਿਊ ਕਰੇਗੀ ਪਰ ਸਾਰਾ ਦੀ ਮਾਂ ਅੰਮ੍ਰਿਤਾ ਅਤੇ ਕਰਨ ਜੌਹਰ ਦੇ ਵਿੱਚਕਾਰ ਕੁਝ ਨਰਾਜ਼ਗੀ ਚਲਦੇ ਹੋਏ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ। ਹਾਲਾਂਕਿ ਹੁਣ ਪ੍ਰੋਜੈਕਟ ਨਾਲ ਜੁੜੇ ਸੋਰਸ ਦੇ ਮੁਤਾਬਕ, ਜੋ ਵੀ ਨਰਾਜ਼ਗੀ ਵੀ ਸੀ, ਉਸ ਨੂੰ ਹੱਲ ਕਰਨ ਤੋਂ ਬਾਅਦ ਵਧ ਕੇ ਵੱਡੇ ਅਤੇ ਬਿਹਤਰ ਪ੍ਰੋਜੈਕਟ ਨਾਲ ਫ਼ਿਲਮ ‘ਚ ਆ ਰਹੀ ਹੈ। ਫ਼ਿਲਮ ਦਾ ਟਾਈਟਲ ਫ਼ਿਲਹਾਲ ਫ਼ਾਈਨਲ ਨਹੀਂ ਹੋਇਆ ਹੈ। ਕਿਹਾ ਜਾ ਰਿਹਾ ਹੈ ਕਿ ਫ਼ਿਲਮ ਦੀ ਸ਼ੂਟਿੰਗ ਮਾਰਚ 2017 ਨਾਲ ਸ਼ੁਰੂ ਹੋ ਸਕਦੀ ਹੈ। ਦੱਸਣਾ ਚਾਹੁੰਦੇ ਹਾਂ ਕਿ ਡਾਇਰੈਕਟਰ ਕਰਨ ਮਲਹੋਤਰਾ ਨੇ ਇਸ ਫ਼ਿਲਮ ‘ਜੋਧਾ ਅਕਬਰ’ ‘ਚ ਆਸ਼ੂਤੋਸ਼ ਗੋਵਾਰੀਕਰ ਨੂੰ ਲਿਆ ਹੈ। ਖ਼ਬਰਾਂ ਮੁਤਾਬਕ ਇਸ ਤੋਂ ਪਹਿਲਾ ਖ਼ਬਰਾਂ ਆਈਆਂ ਸਨ ਕਿ ਸਾਰਾ ਪੁਨੀਤ ਮਲਹੋਤਰਾ ਦੀ ਫ਼ਿਲਮ ‘ਸਟੂਡੈਂਟ ਆਫ਼ ਦਾ ਈਯਰ-2’ ‘ਚ ਟਾਈਗਰ ਸ਼ਰਾਫ਼ ਨਾਲ ਡੈਬਿਊ ਕਰਦੀ ਨਜ਼ਰ ਆਵੇਗੀ। ਕੁਝ ਦਿਨਾਂ ਬਾਅਦ ਖ਼ਬਰ ਆਈ ਸੀ ਕਿ ਸ਼ਾਹਿਦ ਕਪੂਰ ਦੇ ਭਰਾ ਇਸ਼ਾਨ ਖੱਟਰ ਨਾਲ ਡੈਬਿਊ ਕਰੇਗੀ। ਹਾਲਾਂਕਿ ਇਹ ਖ਼ਬਰ ਝੂਠੀ ਨਿਕਲੀ। ਇਸ ਤੋਂ ਬਾਅਦ ਖ਼ਬਰਾਂ ਆਈ ਕਿ ਸਾਰਾ ਜੋਯਾ ਅਖ਼ਤਰ ਦੀ ਫ਼ਿਲਮ ‘ਗਲੀ ਬੁਆਏ’ ‘ਚ ਰਣਵੀਰ ਸਿੰਘ ਨਾਲ ਡੈਬਿਊ ਕਰੇਗੀ।