ਸੈਲਫੀ ਲੈਂਦੇ ਡੁੱਬੇ 12 ਵਿਦਿਆਰਥੀ

2ਰਾਮਪੁਰ: ਸੈਲਫੀ ਲੈਣ ਦੇ ਚੱਕਰ ਵਿੱਚ 12 ਵਿਦਿਆਰਥੀ ਕੋਸੀ ਨਦੀ ਵਿੱਚ ਵਹਿ ਗਏ। ਇਨ੍ਹਾਂ ਵਿੱਚੋਂ ਦੋ ਦੀ ਡੁੱਬਣ ਨਾਲ ਮੌਤ ਹੋ ਗਈ ਜਦੋਂਕਿ ਬਾਕੀਆਂ ਨੂੰ ਗੋਤਾਖੋਰਾਂ ਨੇ ਬਚਾਅ ਲਿਆ। ਇਹ ਸਾਰੇ 10ਵੀਂ ਜਮਾਤ ਦੇ ਵਿਦਿਆਰਥੀ ਸਨ।
ਘਟਨਾ ਸਥਾਨ ‘ਤੇ ਮੌਜੂਦ ਲੋਕਾਂ ਮੁਤਾਬਕ ਲੜਕੇ ਸੈਲਫੀ ਵਿੱਚ ਰੁੱਝੇ ਹੋਏ ਸਨ। ਉਹ ਨਦੀ ਦੀ ਗਹਿਰਾਈ ਵਾਲੇ ਹਿੱਸੇ ਵਿੱਚ ਜਾ ਪਹੁੰਚੇ। ਇਸ ਦੌਰਾਨ ਲਾਲਪੁਰ ਬੰਨ੍ਹ ਤੋਂ ਪਾਣੀ ਛੱਡਿਆ ਗਿਆ। ਇਸ ਦੇ ਤੇਜ਼ ਵਹਾਅ ਵਿੱਚ ਲੜਕੇ ਵਹਿ ਗਏ। ਮਰਨ ਵਾਲੇ ਦੋ ਵਿਦਿਆਰਥੀ ਸੈਫ ਅਲੀ ਖਾਨ ਤੇ ਫੌਜੀ ਦੀ ਲਾਸ਼ ਚਾਰ ਘੰਟਿਆਂ ਬਾਅਦ ਬਰਾਮਦ ਹੋਈ।
ਅਜੀਮ ਨਗਰ ਦੇ ਸਟੇਸ਼ਨ ਹਾਊਸ ਅਧਿਕਾਰੀ ਕੁਸ਼ਲਵੀਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਕੋਲ ਮੋਬਾਈਲ ਫੋਨ ਸਨ। ਉਹ ਨਦੀ ਵਿੱਚ ਵੜ ਕੇ ਸੈਲਫੀ ਲੈਣਾ ਚਾਹੁੰਦੇ ਸਨ। ਇਸ ਦੌਰਾਨ ਉਹ ਡੂੰਘੇ ਸਥਾਨ ‘ਤੇ ਪਹੁੰਚ ਗਏ।