ਸੈਨਾ ਨੂੰ ਮਿਲੀ ਵੱਡੀ ਕਾਮਯਾਬੀ, ਲਸ਼ਕਰ ਦੇ ਕਮਾਂਡਰ ਬਸ਼ੀਰ ਲਸ਼ਕਰੀ ਨੂੰ ਮਾਰ ਗਿਰਾਇਆ

ਸ੍ਰੀਨਗਰ : ਪੁਲਿਸ ਅਤੇ ਭਾਰਤੀ ਸੈਨਾ ਵੱਲੋਂ ਕੀਤੀ ਗਈ ਸਾਂਝੀ ਕਾਰਵਾਈ ਵਿਚ ਅੱਜ ਲਸ਼ਕਰੇ ਤੋਇਬਾ ਦਾ ਕਮਾਂਡਰ ਬਾਸ਼ੀਰ ਲਸ਼ਕਰੀ ਮਾਰਿਆ ਗਿਆ| ਆਨੰਤਨਾਗ ਵਿਚ ਹੋਏ ਮੁਕਾਬਲੇ ਦੌਰਾਨ ਫੌਜ ਨੇ ਦੋ ਹੋਰ ਅੱਤਵਾਦੀ ਨੂੰ ਵੀ ਮਾਰ ਮੁਕਾਇਆ| ਦੱਸਣਯੋਗ ਹੈ ਕਿ ਬਾਸ਼ੀਰ ਲਸ਼ਕਰੀ ਉਤੇ 10 ਲੱਖ ਦਾ ਇਨਾਮ ਸੀ ਅਤੇ ਬੁਰਹਾਨ ਵਾਨੀ ਅਤੇ ਸਬਜਾਰ ਅਹਿਮਦ ਬੱਟ ਦੇ ਖਾਤਮੇ ਤੋਂ ਬਾਅਦ ਸੈਨਾ ਨੂੰ ਇਹ ਵੱਡੀ ਕਾਮਯਾਬੀ ਮਿਲੀ ਹੈ|
ਇਸ ਤੋਂ ਪਹਿਲਾਂ ਅੱਜ ਸੁਰੱਖਿਆ ਬਲਾਂ ਨੇ ਲਸ਼ਕਰੀ ਅਤੇ ਬਾਕੀ 3 ਅੱਤਵਾਦੀਆਂ ਨੂੰ ਇਕ ਘਰ ਵਿਚ ਘੇਰ ਲਿਆ ਸੀ, ਪਰ ਸਥਾਨਕ ਲੋਕਾਂ ਦੇ ਭਾਰੀ ਵਿਰੋਧ ਦੇ ਕਾਰਨ ਜਵਾਨਾਂ ਨੂੰ ਆਪ੍ਰੇਸ਼ਨ ਵਿਚ ਭਾਰੀ ਦਿੱਕਤਾਂ ਆਈਆਂ| ਇਸ ਦੌਰਾਨ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਗੋਲੀਬਾਰੀ ਵਿਚ ਇਕ ਮਹਿਲਾ ਸਮੇਤ ਦੋ ਨਾਗਰਿਕਾਂ ਦੀ ਵੀ ਮੌਤ ਹੋ ਗਈ|