ਸੁਸ਼ਾਂਤ ਦੇ ਪਰਿਵਾਰ ਨੂੰ ਦੋਹਰਾ ਦੁੱਖ, ਸਦਮੇ ‘ਚ ਭਰਜਾਈ ਨੇ ਤੋੜਿਆ ਦਮ

ਪੂਰਣਿਆ – ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਸੁਸਾਇਡ ਦੇ ਦੁੱਖ ਨੂੰ ਉਨ੍ਹਾਂ ਦੀ ਭਰਜਾਈ ਸੁਧਾ ਦੇਵੀ ਬਰਦਾਸ਼ਤ ਨਹੀਂ ਕਰ ਸਕੀ। ਸਦਮੇ ‘ਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਠੀਕ ਉਸ ਵਕ‍ਤ ਹੋਈ, ਜਦੋਂ ਮੁੰਬਈ ‘ਚ ਸੁਸ਼ਾਂਤ ਦਾ ਅੰਤਮ ਸੰਸ‍ਕਾਰ ਸੰਪੰਨ‍ ਹੋ ਰਿਹਾ ਸੀ। ਸੁਧਾ ਦੇਵੀ ਨੇ ਦੇਵਰ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਖਾਣਾ-ਪੀਣਾ ਬੰਦ ਕਰ ਦਿੱਤਾ ਸੀ। ਉਹ ਸੁਸ਼ਾਂਤ ਸਿੰਘ ਰਾਜਪੂਤ ਦੇ ਜੱਦੀ ਪਿੰਡ ਪੂਰਣਿਆ ਦੇ ਮਲਡੀਹਾ ‘ਚ ਰਹਿੰਦੀ ਸੀ।
ਜ਼ਿਕਰਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਐਤਵਾਰ ਨੂੰ ਮੁੰਬਈ ਦੇ ਬਾਂਦਰਾ ਸਥਿਤ ਆਪਣੇ ਫਲੈਟ ‘ਚ ਸੁਸਾਇਡ ਕਰ ਲਿਆ ਸੀ। ਇਸ ਤੋਂ ਬਾਅਦ ਪੂਰੇ ਦੇਸ਼ ‘ਚ ਸੋਗ ਦੀ ਲਹਿਰ ਦੋੜ ਗਈ ਹੈ। ਬਿਹਾਰ ਦੇ ਪੂਰਣਿਆ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਮਲਡੀਹਾ ਅਤੇ ਪਟਨਾ ਦੇ ਰਾਜੀਵ ਨਜ਼ਰ ਇਲਾਕੇ ‘ਚ ਲੋਕਾਂ ਨੂੰ ਦੁੱਖ ‘ਚ ਰੋਂਦੇ ਹੋਏ ਵੀ ਦੇਖਿਆ ਜਾ ਰਿਹਾ ਹੈ। ਇਨ੍ਹਾਂ ਦੋਨਾਂ ਥਾਵਾਂ ਤੋਂ ਸੁਸ਼ਾਂਤ ਦੇ ਬਚਪਨ ਦੀਆਂ ਯਾਦਾਂ ਜੁੜੀਆਂ ਹਨ। ਉਨ੍ਹਾਂ ਦੇ ਖਗੜਿਆ ਸਥਿਤ ਨਾਨਕਾ ‘ਚ ਵੀ ਸੋਗ ਦਾ ਮਾਹੌਲ ਹੈ।