ਸੁਰੱਖਿਆ ਬਲਾਂ ਨੇ ਉੱਤਰੀ ਕਸ਼ਮੀਰ ‘ਚ ਚਲਾਇਆ ਸਰਚ ਅਭਿਆਨ

ਸ਼੍ਰੀਨਗਰ — ਜੰਮੂ ਕਸ਼ਮੀਰ ਦੇ ਬਾਂਦੀਪੁਰਾ ‘ਚ ਸੁਰੱਖਿਆ ਬਲਾਂ ਨੇ ਸ਼ੁੱਕਰਵਾਰ ਨੂੰ ਸਰਚ ਅਭਿਆਨ ਚਲਾਇਆ। ਸੂਤਰਾਂ ਨੇ ਦੱਸਿਆ ਕਿ ਰਾਸ਼ਟਰੀ ਰਾਈਫਲਜ਼ ਅਤੇ ਰਾਜ ਪੁਲਸ ਦੇ ਵਿਸ਼ੇਸ਼ ਦਲ ਦੇ ਜਵਾਨਾਂ ਨੂੰ ਬਾਂਦੀਪੁਰਾ ਦੇ ਬੰਗਰ ਮੁਹੱਲਾ, ਹਾਜਿਨ ‘ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਖੁਫੀਆ ਜਾਣਕਾਰੀ ਮਿਲਣ ‘ਤੇ ਸੰਯੁਕਤ ਤਲਾਸ਼ੀ ਅਭਿਆਨ ਚਲਾਇਆ ਗਿਆ। ਇਲਾਕੇ ਦੀ ਚਾਰੋਂ ਪਾਸਿਓ ਘੇਰਾਬੰਦੀ ਕਰ ਦਿੱਤੀ ਗਈ ਹੈ। ਇਸ ਸਿਲਸਿਲੇ ‘ਚ ਹੁਣ ਤੱਕ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਇਲਾਕੇ ‘ਚ 10 ਜਨਵਰੀ ਨੂੰ ਸੁਰੱਖਿਆ ਬਲਾਂ ਨੇ ਲਕਸ਼ਰ-ਏ-ਤੋਇਬਾ ਦੇ ਇਕ ਕਮਾਂਡਰ ਨੂੰ ਮਾਰ ਦਿੱਤਾ ਸੀ।