ਬਹੁਤ ਸਾਰੇ ਲੋਕ ਸਵੇਰੇ ਨਾਸ਼ਤੇ ‘ਚ ਪੋਹਾ ਖਾਣਾ ਪਸੰਦ ਕਰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਸਵੇਰੇ ਨਾਸ਼ਤੇ ‘ਚ ਖਾਧਾ ਜਾਣ ਵਾਲਾ ਪੋਹਾ ਸਿਰਫ਼ ਸੁਆਦਿਸ਼ਟ ਹੀ ਨਹੀਂ ਤੁਹਾਡੀ ਸਿਹਤ ਲਈ ਵੀ ਕਾਫ਼ੀ ਫ਼ਾਇਦੇਮੰਦ ਹੈ। ਜੀ ਹਾਂ ਪੋਹਾ ਸੁਆਦ ਦੇ ਨਾਲ-ਨਾਲ ਭਾਰ ਘਟਾਉਣ ‘ਚ ਵੀ ਕਾਫ਼ੀ ਮਦਦ ਕਰਦਾ ਹੈ। ਉੱਧਰ ਇਸ ਦੀ ਵਰਤੋਂ ਸ਼ੂਗਰ ਦੇ ਮਰੀਜ਼ਾਂ ਲਈ ਕਾਫ਼ੀ ਫ਼ਾਇਦੇਮੰਦ ਹੈ। ਚਲੋ ਅਸੀਂ ਤੁਹਾਨੂੰ ਪੋਹਾ ਖਾਣ ਦੇ ਕੁੱਝ ਅਜਿਹੇ ਫ਼ਾਇਦਿਆਂ ਬਾਰੇ ਦੱਸਦੇ ਹਾਂ ਜਿਨ੍ਹਾਂ ਨੂੰ ਜਾਣਨ ਤੋਂ ਬਾਅਦ ਜੇਕਰ ਤੁਸੀਂ ਇਸ ਦੀ ਵਰਤੋਂ ਨਹੀਂ ਵੀ ਕਰਦੇ ਸੀ ਤਾਂ ਵੀ ਇਸ ਨੂੰ ਖਾਣਾ ਸ਼ੁਰੂ ਕਰ ਦਿਓਗੇ।
ਭਾਰ ਘਟਾਉਣ ‘ਚ ਮਦਦਗਾਰ – ਫ਼ਾਈਬਰ ਅਤੇ ਆਇਰਨ ਨਾਲ ਭਰਪੂਰ ਪੋਹੇ ‘ਚ ਕੈਲੋਰੀਜ਼ ਦੀ ਮਾਤਰਾ ਘੱਟ ਹੁੰਦੀ ਇਸ ਲਈ ਇਸ ਖਾਣ ਨਾਲ ਭਾਰ ਨਹੀਂ ਵਧਦਾ ਹੈ। ਇੱਕ ਕੌਲੀ ਪੋਹੇ ‘ਚ ਲਗਭਗ 206 ਕੈਲੋਰੀਜ਼ ਹੁੰਦੀ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਪੋਹੇ ‘ਚ ਆਲੂ ਅਤੇ ਮੂੰਗਫ਼ਲੀ ਦੀ ਬਜਾਏ ਪਿਆਜ਼, ਹਰੀ ਮਿਰਚ, ਟਮਾਟਰ ਅਤੇ ਹੋਰ ਸਬਜ਼ੀਆਂ ਪਾਓ।
ਪੋਸ਼ਕ ਤੱਤਾਂ ਨਾਲ ਭਰਪੂਰ – ਦੇਸੀ ਸੁਪਰਫ਼ੂਡ ਪੋਹਾ ਇੱਕ ਪੌਸ਼ਟਿਕ ਭੋਜਨ ਹੈ। ਇੱਕ ਕੌਲੀ ਪੋਹੇ ‘ਚ ਲਗਭਗ 75 ਫ਼ੀਸਦੀ ਕਾਰਬੋਹਾਈਡ੍ਰੇਟਸ, 23 ਫ਼ੀਸਦੀ ਵਸਾ ਅਤੇ ਅੱਠ ਫ਼ੀਸਦੀ ਪ੍ਰੋਟੀਨ ਦੇ ਇਲਾਵਾ ਆਇਰਨ, ਪੋਟੈਸ਼ੀਅਮ, ਵਾਇਟਾਮਿਨ A, C ਅਤੇ D ਭਰਪੂਰ ਮਾਤਰਾ ‘ਚ ਹੁੰਦਾ ਹੈ।
ਐਨਰਜੀ ਨਾਲ ਭਰਪੂਰ – ਸਵੇਰੇ ਦੇ ਨਾਸ਼ਤੇ ‘ਚ ਪੋਹਾ ਖਾਣ ਨਾਲ ਸ਼ਰੀਰ ‘ਚ ਦੁਪਿਹਰ ਦੇ ਖਾਣੇ ਤਕ ਐਨਰਜ਼ੀ ਬਣੀ ਰਹਿੰਦੀ ਹੈ ਅਤੇ ਇਸ ਦੀ ਵਰਤੋਂ ਨਾਲ ਪਾਚਨ ਕਿਰਿਆ ਦਰੁੱਸਤ ਹੁੰਦੀ ਹੈ। ਜੇਕਰ ਇਸ ‘ਚ ਸੋਇਆਬੀਨ, ਸੁੱਕੇ ਮੇਵੇ ਅਤੇ ਅੰਡਾ ਮਿਲਾ ਕੇ ਖਾਧਾ ਜਾਵੇ ਤਾਂ ਇਸ ਨਾਲ ਸ਼ਰੀਰ ਨੂੰ ਵਾਇਟਾਮਿਨਜ਼ ਦੇ ਨਾਲ ਪ੍ਰੋਟੀਨ ਵੀ ਮਿਲੇਗਾ।
ਭੁੱਖ ਨੂੰ ਕਰਦਾ ਹੈ ਕੰਟਰੋਲ – ਪੋਹਾ ਨਾ ਸਿਰਫ਼ ਪਚਾਉਣ ‘ਚ ਆਸਾਨ ਹੈ ਸਗੋਂ ਤੁਹਾਨੂੰ ਲੰਬੇ ਸਮੇਂ ਤਕ ਭਰਿਆ ਹੋਇਆ ਮਹਿਸੂਸ ਕਰਵਾਉਂਦਾ ਹੈ ਜਿਸ ਨਾਲ ਤੁਸੀਂ ਓਵਰਈਟਿੰਗ ਤੋਂ ਬਚ ਜਾਂਦੇ ਹੋ।
ਪੇਟ ਲਈ ਫ਼ਾਇਦੇਮੰਦ – ਇਸ ‘ਚ ਫ਼ਾਈਬਰ ਕਾਫ਼ੀ ਮਾਤਰਾ ‘ਚ ਹੁੰਦਾ ਹੈ ਜੋ ਪੇਟ ਦੀ ਸਿਹਤ ਲਈ ਵੀ ਪਰਫ਼ੈੱਕਟ ਹੈ। ਇਸ ਨਾਲ ਤੁਸੀਂ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਬਚੇ ਰਹਿੰਦੇ ਹੋ।
ਸ਼ੂਗਰ ‘ਚ ਫ਼ਾਇਦੇਮੰਦ – ਪੋਹਾ ਖਾਣ ਨਾਲ ਸ਼ੂਗਰ ਰੋਗੀ ਨੂੰ ਭੁੱਖ ਘੱਟ ਲੱਗਦੀ ਹੈ ਅਤੇ ਉਨ੍ਹਾਂ ਦਾ ਬਲੱਡ ਪ੍ਰੈੱਸ਼ਰ ਨੌਰਮਲ ਰਹਿੰਦਾ ਹੈ। ਉੱਧਰ ਇਹ ਖ਼ੂਨ ਦੇ ਪ੍ਰਵਾਹ ‘ਚ ਸ਼ੂਗਰ ਦੀ ਮਾਤਰਾ ਨੂੰ ਹੌਲੀ-ਹੌਲੀ ਰਿਲੀਜ਼ ਕਰਨ ‘ਚ ਮਦਦ ਕਰਦਾ ਹੈ ਜਿਸ ਨਾਲ ਸ਼ੂਗਰ ਨਹੀਂ ਵਧਦੀ।
ਪਚਾਉਣ ‘ਚ ਆਸਾਨ – ਇਹ ਪਚਾਉਣ ‘ਚ ਆਸਾਨ ਹੋਣ ਕਰ ਕੇ ਪੇਟ ਦੇ ਰੋਗੀਆਂ ਲਈ ਕਾਫ਼ੀ ਫ਼ਾਇਦੇਮੰਦ ਹੈ। ਇਸ ‘ਚ ਗਲੂਟੋਨ ਘੱਟ ਮਾਤਰਾ ‘ਚ ਹੋਣ ਕਾਰਨ ਪੇਟ ਦੇ ਰੋਗੀ ਨੂੰ ਡਾਕਟਰ ਪੋਹਾ ਖਾਣ ਦੀ ਸਲਾਹ ਦਿੰਦੇ ਹਨ।
ਆਇਰਨ ਦੀ ਕਮੀ ਕਰੇ ਦੂਰ – ਸ਼ਰੀਰ ‘ਚ ਆਇਰਨ ਦੀ ਕਮੀ ਦੂਰ ਕਰਨ ਲਈ ਰੋਜ਼ਾਨਾ ਸਵੇਰੇ ਪੋਹੇ ‘ਚ ਵੱਖ-ਵੱਖ ਸਬਜ਼ੀਆਂ ਮਿਕਸ ਕਰ ਕੇ ਖਾਓ। ਸ਼ਰੀਰ ‘ਚ ਆਇਰਨ ਦੀ ਪੂਰਤੀ ਹੋਣ ‘ਤੇ ਅਮੀਨੀਆ ਦੀ ਸ਼ਿਕਾਇਤ ਨਹੀਂ ਹੋਵੇਗੀ। ਇਸ ਤੋਂ ਇਲਾਵਾ ਪੋਹਾ ਖਾਣ ਨਾਲ ਸ਼ਰੀਰ ‘ਚ ਹੀਮੋਗਲੋਬਿਨ ਅਤੇ ਇਮੀਊਨ ਪਾਵਰ ਵਧਦੀ ਹੈ, ਅਤੇ ਸ਼ਰੀਰ ਦੀਆਂ ਕੋਸ਼ਿਸ਼ਕਾਵਾਂ ਨੂੰ ਔਕਸੀਜ਼ਨ ਮਿਲਦੀ ਹੈ।
ਸੂਰਜਵੰਸ਼ੀ










