ਖਾਣਾ ਬਣਾਉਣ ਦੀਆਂ ਚੀਜ਼ਾਂ ‘ਚ ਅਕਸਰ ਮੇਥੀ ਦੇ ਦਾਣੇ ਵਰਤੇ ਜਾਂਦੇ ਹਨ। ਮੇਥੀ ‘ਚ ਪ੍ਰੋਟੀਨ, ਵਾਇਟਾਮਿਨਜ਼, ਕੈਲਸ਼ੀਅਮ ਵਰਗੇ ਕਈ ਤੱਤ ਪਾਏ ਜਾਂਦੇ ਹਨ ਜੋ ਸ਼ਰੀਰ ਲਈ ਬੇਹੱਦ ਲਾਭਕਾਰੀ ਸਾਬਿਤ ਹੁੰਦੇ ਹਨ। ਇਸ ਦੇ ਸੇਵਨ ਨਾਲ ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ ਅਤੇ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਇਸ ‘ਚ ਪਾਏ ਜਾਣ ਵਾਲੇ ਪੌਸ਼ਟਿਕ ਤੱਤਾਂ ਕਾਰਨ ਇਹ ਚਮੜੀ ਅਤੇ ਵਾਲਾਂ ‘ਚ ਵੀ ਫ਼ਾਇਦੇਮੰਦ ਸਾਬਿਤ ਹੁੰਦੀ ਹੈ। ਅਸੀਂ ਤੁਹਾਨੂੰ ਮੇਥੀ ਦੇ ਦਾਣੇ ਖਾਣ ਦੇ ਫ਼ਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ।
ਪਾਚਨ ਤੰਤਰ ਕਰੇ ਮਜ਼ਬੂਤ – ਆਇਰਨ, ਕੈਲਸ਼ੀਅਮ, ਫ਼ਾਸਫ਼ੋਰਸ, ਪ੍ਰੋਟੀਨਜ਼, ਵਾਇਟਾਮਿਨ K, ਆਦਿ ਤੱਤਾਂ ਨਾਲ ਭਰਪੂਰ ਮੇਥੀ ਪੇਟ ਲਈ ਬੇਹੱਦ ਫ਼ਾਇਦੇਮੰਦ ਹੁੰਦੀ ਹੈ। ਇਹ ਭੋਜਨ ਨੂੰ ਪਚਾਉਣ ‘ਚ ਮਦਦ ਕਰਨ ਦੇ ਨਾਲ ਪਾਚਨ ਕਿਰਿਆ ਨੂੰ ਮਜ਼ਬੂਤ ਰੱਖਦਾ ਹੈ। ਫ਼ਾਈਬਰ ਦੀ ਮਾਤਰਾ ਵੱਧ ਹੋਣ ਕਾਰਨ ਇਸ ਦੇ ਸੇਵਨ ਨਾਲ ਕਬਜ਼, ਐਸੀਡਿਟੀ, ਗੈਸ, ਆਦਿ ਦੀ ਸਮੱਸਿਆ ਨਹੀਂ ਹੁੰਦੀ।
ਮਜ਼ਬੂਤ ਕਰੇ ਵਾਲ – ਦੋ ਚੱਮਚੇ ਮੇਥੀ ਦੇ ਦਾਣਿਆਂ ‘ਚ ਇੱਕ ਚੱਮਚ ਨਿੰਬੂ ਦੇ ਰਸ ਅਤੇ ਨਾਰੀਅਲ ਦਾ ਦੁੱਧ ਮਿਲਾ ਕੇ ਤਿਆਰ ਕਰੋ। ਫ਼ਿਰ ਇਸ ਨੂੰ 30 ਮਿੰਟ ਵਾਲਾਂ ‘ਤੇ ਲਗਾਓ। ਅਜਿਹਾ ਕਰਨ ਦੇ ਨਾਲ ਵਾਲਾਂ ਦੀ ਸਿਕਰੀ ਦੂਰ ਹੁੰਦੀ ਹੈ ਅਤੇ ਵਾਲ ਮਜ਼ਬੂਤ ਹੁੰਦੇ ਹਨ। ਇਸ ਦੇ ਨਾਲ ਹੀ ਵਾਲ ਚਮਕਦਾਰ ਵੀ ਹੁੰਦੇ ਹਨ।
ਹਾਈ ਬਲੱਡ ਪ੍ਰੈਸ਼ਰ ਕਰ ਕੰਟਰੋਲ – ਮੇਥੀ ਦੇ ਦਾਣੇ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਵੀ ਕੰਟਰੋਲ ‘ਚ ਰਹਿੰਦਾ ਹੈ। ਇਹ ਵਧਦੇ ਕੋਲੈਸਟਰੋਲ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ। ਮੇਥੀ ਦੇ ਦਾਣੇ ਕੋਲੈਸਟਰੋਲ ਨੂੰ ਵਧਾ ਕੇ ਖ਼ਰਾਬ ਕੋਲੈਸਟਰੋਲ ਨੂੰ ਖ਼ਤਮ ਕਰਦੇ ਹਨ ਜਿਸ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
ਪੀਰੀਅਡਜ਼ ਦੌਰਾਨ ਹੋਣ ਵਾਲੀ ਸਮੱਸਿਆਵਾਂ ਤੋਂ ਦੇਵੇ ਨਿਜਾਤ – ਮੇਥੀ ਦੇ ਦਾਣੇ ਪੀਰੀਅਡਜ਼ ਦੌਰਾਨ ਹੋਣ ਵਾਲੀ ਸਮੱਸਿਆਵਾਂ ਤੋਂ ਵੀ ਰਾਹਤ ਦਿੰਦੇ ਹਨ। ਇਹ ਪੇਟ ਦਰਦ ਤੋਂ ਰਾਹਤ ਦਿਵਾਉਣ ਦੇ ਨਾਲ-ਨਾਲ ਸਿਰ ਦਰਦ ਅਤੇ ਥਕਾਣ ਨੂੰ ਵੀ ਦੂਰ ਕਰਦੇ ਹਨ। ਪੀਰੀਅਡਜ਼ ਆਉਣ ਦੇ ਦਿਨਾਂ ‘ਚ ਰੋਜ਼ਾਨਾ ਮੇਥੀ ਦੇ ਦਾਣੇ ਖਾਣੇ ਚਾਹੀਦੇ ਹਨ।
ਸ਼ੂਗਰ ਦੇ ਮਰੀਜ਼ਾਂ ਲਈ ਲਾਹੇਵੰਦ – ਮੇਥੀ ਦੇ ਦਾਣੇ ਸ਼ੂਗਰ ਦੇ ਮਰੀਜ਼ਾਂ ਲਈ ਵੀ ਕਾਫ਼ੀ ਲਾਹੇਵੰਦ ਹੁੰਦੇ ਹਨ। ਰੋਜ਼ਾਨਾ ਇੱਕ ਚੱਮਚ ਮੇਥੀ ਦੇ ਪਾਊਡਰ ਨੂੰ ਪਾਣੀ ਨਾਲ ਪੀਣ ਕਾਰਨ ਸ਼ੂਗਰ ਕੰਟਰੋਲ ‘ਚ ਰਹਿੰਦੀ ਹੈ।
ਭਾਰ ਨੂੰ ਰੱਖੇ ਕੰਟਰੋਲ – ਮੇਥੀ ਦੇ ਦਾਣੇ ਭਾਰ ਘੱਟ ਕਰਨ ‘ਚ ਵੀ ਲਾਹੇਵੰਦ ਹੁੰਦੇ ਹਨ। ਭਾਰ ਨੂੰ ਕੰਟਰੋਲ ‘ਚ ਰੱਖਣ ਲਈ ਰੋਜ਼ਾਨਾ ਮੇਥੀ ਦੇ ਦਦਾਣੇ ਖਾਣੇ ਚਾਹੀਦੇ ਹਨ।
ਚਮੜੀ ਲਈ ਲਾਹੇਵੰਦ – ਇਸ ਨੂੰ ਚਿਹਰੇ ‘ਤੇ ਲਗਾਉਣ ਨਾਲ ਚਮੜੀ ਸਬੰਧੀ ਹੋਣ ਵਾਲੀ ਕਈ ਸਮੱਸਿਆ ਤੋਂ ਰਾਹਤ ਮਿਲਦੀ ਹੈ। ਰਾਤ ਭਾਰ ਭਿਓਂ ਕੇ ਰੱਖਣ ਨਾਲ ਮੇਥੀ ਦੇ ਦਾਣਿਆਂ ਦਾ ਪੇਸਟ ਬਣਾ ਕੇ ਚਿਹਰੇ ‘ਤੇ ਲਗਾਉਣ ਨਾਲ ਮੂੰਹ ਦੇ ਕਿਲਾਂ ਤੋਂ ਛੁਟਕਾਰਾ ਮਿਲਦਾ ਹੈ।
ਕੰਬੋਜ










