ਸੁਪਰੀਮ ਕੋਰਟ ਨੇ ਸੁਬਰਤ ਰਾਏ ਦੀ ਜ਼ਮਾਨਤ 3 ਅਗਸਤ ਤੱਕ ਵਧਾਈ

2ਨਵੀਂ ਦਿੱਲੀ : ਸੁਪਰੀਟ ਕੋਰਟ ਨੇ ਬਿਜ਼ਨੈੱਸਮੈਨ ਅਤੇ ਸਹਾਰਾ ਇੰਡੀਆ ਦੇ ਪ੍ਰਧਾਨ ਸੁਬਰਤ ਰਾਏ ਦੀ ਜ਼ਮਾਨਤ 3 ਅਗਸਤ ਤੱਕ ਵਧਾ ਦਿੱਤੀ ਹੈ। ਇਸ ਦੇ ਨਾਲ ਸੁਪਰੀਮ ਕੋਰਟ ਨੇ ਸੁਬਰਤ ਰਾਏ ਨੂੰ 300 ਕਰੋੜ ਹੋਰ ਜਮਾ ਕਰਨ ਨੂੰ ਕਿਹਾ ਹੈ। ਸੁਪਰੀਮ ਕੋਰਟ ਨੇ ਸੁਬਰਤ ਰਾਏ ਨੂੰ ਚੇਤਾਵਨੀ ਦਿੱਤੀ ਹੈ ਕਿ ਸੁਬਰਤ ਰਾਏ ਪੈਸੇ ਜਮਾ ਕਰੇ ਜਾ ਫਿਰ ਉਹ ਜੇਲ ਜਾਣ ਲਈ ਤਿਆਰ ਰਹੇ। ਸਹਾਰਾ ਗਰੁੱਪ ਨੂੰ ਨਿਵੇਸ਼ਕਾਂ ਨੂੰ ਦੇਣ ਲਈ 36 ਕਰੋੜ ਰੁਪਏ ਜਟਾਉਣੇ ਹਨ। ਇਹ ਰਕਮ ਸੇਬੀ-ਸਹਾਰਾ ਅਕਾਊਂਟ ‘ਚ ਭੁਗਤਾਨ ਲਈ ਜਮਾ ਹੋਵੇਗੀ।
* ਇਸ ਤੋਂ ਪਹਿਲਾਂ 200 ਕਰੋੜ ਰੁਪਏ ਜਮਾ ਹਨ— ਇਸ ਤੋਂ ਪਹਿਲਾਂ ਸੁਬਰਤ ਰਾਏ ਨੇ ਸੁਪਰੀਮ ਕੋਰਟ ਨੂੰ ਆਦੇਸ਼ ‘ਤੇ 200 ਕਰੋੜ ਰੁਪਏ ਜਮਾ ਕਰਵਾਏ ਸੀ। ਸੁਪਰੀਮ ਕੋਰਟ 11 ਮਈ ਦੇ ਆਪਣੇ ਫੈਸਲੇ ‘ਚ ਸੁਬਰਤ ਰਾਏ ਦੀ ਜ਼ਮਾਨਤ 11 ਜੁਲਾਈ ਤੱਕ ਵਧਾਈ ਸੀ। ਇਸ ਦੌਰਾਨ ਉਨ੍ਹਾਂ ਨੇ 200 ਕਰੋੜ ਜਮਾ ਕਰਵਾਉਣ ਦਾ ਆਦੇਸ਼ ਦਿੱਤੀ ਸੀ। ਕੋਰਟ ਨੇ ਇਹ ਹੁਕਮ ਦਿੱਤਾ ਸੀ ਕਿ ਜੇਕਰ 11 ਜੁਲਾਈ ਤੱਕ ਸੁਬਰਤ ਰਾਏ ਨੇ 200 ਕਰੋੜ ਨਹੀਂ ਦਿੱਤੇ ਤਾਂ ਉਸ ਨੂੰ ਵਾਪਸ ਤਿਹਾੜ ਜੇਲ ਜਾਣਾ ਹੋਵੇਗਾ।